ਦਿਲਜੀਤ ਦੋਸਾਂਝ ਦੇ ਲੁਧਿਆਣਾ ਸ਼ੋਅ ਦੀਆਂ ਟਿਕਟਾਂ 15 ਮਿੰਟ ’ਚ ਵਿਕੀਆਂ
- ਮਨੋਰੰਜਨ
- 24 Dec,2024

ਲੁਧਿਆਣਾ - ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ 'ਦਿਲ-ਇਲੁਮੀਨੇਟੀ ਟੂਰ' ਨੂੰ ਲੈ ਕੇ ਸੁਰਖੀਆਂ 'ਚ ਹਨ। ਹੁਣ ਉਨ੍ਹਾਂ ਦਾ ਦੌਰਾ ਖ਼ਤਮ ਹੋਣ ਵਾਲਾ ਹੈ। ਦਿਲਜੀਤ ਦੇ ਦਿਲ-ਇਲੂਮੀਨੇਟੀ ਟੂਰ ਦਾ ਆਖਰੀ ਸ਼ੋਅ 31 ਦਸੰਬਰ ਨੂੰ ਰਾਤ 8.30 ਵਜੇ ਲੁਧਿਆਣਾ 'ਚ ਹੋਵੇਗਾ। ਇਸ ਸ਼ੋਅ ਦੀਆਂ ਟਿਕਟਾਂ ਇੱਕ ਘੰਟੇ ਦੇ ਅੰਦਰ ਅੰਦਰ ਵਿੱਕ ਚੁੱਕੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਨੇ ਇਸ ਟੂਰ ਦਾ ਪਹਿਲਾ ਸ਼ੋਅ ਦਿੱਲੀ ਵਿੱਚ ਕੀਤਾ ਸੀ। ਇਹ ਸੰਗੀਤ ਸਮਾਰੋਹ 26 ਅਤੇ 27 ਅਕਤੂਬਰ ਨੂੰ ਆਯੋਜਿਤ ਕੀਤਾ ਗਿਆ ਸੀ। ਹੁਣ ਇਹ ਦੌਰਾ ਲੁਧਿਆਣਾ ਵਿਖੇ ਸਮਾਪਤ ਹੋਣ ਵਾਲਾ ਹੈ।
Posted By:

Leave a Reply