ਥਰੈਸ਼ਰ ਹਾਦਸਾ ਪੀੜਤਾਂ ਦੀਆਂ ਫਾਈਲਾਂ ਦੀ ਐੱਸਡੀਐੱਮ ਵੱਲੋਂ ਪੜਤਾਲ
- ਪੰਜਾਬ
- 09 Jan,2025

ਪੱਟੀ : ਡਾ. ਜੈਇੰਦਰ ਸਿੰਘ ਐੱਸਡੀਐੱਮ ਪੱਟੀ ਵੱਲੋਂ ਥਰੈਸ਼ਰ ਹਾਦਸਿਆਂ ਨਾਲ ਹੋਈਆਂ ਮੌਤਾਂ ਤੇ ਜ਼ਖਮੀਆਂ ਦੇ ਪੀੜਤ ਪਰਿਵਾਰਾਂ ਦੀਆਂ ਫਾਈਲਾਂ ਦੀ ਪੜਤਾਲ ਕੀਤੀ ਗਈ। ਇਸ ਸਬੰਧੀ ਗੁਰਜੀਤ ਸਿੰਘ ਸੈਕਟਰੀ ਮਾਰਕੀਟ ਕਮੇਟੀ ਪੱਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ’ਚ ਖੇਤੀਬਾੜੀ ਦਾ ਕੰਮ ਕਰਦਿਆਂ ਜਿੰਨਾਂ ਦੇ ਸਰੀਰ ਦਾ ਕੋਈ ਅੰਗ ਕੱਟਿਆ ਜਾਂ ਮੌਤ ਹੋ ਗਈ ਸੀ, ਸਬੰਧੀ ਮਾਰਕੀਟ ਕਮੇਟੀ ਪੱਟੀ ਵਿਖੇ ਸੱਤ ਵਿਅਕਤੀਆਂ ਦੀਆਂ ਫਾਈਲਾਂ ਪ੍ਰਾਪਤ ਹੋਈਆਂ ਸਨ ਤੇ ਚਾਰ ਵਿਅਕਤੀਆਂ ਦੀਆਂ ਫਾਈਲਾਂ ਮਾਰਕੀਟ ਕਮੇਟੀ ਖੇਮਕਰਨ ਵਿਖੇ ਪ੍ਰਾਪਤ ਹੋਈਆਂ। ਇਨ੍ਹਾਂ ਦੀ ਅੱਜ ਐੱਸਡੀਐੱਮ ਪੱਟੀ ਵੱਲੋਂ ਪੜਤਾਲ ਹੋ ਗਈ ਹੈ ਤਾਂ ਜੋ ਇਨ੍ਹਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਯੋਗ ਮੁਵਾਅਜ਼ਾ ਦਿਵਾਇਆ ਜਾ ਸਕੇ। ਇਸ ਮੌਕੇ ਗੁਰਜੀਤ ਸਿੰਘ ਸੈਕਟਰੀ, ਸੁਖਦੀਪ ਸਿੰਘ ਮੰਡੀ ਸੁਪਰਵਾਈਜਰ, ਜਤਿੰਦਰ ਸਿੰਘ ਮੰਡੀ ਸੁਪਰਵਾਈਜਰ ,ਨਰਿੰਦਰ ਕੌਰ,ਮੰਡੀ ਸੁਪਰਵਾਈਜ਼ਰ ਤੇ ਬਲਦੇਵ ਸਿੰਘ ਆਦਿ ਹਾਜਰ ਸਨ।
Posted By:

Leave a Reply