ਪੰਜਾਬੀ ਅਡਵੈਂਚਰਜ਼ ਵੱਲੋਂ ਕਰਵਾਇਆ ਗਿਆ ਤਿੰਨ ਦਿਨ੍ਹਾਂ ਪ੍ਰੋਗਰਾਮ ਨਿੱਘੀਆਂ ਯਾਦਾਂ ਛੱਡਦਾ ਸੰਪੰਨ
- ਪੰਜਾਬ
- 19 Dec,2024

ਬਠਿੰਡਾ - ਪੰਜਾਬ ਹੈਰੀਟੇਜ ਰਾਈਡਰਜ਼ ਮੀਟ-2024 (ਪੀਐੱਚਆਰਐੱਮ-2024) ਦੀ ਸਾਲਾਨਾ ਪ੍ਰੋਗਰਾਮ ਦਾ ਆਯੋਜਨ ਪੰਜਾਬੀ ਐਡਵੈਂਚਰਜ਼ ਵੱਲੋਂ ਕੀਤਾ ਗਿਆ। ਇਸ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਜੰਮੂ, ਕਸ਼ਮੀਰ ਅਤੇ ਕੈਨੇਡਾ ਦੇ ਰਾਈਡਰਜ਼ ਨੇ ਭਾਗ ਲਿਆ। ਅਬੋਹਰ ਦੇ ਰਾਇਡਰ ਹਰਪ੍ਰੀਤ ਸਿੰਘ ਸੰਧੂ ਨੂੰ ਮਿਸਟਰ ਪੀਐਚਆਰਐੱਮ-2024 ਦਾ ਖਿਤਾਬ ਦਿੱਤਾ ਗਿਆ। ਦੂਜੇ ਦਿਨ ਦੀ ਸ਼ੁਰੂਆਤ ਭੁਪਿੰਦਰ ਮਾਨ ਨੇ ਰਾਇਡਰ ਹਰਚਰਨ ਚੋਹਲਾ ਨਾਲ ਕੀਤੀ ਅਤੇ ਕਈ ਮੁਕਾਬਲੇਆਂ ਦੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਮਹਿਲਾ ਰਾਈਡਰਾਂ ਵਿੱਚ ਮਥੁਰਾ ਦੀ ਪੂਜਾ ਯਾਦਵ ਅਤੇ ਅਨੁਭੂਤੀ ਲੇਖੀ ਨੇ ਆਪਣੀ ਪ੍ਰਦਰਸ਼ਨੀ ਦਿੱਤੀ। ਟਰੈਵਲਰ ਰਿਪਨਦੀਪ ਅਤੇ ਖੁਸ਼ੀ ਨੇ 50 ਦੇਸ਼ਾਂ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ। ਤੀਜੇ ਦਿਨ ਮੁੱਖ ਮਹਿਮਾਨ ਪੰਜਾਬ ਮੀਡੀਅਮ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਨੀਲ ਗਰਗ ਸਨ। ਇਸ ਮੌਕੇ ਸਾਹਸੀ ਖੇਡਾਂ ਦੇ ਜੇਤੂਆਂ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਆਖ਼ਿਰ ਵਿੱਚ ਕਲੱਬ ਦੇ ਜਨਰਲ ਸਕੱਤਰ ਭੁਪਿੰਦਰ ਮਾਨ ਨੇ ਸਾਰੇ ਮਹਿਮਾਨਾਂ ਅਤੇ ਰਾਇਡਰਾਂ ਦਾ ਧੰਨਵਾਦ ਕੀਤਾ।
Posted By:

Leave a Reply