‘ਆਪ’ ਸਰਕਾਰ ਨੇ ਲੋਕਾਂ ਦਾ ਕੁਝ ਨਹੀਂ ਸੰਵਾਰਿਆ : ਡਾ. ਰਣਵੀਰ ਕੌਰ ਮੀਆਂ

‘ਆਪ’ ਸਰਕਾਰ ਨੇ ਲੋਕਾਂ ਦਾ ਕੁਝ ਨਹੀਂ ਸੰਵਾਰਿਆ : ਡਾ. ਰਣਵੀਰ ਕੌਰ ਮੀਆਂ

ਹੀਰੋਂ ਖੁਰਦ : ਜ਼ਿਲ੍ਹਾ ਕਾਂਗਰਸ ਦੇ ਵਾਈਸ ਪ੍ਰਧਾਨ ਅਤੇ ਹਲਕਾ ਬੁਢਲਾਡਾ ਦੇ ਇੰਚਾਰਜ ਡਾ. ਰਣਵੀਰ ਕੌਰ ਮੀਆਂ ਨੇ ਪਿੰਡ ਹੀਰੋਂ ਖ਼ੁਰਦ ਵਿਖੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਲੋਕਾਂ ਦਾ ਕੁਝ ਨਹੀਂ ਸੰਵਾਰਿਆ। ਉਨ੍ਹਾਂ ਕਿਹਾ ਕਿ ਦਿਨੋ ਦਿਨ ਪੰਜਾਬ ਵਿੱਚ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਜਦਕਿ ਸੂਬਾ ਸਰਕਾਰ ਇਸ ਵੱਲ ਤਵੱਜੋ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਪਿੰਡਾਂ ਦਾ ਵਿਕਾਸ ਕਾਂਗਰਸ ਦੀ ਸਰਕਾਰ ਵੇਲੇ ਹੀ ਹੋਇਆ ਹੈ, ਜਦਕਿ ਆਮ ਆਦਮੀ ਪਾਰਟੀ ਵੱਲੋਂ ਤਿੰਨ ਸਾਲ ਦਾ ਸਮਾਂ ਲੰਘ ਜਾਣ ਦੇ ਬਾਵਜੂਦ ਪਿੰਡਾਂ ਦੇ ਵਿਕਾਸ ਲਈ ਕਿਸੇ ਵੀ ਤਰਹਾਂ ਦੀ ਕੋਈ ਗਰਾਂਟ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਖਾਸ ਆਦਮੀਆਂ ਦੀ ਪਾਰਟੀ ਹੈ। ਰਣਵੀਰ ਕੌਰ ਮੀਆਂ ਨੇ ਕਿਹਾ ਕਿ ਆਪ ਸਰਕਾਰ ਦੌਰਾਨ ਨਸ਼ਿਆਂ ਦੇ ਸੌਦਾਗਰ ਸ਼ਰੇਆਮ ਘੁੰਮ ਰਹੇ ਹਨ ਤੇ ਉਨ੍ਹਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ, ਜਦਕਿ ਦਿਨ ਦਿਹਾੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਡਾ. ਮੀਆਂ ਨੇ ਪਿੰਡ ਹੀਰੋਂ ਖੁਰਦ ਦੇ ਵੱਖ-ਵੱਖ ਪਰਿਵਾਰਾਂ ਨਾਲ ਦੁੱਖ ਵੀ ਸਾਂਝਾ ਕੀਤਾ। ਇਸ ਮੌਕੇ ਕਾਂਗਰਸੀ ਆਗੂ ਸਰਬਜੀਤ ਸਿੰਘ ਮੀਆਂ, ਹਲਕਾ ਬੁਢਲਾਡਾ ਕਾਂਗਰਸ ਕਿਸਾਨ ਸੈੱਲ ਦੇ ਪ੍ਰਧਾਨ ਦਰਸ਼ਨ ਸਿੰਘ ਗੁਰਨੇ ਖੁਰਦ, ਸਰਕਲ ਪ੍ਰਧਾਨ ਜਗਤਾਰ ਸਿੰਘ ਚਹਿਲ ਗੁੜਦੀ, ਕਾਂਗਰਸੀ ਨੌਜਵਾਨ ਰੁਪਿੰਦਰ ਸਿੰਘ ਜੋਨੀ, ਗੁਰਦੇਵ ਸਿੰਘ ਸਾਬਕਾ ਮੈਂਬਰ, ਗੁਰਵੀਰ ਸਿੰਘ ਰੀਟੂ, ਹਰਬੰਸ ਸਿੰਘ ਸਾਬਕਾ ਮੈਂਬਰ, ਜਸਬੀਰ ਕੌਰ ਮਹਿਲਾ ਮੰਡਲ ਪ੍ਰਧਾਨ, ਮਨਜੀਤ ਕੌਰ, ਮਨਦੀਪ ਸਿੰਘ ਖੀਵਾ, ਤਰਸੇਮ ਸਿੰਘ ਟੇਮੀ ਖੀਵਾ, ਭੋਲਾ ਸਿੰਘ ਖੀਵਾ ਆਦਿ ਮੌਜੂਦ ਸਨ।