ਡੀਐੱਸਪੀ ਨਾਭਾ ਨੇ ਸਮੁੱਚੇ ਕੌਂਸਲਰਾਂ ਸਮੇਤ ਕਰਮਚਾਰੀਆਂ ਨਾਲ ਕੀਤੀ ਇਕੱਤਰਤਾ

ਡੀਐੱਸਪੀ ਨਾਭਾ ਨੇ ਸਮੁੱਚੇ ਕੌਂਸਲਰਾਂ ਸਮੇਤ ਕਰਮਚਾਰੀਆਂ ਨਾਲ ਕੀਤੀ ਇਕੱਤਰਤਾ

ਨਾਭਾ : ਸਥਾਨਕ ਨਗਰ ਕੌਂਸਲ ਦੇ ਮੁੱਖ ਮੀਟਿੰਗ ਹਾਲ ਵਿਖੇ ਡੀਐੱਸਪੀ ਨਾਭਾ ਮਨਦੀਪ ਕੌਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਹਿਰ ਦੇ ਸਮੁੱਚੇ ਕੌਂਸਲਰਾਂ ਅਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਥਾਣਾ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਖੋਖਰ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਮੌਕੇ ਇਕੱਤਰ ਕੌਂਸਲਰਾਂ ਤੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਡੀਐਸਪੀ ਨਾਭਾ ਮਨਦੀਪ ਕੌਰ ਨੇ ਕਿਹਾ ਕਿ ਪਬਲਿਕ ਦੇ ਸਹਿਯੋਗ ਨਾਲ ਹੀ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾ ਸਕਦੀ ਹੈ, ਜਿਸ ਕਰ ਕੇ ਸਾਡਾ ਸਭਨਾ ਦਾ ਫਰਜ਼ ਬਣਦਾ ਹੈ ਕਿ ਅਸੀਂ ਪੁਲਿਸ ਦਾ ਪੂਰਨ ਸਾਥ ਦੇਈਏ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੀ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਦੌਰਾਨ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਵੱਲੋਂ ਜਿੱਥੇ ਇਸ ਪਬਲਿਕ ਮੀਟਿੰਗ ਕੀਤੀ ਗਈ ਉੱਥੇ ਹੀ ਉਨ੍ਹਾਂ ਵੱਲੋਂ ਡੀਐੱਸਪੀ ਨਾਭਾ ਮਨਦੀਪ ਕੌਰ ਅਤੇ ਇੰਸਪੈਕਟਰ ਜਸਵਿੰਦਰ ਸਿੰਘ ਦੇ ਨਾਲ-ਨਾਲ ਕੌਂਸਲਰਾਂ ਤੇ ਕਰਮਚਾਰੀਆਂ ਦਾ ਮੀਟਿੰਗ ’ਚ ਪਹੁੰਚਣ ’ਤੇ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ‘ਆਪ’ ਸੀਨੀਅਰ ਆਗੂ ਪੰਕਜ ਪੱਪੂ ਸਟੀਲ, ਸਾਬਕਾ ਚੇਅਰਮੈਨ ਅਮਰਦੀਪ ਸਿੰਘ ਖੰਨਾ, ਸਾਬਕਾ ਪ੍ਰਧਾਨ ਗੁਰਸੇਵਕ ਸਿੰਘ ਗੋਲੂ, ਸਾਬਕਾ ਪ੍ਰਧਾਨ ਹਰਿਕ੍ਰਿਸ਼ਨ ਸੇਠ, ਸਮਾਜ ਸੇਵੀ ਦੀਪਕ ਨਾਗਪਾਲ, ਕੌਂਸਲਰ ਹਿਤੇਸ਼ ਖੱਟਰ ਮਾਂਟੂ, ਸੀਨੀਅਰ ਕੌਂਸਲਰ ਅਸ਼ੋਕ ਕੁਮਾਰ ਬਿੱਟੂ, ਸਾਬਕਾ ਪ੍ਰਧਾਨ ਹਰਸਿਮਰਨ ਸਿੰਘ ਸਾਹਨੀ, ਕਸ਼ਮੀਰ ਸਿੰਘ ਲਾਲਕਾ, ਪ੍ਰਿੰਸ ਸ਼ਰਮਾ, ਵੇਦ ਪ੍ਰਕਾਸ਼ ਕਾਲੀ ਤੇ ਸੰਦੀਪ ਬਾਲੀ ਆਦਿ ਮੌਜੂਦ ਸਨ।