ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਬਿਆਨ ਆਇਆ ਸਾਹਮਣੇ, ਚੌੜਾ ਮੈਨੂੰ ਵੀ ਮਾਰਨਾ ਚਾਹੁੰਦਾ ਸੀ: RDX ਲੈ ਕੇ ਘੁੰਮਦਾ ਸੀ, ਮੈਂ 3 ਦਿਨ ਘਰੋਂ ਨਹੀਂ...
- ਰਾਜਨੀਤੀ
- 04 Dec,2024

ਨਵੀਂ ਦਿੱਲੀ- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਬੁੱਧਵਾਰ ਨੂੰ ਹਰਿਮੰਦਰ ਸਾਹਿਬ ਦੇ ਗੇਟ 'ਤੇ ਹੋਏ ਹਮਲੇ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ 2009 ਵਿਚ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਸੀ ਤਾਂ ਇਸ ਹਮਲੇ ਦਾ ਦੋਸ਼ੀ ਨਰਾਇਣ ਸਿੰਘ ਉਸ ਨੂੰ ਵੀ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਬਿੱਟੂ ਦਾ ਕਹਿਣਾ ਹੈ ਕਿ ਇਹ ਚੇਤਾਵਨੀ ਉਸ ਨੂੰ ਰੋਪੜ ਦੇ ਤਤਕਾਲੀ ਐਸਐਸਪੀ ਨੇ ਦਿੱਤੀ ਸੀ। ਮੁਲਜ਼ਮ ਹਮਲਾ ਕਰਨ ਦੀ ਨੀਅਤ ਨਾਲ ਆਪਣੀ ਕਾਰ ਵਿੱਚ ਆਰਡੀਐਕਸ ਲੈ ਕੇ ਘੁੰਮਦਾ ਰਹਿੰਦਾ ਸੀ। ਇਹ ਚਿਤਾਵਨੀ ਮਿਲਣ ਤੋਂ ਬਾਅਦ ਮੈਂ 3 ਦਿਨਾਂ ਲਈ ਆਪਣੇ ਪ੍ਰੋਗਰਾਮ ਰੱਦ ਕਰ ਦਿੱਤੇ। ਇਸ ਤੋਂ ਬਾਅਦ ਦੋਸ਼ੀ ਨੂੰ ਫੜ ਲਿਆ ਗਿਆ।
ਦੱਸ ਦੇਈਏ ਕਿ ਮਈ 2010 ਵਿੱਚ ਅੰਮ੍ਰਿਤਸਰ ਪੁਲਿਸ ਨੂੰ ਰੇਲਵੇ ਸਟੇਸ਼ਨ ਦੇ ਕੋਲ ਇੱਕ ਮਾਰੂਤੀ ਕਾਰ ਵਿੱਚੋਂ ਆਰਡੀਐਕਸ ਮਿਲਿਆ ਸੀ। ਇਹ ਆਰਡੀਐਕਸ ਨਰਾਇਣ ਸਿੰਘ ਦਾ ਸੀ। ਚੌੜਾ ਇਸ ਮਾਮਲੇ 'ਚ ਲੋੜੀਂਦਾ ਸੀ। ਉਸ ਨੂੰ 2010 ਵਿੱਚ ਹੀ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਹੁਣ ਉਸ ਨੇ ਸੁਖਬੀਰ ਬਾਦਲ ਨੂੰ ਵੀ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਹੈ।
Posted By:

Leave a Reply