ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਬੁਢਲਾਡਾ ’ਚ ਵਧਾਉਣ ਲਈ ਲੀਡਰਸ਼ਿਪ ਨੇ ਸਰਗਰਮੀਆਂ ਕੀਤੀਆਂ ਤੇਜ਼

ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਬੁਢਲਾਡਾ ’ਚ ਵਧਾਉਣ ਲਈ ਲੀਡਰਸ਼ਿਪ ਨੇ ਸਰਗਰਮੀਆਂ ਕੀਤੀਆਂ ਤੇਜ਼

 ਬੁਢਲਾਡਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਬੁਢਲਾਡਾ ਹਲਕੇ ’ਚ ਮੈਂਬਰਸ਼ਿਪ ਦੀ ਭਰਤੀ ਨੂੰ ਲੈ ਕੇ ਵਰਕਰਾਂ ’ਚ ਉਸ ਸਮੇਂ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਜਦੋਂ ਸਥਾਨਕ ਇੱਕ ਨਿੱਜੀ ਪੈਲੇਸ ਵਿੱਚ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ ਦੀ ਅਗਵਾਈ ਹੇਠ ਸੱਦੀ ਗਈ ਮੀਟਿੰਗ ’ਚ ਪਿੰਡ ਪੱਧਰ ਤੱਕ ਦੇ ਜੱਥੇਦਾਰ ਹੁੰਮ ਹੁਮਾ ਕੇ ਸ਼ਾਮਿਲ ਹੋਏ। ਜਿੱਥੇ ਪੰਜਾਬ ਵਿੱਚ ਸਭ ਤੋਂ ਵੱਧ ਬੁਢਲਾਡਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੈਂਬਰਸ਼ਿਪ ਭਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਵਰਕਰਾਂ ਨੇ ਭਰਤੀ ਸਬੰਧੀ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਪਾਰਟੀ ਵੱਲੋਂ ਜਿਥੇ 25 ਲੱਖ ਭਰਤੀ ਦਾ ਟੀਚਾ ਰੱਖਿਆ ਹੈ, ਪਰ ਭਰਤੀ ਇਸ ਤੋਂ ਦੁਗਣੀ 50 ਲੱਖ ਤੱਕ ਪੁੱਜ ਜਾਵੇਗੀ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸਰਕਲ ਜੱਥੇਦਾਰ, ਬਲਾਕ ਪ੍ਰਧਾਨ, ਯੂਥ, ਇਸਤਰੀ ਅਕਾਲੀ ਦਲ ਦੇ ਸੈਂਕੜੇ ਆਗੂ ਵੀ ਹਾਜਰ ਸਨ। ਇਸ ਮੌਕੇ ਤੇ ਅਕਾਸ਼ਦੀਪ ਸਿੰਘ ਮਿੱਢੂਖੇੜਾ, ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਯੂਥ ਪ੍ਰਧਾਨ ਜਤਿੰਦਰ ਸਿੰਘ ਸੋਢੀ, ਕਰਮਜੀਤ ਕੌਰ, ਦਵਿੰਦਰ ਚੱਕ ਅਲੀਸ਼ੇਰ, ਬੱਲਮ ਸਿੰਘ ਕਲੀਪੁਰ, ਗੁਰਦੀਪ ਸਿੰਘ ਟੋਢਰਪੁਰ, ਅਮਰਜੀਤ ਸਿੰਘ ਕੁਲਾਣਾ, ਜੱਥੇਦਾਰ ਤਾਰਾ ਸਿੰਘ ਵਿਰਦੀ, ਕਰਮਜੀਤ ਸਿੰਘ ਮਾਘੀ, ਮੇਵਾ ਸਿੰਘ ਦੌਦੜਾ, ਰਮਨਦੀਪ ਸਿੰਘ ਗੁੜ੍ਹੱਦੀ, ਕੌਂਸਲਰ ਰਜਿੰਦਰ ਸੈਣੀ ਝੰਡਾ, ਗਿੰਨੀ ਸੈਣੀ, ਜਸਵੀਰ ਸਿੰਘ ਜੱਸੀ, ਸ਼ਹਿਰੀ ਪ੍ਰਧਾਨ ਕਰਮਜੀਤ ਸਿੰਘ ਮਾਘੀ, ਕੌਂਸਲਰ ਸੁਖਵਿੰਦਰ ਕੌਰ ਸੁੱਖੀ, ਕੌਂਸਲਰ ਕਾਲੂ ਮਦਾਨ, ਸਾਬਕਾ ਕੋਂਸਲਰ ਗੁਰਵਿੰਦਰ ਸਿੰਘ ਸੋਨੂੰ, ਸਾਬਕਾ ਕੌਂਸਲਰ ਬਲਵਿੰਦਰ ਸਿੰਘ ਕਾਕਾ ਕੋਚ, ਬੰਟੂ ਕਣਕਵਾਲੀਆਂ, ਦਰਸ਼ਨ ਸਿੰਘ ਰੱਲੀ, ਬਲਵੀਰ ਸਿੰਘ ਬੀਰੋਕੇ, ਨਛੱਤਰ ਸਿੰਘ ਸੰਧੂ, ਜੋਗਾ ਸਿੰਘ ਬੋਹਾ, ਜੱਥੇਦਾਰ ਮਹਿੰਦਰ ਸਿੰਘ ਸੈਦੇਵਾਲਾ ਆਦਿ ਹਾਜ਼ਰ ਸਨ।