ਸੈਫ਼ ਨੇ ਹਸਪਤਾਲ ਪਹੁੰਚਾਉਣ ਵਾਲੇ ਆਟੋਰਿਕਸ਼ਾ ਚਾਲਕ ਦਾ ਕੀਤਾ ਧੰਨਵਾਦ
- ਦੇਸ਼
- 22 Jan,2025

ਮੁੰਬਈ : ਬੌਲੀਵੁੱਡ ਸਟਾਰ ਸੈਫ਼ ਅਲੀ ਖ਼ਾਨ ਨੇ ਆਟੋਰਿਕਸ਼ਾ ਚਾਲਕ ਭਜਨ ਸਿੰਘ ਰਾਣਾ ਨਾਲ ਮੁਲਾਕਾਤ ਕੀਤੀ ਹੈ। ਰਾਣਾ ਹੀ ਉਹ ਆਟੋ ਚਾਲਕ ਹੈ ਜੋ 16 ਜਨਵਰੀ ਨੂੰ ਵੱਡੇ ਤੜਕੇ ਅਦਾਕਾਰ ਨੂੰ ਜ਼ਖ਼ਮੀ ਹਾਲਤ ਵਿਚ ਆਪਣੇ ਆਟੋਰਿਕਸ਼ਾ ਵਿਚ ਬਿਠਾ ਕੇ ਲੀਲਾਵਤੀ ਹਸਪਤਾਲ ਲੈ ਕੇ ਗਿਆ ਸੀ। ਸੈਫ਼ ਨੇ ਆਟੋਚਾਲਕ ਦਾ ਧੰਨਵਾਦ ਕੀਤਾ ਤੇ ਉਸ ਨੂੰ ਕੁਝ ਪੈਸੇ ਵੀ ਦਿੱਤੇ। ਅਦਾਕਾਰ ਨੇ ਆਟੋ ਚਾਲਕ ਨੂੰ ਲੋੜ ਪੈਣ ’ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਹਮਲੇ ਮਗਰੋਂ ਸੈਫ਼ ਦੀ ਹਸਪਤਾਲ ਵਿਚ ਐਮਰਜੈਂਸੀ ਸਰਜਰੀ ਹੋਈ ਸੀ ਤੇ ਅਦਾਕਾਰ ਨੂੰ ਮੰਗਲਵਾਰ ਨੂੰ ਹੀ ਹਸਪਤਾਲ ’ਚੋਂ ਛੁੱਟੀ ਮਿਲੀ ਹੈ। ਖ਼ਾਨ ਨੇ ਹਸਪਤਾਲ ’ਚੋਂ ਡਿਸਚਾਰਜ ਹੋਣ ਤੋਂ ਪਹਿਲਾਂ ਰਾਣਾ ਨਾਲ ਮੁਲਾਕਾਤ ਕੀਤੀ ਸੀ। ਆਟੋਰਿਕਸ਼ਾ ਚਾਲਕ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਮੈਂ ਲੰਘੇ ਦਿਨ ਹਸਪਤਾਲ ਵਿਚ ਸੈਫ਼ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਮੈਨੂੰ ਧੰਨਵਾਦ ਕਹਿਣ ਲਈ ਬੁਲਾਇਆ ਸੀ। ਉਨ੍ਹਾਂ ਮੇਰੀ ਤਾਰੀਫ਼ ਕੀਤੀ। ਮੈਨੂੰ ਅਦਾਕਾਰ ਤੇ ਉਸ ਦੇ ਪਰਿਵਾਰ ਕੋਲੋਂ ਅਸੀਸਾਂ ਮਿਲੀਆਂ।’’ ਰਾਣਾ ਨੇ ਕਿਹਾ, ‘‘ਸੈਫ਼ ਨੇ ਮੈਨੂੰ ਆਪਣੀ ਮਾਂ (ਸ਼ਰਮੀਲਾ ਟੈਗੋਰ) ਨਾਲ ਮਿਲਾਇਆ ਤੇ ਮੈਂ ਉਨ੍ਹਾਂ ਦੇ ਪੈਰੀਂ ਹੱਥ ਲਾਇਆ। ਉਨ੍ਹਾਂ ਮੈਨੂੰ ਕੁਝ ਪੈਸੇ ਦਿੱਤੇ (ਜਿੰਨੇ ਉਨ੍ਹਾਂ ਨੂੰ ਠੀਕ ਲੱਗਦੇ ਸੀ) ਤੇ ਕਿਹਾ ਕਿ ਜਦੋਂ ਕਦੇ ਵੀ ਮੈਨੂੰ ਮਦਦ ਦੀ ਲੋੜ ਹੋਵੇਗੀ ਉਹ ਉਥੇ ਹੋਣਗੇ।’’ ਸੈਫ਼ ’ਤੇ ਹਮਲਾ ਕਰਨ ਵਾਲਾ ਬੰਗਲਾਦੇਸ਼ੀ ਨਾਗਰਿਕ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਉਰਫ਼ ਵਿਜੈ ਦਾਸ 24 ਜਨਵਰੀ ਤੱਕ ਮੁੰਬਈ ਪੁਲੀਸ ਦੀ ਹਿਰਾਸਤ ਵਿਚ ਹੈ।
Posted By:

Leave a Reply