ਵਿੱਦਿਅਕ ਮੇਲਾ ਲਗਾਇਆ
- ਪੰਜਾਬ
- 13 Dec,2024

ਨਵਾਂਸ਼ਹਿਰ : ਅੱਜ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਤਹਿਤ ਸਰਕਾਰੀ ਮਿਡਲ ਸਮਾਰਟ ਸਕੂਲ ਕਰੀਮਪੁਰ ਵਿਖੇ ਸਮਾਜਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ਿਆਂ ਦਾ ਵਿੱਦਿਅਕ ਮੇਲਾ ਲਗਾਇਆ ਗਿਆ। ਜੋ ਕਿ ਬਹੁਤ ਹੀ ਸਫ਼ਲਤਾਪੂਰਵਕ ਸੰਪੰਨ ਹੋਇਆ। ਇਸ ਮੌਕੇ ਸਕੂਲ ਮੁਖੀ ਮੋਨਿਕਾ ਸ਼ਰਮਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਅਜਿਹੇ ਵਿਸ਼ਿਆਂ ਨਾਲ ਸਬੰਧਿਤ ਮੇਲੇ ਵਿਦਿਆਰਥੀਆਂ ਵਿਚ ਕੁਝ ਨਵਾਂ ਸਿੱਖਣ ਦਾ ਉਤਸ਼ਾਹ ਪੈਦਾ ਕਰਦੇ ਹਨ। ਜਿਸ ਵਿਚ ਵੱਖ-ਵੱਖ ਤਰ੍ਹਾਂ ਦੇ ਮਾਡਲ ਬਣਾਏ ਗਏ ਅਤੇ ਵੱਖ-ਵੱਖ ਤਰ੍ਹਾਂ ਦੀਆਂ ਦਿਲਚਸਪ ਸਰਗਰਮੀਆਂ ਨੂੰ ਪ੍ਰਦਰਸ਼ਿਤ ਕੀਤਾ। ਅੰਗਰੇਜ਼ੀ ਵਿਸ਼ੇ ਵਿਚ, ਪੰਜਾਬੀ ਤੋਂ ਅੰਗਰੇਜ਼ੀ ਵਿਚ ਅਨੁਵਾਦ ਕਰਨ ਦੀ ਪ੍ਰਕਿਰਿਆ, ਜਿਸ ਨੂੰ ਮਾਪਿਆਂ ਦੁਆਰਾ ਬਹੁਤ ਪਸੰਦ ਕੀਤਾ ਗਿਆ। ਸੂਰਜੀ ਊਰਜਾ ਨਾਲ ਸਬੰਧਿਤ ਮਾਡਲ, ਜਲ ਚੱਕਰ ਦਾ ਮਾਡਲ, ਜੁਆਲਾਮੁਖੀ ਦਾ ਮਾਡਲ, ਵੱਖ-ਵੱਖ ਸਥਾਨਕ ਸੰਸਥਾਵਾਂ ਦਾ ਮਾਡਲ ਅਤੇ ਅੰਗਰੇਜ਼ੀ ਵਿਚ ਕਾਲ ਨੂੰ ਯਾਦ ਰੱਖਣ ਦੇ ਵਿਸ਼ੇ ਅਤੇ ਅਧਿਆਪਕਾ ਮੋਨਿਕਾ ਸ਼ਰਮਾ ਵੱਲੋਂ ਲਿਖੀ ਕਵਿਤਾ ਵੀ ਪੇਸ਼ ਕੀਤੀ ਗਈ। ਇਸ ਮੌਕੇ ਸਕੂਲ ਸਟਾਫ਼ ਮੈਂਬਰਾਨ ਅਧਿਆਪਕਾ ਰਮਨ, ਸੰਤੋਸ਼, ਰੀਤਿਕਾ ਅਤੇ ਕਮੇਟੀ ਮੈਂਬਰ ਆਦਿ ਹਾਜ਼ਰ ਸਨ।
Posted By:

Leave a Reply