ਭਾਰਤੀ ਮਿਆਰ ਬਿਊਰੋ ਦੁਆਰਾ ਪਿੰਡ ਦਲੇਲ ਸਿੰਘ ਵਾਲਾ ’ਚ ਗ੍ਰਾਮ ਚੌਪਾਲ ਪ੍ਰੋਗਰਾਮ ਕਰਵਾਇਆ
- ਪੰਜਾਬ
- 27 Dec,2024

ਮਾਨਸਾ : ‘ਭਾਰਤੀ ਮਿਆਰ ਬਿਊਰੋ’ ਸ਼ਾਖਾ ਚੰਡੀਗੜ੍ਹ ਦੇ ਮੁਖੀ ਅਤੇ ਸੀਨੀਅਰ ਡਾਇਰੈਕਟਰ ਵਿਸ਼ਾਲ ਤੋਮਰ ਦੀ ਅਗਵਾਈ ਹੇਠ ਪਿੰਡ ਦਲੇਲ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਵਿਖੇ ਗ੍ਰਾਮ ਚੋਪਾਲ ਪ੍ਰੋਗਰਾਮ ਕਰਾਇਆ ਗਿਆ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਚੰਡੀਗੜ੍ਹ ਸ਼ਾਖਾ ਦਫਤਰ ਤੋਂ ਸਟੈਂਡਰਡ ਪ੍ਰਮੋਸ਼ਨ ਅਫ਼ਸਰ ਵਿਕਸਿਤ ਕੁਮਾਰ ਪੁੱਜੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਪਿੰਡ ਦੇ ਸਰਪੰਚ ਹਰਦੀਪ ਸਿੰਘ ਨੇ ਇਸ ਮੌਕੇ ਇਕੱਤਰ ਲੋਕਾਂ ਨੂੰ ‘ਜੀ ਆਇਆਂ’ ਆਖਿਆ ਤੇ ਵਿਸ਼ੇ ’ਤੇ ਚਾਨਣਾ ਪਾਇਆ। ਗ੍ਰਾਮ ਪੰਚਾਇਤ ਪਿੰਡ ਦਲੇਲ ਸਿੰਘ ਵਾਲਾ ਦੇ ਸਹਿਯੋਗ ਨਾਲ ਕਰਵਾਏ ਗਏ। ਪ੍ਰੋਗਰਾਮ ਵਿੱਚ ਬੋਲਦਿਆਂ ਵਿਕਸਿਤ ਕੁਮਾਰ ਨੇ ਗ੍ਰਾਮ ਪੰਚਾਇਤਾਂ ਨੂੰ ਪ੍ਰੋਗਰਾਮ ਦੇ ਮਹੱਤਵ ਤੇ ਚਾਨਣਾ ਪਾਇਆ। ਸੰਬੋਧਨ ਵਿੱਚ ਵਿਸ਼ੇ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਭਾਰਤੀ ਮਿਆਰ ਬਿਊਰੋ ਦੇ ਪ੍ਰੋਗਰਾਮ ਦਾ ਮੁੱਖ ਮਕਸਦ ਪਿੰਡਾਂ ਦੀਆਂ ਪੰਚਾਇਤਾਂ ਨੂੰ ਭਾਰਤੀ ਮਾਣਕ ਬਿਊਰੋ ਦੇ ਮਾਨਕਾਂ ਬਾਰੇ ਸਿੱਖਿਅਤ ਕਰਨਾ ਹੈ। ਉਨ੍ਹਾਂ ਸੰਖੇਪ ’ਚ ਦੱਸਿਆ ਕਿ ਪਿੰਡਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਕਾਰਜਾਂ ਵਿੱਚ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਦੀ ਖਰੀਦੋ ਫ਼ਰੋਖ਼ਤ ਅਤੇ ਬਤੌਰ ਗ੍ਰਾਹਕ ਜਾਗਰੂਕਤਾ ਹੋਣਾ ਤੇ ਜਾਗਰੂਕਤਾ ਨੂੰ ਅੱਗੇ ਫ਼ੈਲਾਉਣਾ ਬੜਾ ਜ਼ਰੂਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੋਬਾਈਲ ਫ਼ੋਨਾਂ ਦੇ ਪਲੇਅ ਸਟੋਰ ਤੇ ਮੌਜੂਦ ਬੀਆਈਐਸ ਕੇਅਰ ਐਪਲੀਕੇਸ਼ਨ ਬਾਰੇ ਜਾਣਕਾਰੀ ਦਿੱਤੀ। ਜਾਣਕਾਰੀ ਵਿੱਚ ਵਾਧਾ ਕਰਦੀਆਂ ਉਨ੍ਹਾਂ ਆਪਣੇ ਸੰਬੋਧਨ ਵਿੱਚ ਪਿੰਡ ਦੇ ਸਰਪੰਚ ਅਤੇ ਸਮੂਹ ਪੰਚਾਇਤ ਦਾ ਧੰਨਵਾਦ ਕੀਤਾ ਤੇ ਹਾਲਮਾਰਕਿੰਗ ਸੋਨੇ ਦੇ ਗਹਿਣੇ ਅਤੇ ਆਈਐੱਸਆਈ ਮਾਰਕਾ ਚੀਜ਼ਾਂ ਖਰੀਦਣ ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਸੋਨੇ ਦੇ ਗਹਿਣੇ ਖਰੀਦਣ ਮੌਕੇ ਬੀਆਈਐੱਸ ਕੇਅਰ ਐਪਲੀਕੇਸ਼ਨ ਦੀ ਮਦਦ ਨਾਲ ਸੋਨੇ ਦੀ ਪਰਖ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਇਸ ਮੌਕੇ ਮੌਜੂਦ ਉਪਭੋਗਤਾਵਾਂ ਨੂੰ ਬੀਆਈਐਸ ਕੇਅਰ ਐਪਲੀਕੇਸ਼ਨ ਡਾਊਨਲੋਡ ਕਰਵਾਉਣ ਦੇ ਨਾਲ ਨਾਲ ਵਿਸਥਾਰ ਪੂਰਵਕ ਕਿਸ ਦੀ ਵਰਤੋਂ ਬਾਰੇ ਜਾਣਕਾਰੀ ਵੀ ਦਿੱਤੀ। ਵਿਕਸਿਤ ਕੁਮਾਰ ਨੇ ਤਾਕੀਦ ਕੀਤੀ ਕਿ ਸਮਾਨ ਖਰੀਦਣ ਮੌਕੇ ਦੁਕਾਨਦਾਰ ਪਾਸੋਂ ਪੱਕਾ ਬਿੱਲ ਜਰੂਰ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਸਾਨੂੰ ਰਸੋਈ ਦਾ ਸਮਾਨ ਜਿਵੇਂ ਕਿ ਗੈਸ ਚੁੱਲਾ, ਪਾਣੀ ਦੀਆਂ ਬੋਤਲਾਂ, ਪ੍ਰੈਸ਼ਰ ਕੁੱਕਰ ਆਦਿ ਤੋਂ ਇਲਾਵਾ ਬਿਜਲੀ ਦਾ ਸਮਾਨ, ਬੱਚਿਆਂ ਦੇ ਖਿਡਾਉਣੇ, ਇੰਟਰਲਾਕ ਟਾਈਲਾਂ, ਸੀਮੈਂਟ ਦੀਆਂ ਪਾਈਪਾਂ ਦੇ ਨਾਲ ਨਾਲ ਛੋਟੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਬੋਤਲਾਂ ਵੀ ਆਈ.ਐਸ.ਆਈ ਮਾਰਕਾ ਹੀ ਖਰੀਦਣੀਆਂ ਚਾਹੀਦੀਆਂ ਹਨ। ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਕਰੀਬ 250 ਲੋਕਾਂ ਨੇ ਭਾਗ ਲਿਆ। ਵਿਭਾਗ ਦੁਆਰਾ ਇਸ ਮੌਕੇ ਪਿੰਡ ਦੇ ਸਰਪੰਚ ਅਤੇ ਸਮੂਹ ਮੈਂਬਰਾਂ ਨੂੰ ਵਿਸ਼ੇਸ਼ ਤੌਰ ਸਨਮਾਨਿਤ ਕਰਨ ਦੇ ਨਾਲ ਨਾਲ ਚਾਹ ਪਾਣੀ ਦੇ ਸੁਚੱਜੇ ਇੰਤਜ਼ਾਮ ਕੀਤੇ ਗਏ। ਇਸ ਮੌਕੇ ਮੈਂਬਰ ਪੰਚਾਇਤ ਜਸਵੀਰ ਕੌਰ, ਵੀਰਪਾਲ ਕੌਰ, ਬਲਵੀਰ ਸਿੰਘ, ਜੋਗਿੰਦਰ ਸਿੰਘ, ਸੰਤ ਗੁਰਮੁੱਖ ਵੈਲਫੇਅਰ ਕਲੱਬ ਦੇ ਪ੍ਰਧਾਨ ਇੰਦਰਜੀਤ ਗੋਲਡੀ ਤੇ ਗੁਰਦਿੱਤ ਸਿੰਘ ਸੇਖੋਂ ਆਦਿ ਹਾਜ਼ਰ ਸਨ।
Posted By:

Leave a Reply