ਖਨੌਰੀ ਬਾਰਡਰ ਲਈ 6ਵਾਂ ਕਿਸਾਨਾਂ ਦਾ ਜੱਥਾ ਰਵਾਨਾ
- ਪੰਜਾਬ
- 21 Jan,2025

ਭਗਤਾ ਭਾਈਕਾ : ਭਾਰਤੀ ਕਿਸਾਨ ਯੂਨੀਅਨ (ਖੋਸਾ) ਪੰਜਾਬ ਦੀ ਇਕਾਈ ਭਗਤਾ ਭਾਈਕਾ ਦੇ ਪ੍ਰਧਾਨ ਜੀਤ ਸਿੰਘ ਖੂਹ ਵਾਲੇ ਦੀ ਅਗਵਾਈ ਹੇਠ ਖਨੌਰੀ ਬਾਰਡਰ ਲਈ 6ਵਾਂ ਕਿਸਾਨਾਂ ਦਾ ਜੱਥਾ ਰਵਾਨਾ ਹੋਇਆ। ਇਸ ਉਪਰੰਤ ਖਨੌਰੀ ਬਾਰਡਰ ਲਈ ਸਬਜ਼ੀਆਂ ਆਦਿ ਦੀ ਸੇਵਾ ਕੀਤੀ ਗਈ। ਇਸ ਮੌਕੇ ਇਕਾਈ ਪ੍ਰਧਾਨ ਜੀਤ ਸਿੰਘ ਖੂਹ ਵਾਲੇ ਨੇ ਨਗਰਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕਿ ਕਿਸਾਨੀ ਦੇ ਹਿੱਤਾਂ ਲਈ ਏਕਾ ਕਾਇਮ ਕਰਨਾ ਚਾਹੀਦਾ ਹੈ ਤੇ ਕਿਸਾਨ ਸੰਘਰਸ ਵਿਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਜਗਸੀਰ ਸਿੰਘ, ਮੀਤ ਪ੍ਰਧਾਨ ਤਰਸੇਮ ਸਿੰਘ, ਖਜ਼ਾਨਚੀ ਜਗਰੂਪ ਸਿੰਘ ਮੈਬਰ, ਕੁਲਦੀਪ ਸਿੰਘ ਬਿਦਰ, ਠਾਣਾ ਸਿੰਘ ਪੰਨੂ, ਜਸਪ੍ਰੀਤ ਸਿੰਘ ਪੀਤਾ, ਰਣਜੀਤ ਸਿੰਘ ਜੀਤਾ, ਮੋਹਨ ਸਿੰਘ, ਮਨਪ੍ਰੀਤ ਸਿੰਘ, ਮਾਲਵਿੰਦਰ ਸਿੰਘ ਸੋਨੂੰ ਆਦਿ ਮੌਜੂਦ ਸਨ।
Posted By:

Leave a Reply