ਤਰਨ ਤਾਰਨ ’ਚ ਕੋਠੇ ’ਤੇ ਪਤੰਗ ਫੜਦੇ ਸਮੇਂ ਕਰੰਟ ਲੱਗਣ ਨਾਲ ਬੱਚੇ ਦੀ ਮੌਤ

ਤਰਨ ਤਾਰਨ ’ਚ ਕੋਠੇ ’ਤੇ ਪਤੰਗ ਫੜਦੇ ਸਮੇਂ ਕਰੰਟ ਲੱਗਣ ਨਾਲ ਬੱਚੇ ਦੀ ਮੌਤ

ਤਰਨਤਾਰਨ : ਤਰਨਤਾਰਨ ਦੀ ਫਤਿਹ ਚੱਕ ਕਲੋਨੀ ਦੇ ਵਸਨੀਕ 6 ਸਾਲਾ ਲੜਕੇ ਦੀ ਉਸ ਸਮੇਂ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ, ਜਦੋਂ ਉਹ ਆਪਣੇ ਘਰ ਦੀ ਛੱਤ 'ਤੇ ਚਾਈਨਾ ਡੋਰ ਦੀ ਮਦਦ ਨਾਲ ਪਤੰਗ ਉਡਾ ਰਿਹਾ ਸੀ। ਜਦੋਂ ਬੱਚਾ ਆਪਣੇ ਘਰ ਦੀ ਛੱਤ 'ਤੇ ਪਤੰਗ ਉਡਾ ਰਿਹਾ ਸੀ ਤਾਂ ਉਸ ਦਾ ਚਾਈਨਾ ਡੋਰ ਨੇੜੇ ਤੋਂ ਲੰਘ ਰਹੀ ਹਾਈ ਵੋਲਟੇਜ ਕਰੰਟ ਦੀ ਤਾਰਾਂ ਨੂੰ ਛੂਹ ਗਿਆ। ਜਿਸ ਦੌਰਾਨ ਅਚਾਨਕ ਤੇਜ਼ ਕਰੰਟ ਨੇ ਬੱਚੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਜੁਲਸ ਗਿਆ। ਇਸ ਹਾਲਤ ਵਿੱਚ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਦਿਲਜਾਨ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਹੈ।