ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਸਾਨਾਂ ਨੂੰ ਦਿੱਤਾ ਤੋਹਫਾ

ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਸਾਨਾਂ ਨੂੰ ਦਿੱਤਾ ਤੋਹਫਾ

 ਜਲਾਲਾਬਾਦ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਪੁੱਜਦਾ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੜੀ ਦੇ ਤਹਿਤ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਵੱਲੋਂ ਲੋਹੜੀ ਤੇ ਮਾਘੀ ਦੇ ਪਵਿੱਤਰ ਤਿਉਹਾਰ ਮੌਕੇ ਹਲਕੇ ਦੇ ਪਿੰਡ ਲਮੋਚੜ ਵਿਖੇ 5ਕਰੋੜ 50 ਲੱਖ ਦੀ ਲਾਗਤ ਨਾਲ ਮਾਇਨਰ ਦੀ ਬੁਰਜੀ ਨੰਬਰ 0 ਤੋ 31900 ਤੱਕ ਕੰਕਰੀਟ ਲਾਈਨਿੰਗ ਦਾ ਨੀਂਹ ਪੱਥਰ ਰੱਖ ਕੇ ਕਿਸਾਨਾਂ ਨੂੰ ਤੋਹਫਾ ਦਿੱਤਾ ਹੈ। ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਬੋਲਦੇ ਹੋਏ ਕਿਹਾ ਕਿ 10 ਪਿੰਡਾਂ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਪੁੱਜਦਾ ਕਰਨ ਲਈ ਅੱਜ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਵਿਧਾਇਕ ਨੇ ਆਖਿਆ ਕਿ 10 ਕਿਲੋਮੀਟਰ ਨਾਲ ਲਮੋਚੜ ਮਾਇਨਰ ਦੀ ਬੁਰਜੀ ਦੇ ਰਾਹੀ ਪਿੰਡ ਚੱਕ ਭਾਬੜਾ,ਬੱਘੇ ਕੇ ਉਤਾੜ, ਚੱਕ ਸੋਹਣਾ ਸਾਂਦੜ, ਪੰਨੀਵਾਲਾ, ਲੱਧੂ ਵਾਲਾ ਹਿਠਾੜ, ਚੱਕ ਤੋਤੀਆ ਵਾਲੀ, ਚੱਕ ਸੁਖੇਰਾ ਬੋਦਲਾ, ਸੁਖੇਰਾ ਬੋਦਲਾ, ਚੱਕ ਲਮੋਚੜ , ਚੱਕ ਮੋਚਨ ਵਾਲਾ ਹੀਰੇ ਵਾਲਾ ਮਾਇਨਰ ਦਾ ਪਾਣੀ ਕਿਸਾਨਾਂ ਨੂੰ ਮਿਲਣਾ ਹੈ। ਉਨ੍ਹਾਂ ਆਖਿਆ ਕਿ ਪਹਿਲਾ ਬਹੁਤ ਹੀ ਕਿਸਾਨਾਂ ਨੂੰ ਪ੍ਰੇਸ਼ਾਨੀ ਹੁੰਦੀ ਸੀ ਕਿ ਪਹਿਲਾ ਟੇਲਾਂ ਦਾ ਪਾਣੀ ਪੂਰਾ ਨਹੀ ਹੁੰਦਾ ਸੀ ਅਤੇ ਕਿਸਾਨਾਂ ਦੀ ਸਮੱਸਿਆ ਨੂੰ ਲੈ ਕੇ ਪੰਜਾਬ ਸਰਕਾਰ ਤੇ ਸਿੰਚਾਈ ਵਿਭਾਗ ਦੇ ਵੱਲੋਂ ਉਪਰਾਲਾ ਕੀਤਾ ਗਿਆ ਹੈ ਅਤੇ ਇਹ ਮਾਇਨਰ ਦਾ ਕੰਮ ਲਗਭਗ 4 ਮਹੀਨੇ ’ਚ ਮੁਕੰਮਲ ਹੋ ਜਾਵੇਗਾ ਅਤੇ ਮੈਂਨੂੰ ਨਹੀ ਲੱਗਦਾ ਕਿ ਅਗਲੇ 40/50 ਸਾਲਾਂ ਤੱਕ ਟੇਲਾਂ ’ਤੇ ਪਾਣੀ ਦੀ ਕੋਈ ਪ੍ਰੇਸ਼ਾਨੀ ਆਵੇ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਪਹਿਲਾ ਕਦੇਂ ਨਹੀ ਵੇਖਿਆ ਸੀ ਕਿ ਪਹਿਲਾ ਕਦੇਂ ਜਲਾਲਾਬਾਦ ’ਚ ਪਹਿਲਾ ਨਹਿਰਾਂ ਬਣਦੀਆਂ ਵੇਖੀਆ ਹੋਣ ਪਰ ਚੱਕ ਸੁਹਲੇ ਵਾਲਾ ਮਾਇਨਰ 40 ਸਾਲਾਂ ਬਾਅਦ ਕੰਮਪੀਲਟ ਹੁੰਦੀ ਵੇਖੀ ਹੈ ਅਤੇ ਜਲਦੀ ਹੀ ਉਸ ਦਾ ਵੀ ਉਦਘਾਟਨ ਕੀਤਾ ਜਾਵੇਗਾ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਅਗਲੇ ਮਹੀਨੇ ਅਰਨੀਵਾਲਾ ’ਚ ਚੌਧਰੀ ਮਾਇਨਰ ਦਾ ਨੀਂਹ ਪੱਥਰ ਰੱਖਣਾ ਹੈ । ਵਿਧਾਇਕ ਨੇ ਆਖਿਆ ਕਿ ਜਲਾਲਾਬਾਦ ਦੀ 90 ਫੀਸਦੀ ਨਹਿਰਾਂ ਕੰਮਪਲੀਟ ਹੋ ਜਾਣ ਗਿਆ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ’ਚ 35/40 ਸਾਲਾਂ ਬਾਅਦ ਹੀ ਟੇਲਾਂ ਤੱਕ ਪਾਣੀ ਪੁੱਜਾ ਹੈ ।ਇਸ ਮੌਕੇ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਆਗੂ ਸਾਹਿਬਾਨ ਤੇ ਵਲੰਟੀਅਰ ਵੀ ਵੱਡੀ ਗਿਣਤੀ ’ਚ ਹਾਜ਼ਰ ਸਨ।