ਮਹਾਕੁੰਭ ਇਸ਼ਨਾਨ ਲਈ ਜ਼ੀਰਾ ਤੋਂ ਪ੍ਰਿਆਗਰਾਜ ਲਈ ਜੱਥਾ ਰਵਾਨਾ
- ਪੰਜਾਬ
- 24 Jan,2025

ਜ਼ੀਰਾ: ਸ੍ਰੀ ਅਮਰਨਾਥ ਯਾਤਰਾ ਸੰਮਤੀ ਜੀਰਾ ਵੱਲੋਂ ਪ੍ਰਿਆਗਰਾਜ ਮਹਾਂਕੁੰਭ ਤੇ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਦੇ ਲਈ 70 ਸ਼ਰਧਾਲੂਆਂ ਦਾ ਜੱਥਾ ਸਥਾਨਕ ਸ਼ਿਵ ਦਰਬਾਰ ਵਿੱਚ ਹਨੁਮਾਨ ਚਾਲੀਸਾ ਅਤੇ ਪੂਜਾ ਅਰਚਨਾ ਕਰਨ ਉਪਰੰਤ ਦੇਰ ਸ਼ਾਮ ਰਵਾਨਾ ਹੋਇਆ। ਇਸ ਮੌਕੇ ਜਾਣਕਾਰੀ ਅਸ਼ੋਕ ਗਰੋਵਰ, ਮੁਕੇਸ਼ ਚੌਧਰੀ, ਵਿਪਨ ਅਗਰਵਾਲ, ਗਿਆਨ ਸਿੰਘ, ਅਨਿਲ ਪਲਤਾ, ਰਾਜੀਵ ਕੁਮਾਰ ਬੋਨਾ, ਨੇ ਦੱਸਿਆ ਕਿ ਇਹ ਯਾਤਰਾ ਪ੍ਰਿਆਗਰਾਜ ਤੋਂ ਇਲਾਵਾ ਵਰਿੰਦਾਵਨ, ਅਯੋਧਿਆ, ਵਾਰਾਨਸੀ, ਵੈਦਨਾਥ ਜੋਤਰਲਿੰਗ, ਪਟਨਾ ਸਾਹਿਬ, ਲਖਨਊ, ਹਰਿਦੁਆਰ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਦੇ ਹੋਏ 2 ਫਰਵਰੀ ਨੂੰ ਜ਼ੀਰਾ ਪੁੱਜਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਮਤੀ ਵੱਲੋਂ ਪੂਰਾ ਸਾਲ ਹੀ ਧਾਰਮਿਕ ਯਾਤਰਾਵਾਂ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਡੇ ਜੀਵਨ ਦੇ ਵਿੱਚ 144 ਸਾਲਾਂ ਦੇ ਬਾਅਦ ਬਣੇ ਇਸ ਮਹਾਨ ਸੰਯੋਗ ਦੇ ਚੱਲਦਿਆਂ ਇਸ ਮਹਾਂ ਕੁੰਭ ਵਿੱਚ ਇਸ਼ਨਾਨ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸ ਮੌਕੇ ‘‘ਹਰ ਹਰ ਮਹਾਂਦੇਵ’’ ਅਤੇ ‘‘ਜੈ ਸ੍ਰੀ ਰਾਮ’’ ਦੇ ਜੈਕਾਰੇ ਲਗਾਉਂਦੇ ਹੋਏ ਸ਼ਰਧਾਲੂ ਧਾਰਮਿਕ ਸਥਾਨਾਂ ਦੇ ਲਈ ਬਸ ਅਤੇ ਟੈਂਪੂ ਟਰੈਵਲ ਰਾਹੀਂ ਰਵਾਨਾ ਹੋਏ। ਇਸ ਮੌਕੇ ਅਸ਼ੋਕ ਗਰੋਵਰ, ਮੁਕੇਸ਼ ਚੌਧਰੀ, ਵਿਪਨ ਅਗਰਵਾਲ, ਗਿਆਨ ਸਿੰਘ, ਅਸ਼ੋਕ ਭਾਟੀਆ, ਪਵਨ ਭੂਸ਼ਨ, ਵਿਨੋਦ ਗਰੋਵਰ, ਅਤਲ ਨਰੂਲਾ, ਪ੍ਰਦੀਪ ਚੌਧਰੀ, ਪਵਨ ਸੇਠੀ, ਵਿੱਕੀ ਖੁਰਾਣਾ, ਸੰਦੀਪ ਸੰਧੂ, ਅਨਿਲ ਪਲਤਾ, ਰਜੀਵ ਕੁਮਾਰ ਕੁਮਰਾ ਆਦਿ ਸੰਮਤੀ ਦੇ ਮੈਂਬਰਾਂ ਤੋਂ ਇਲਾਵਾ ਸੀਨੀਅਰ ਸਿਟੀਜਨ ਕੌਂਸਲ ਦੇ ਪ੍ਰਧਾਨ ਅਸ਼ੋਕ ਕੁਮਾਰ ਪਲਤਾ, ਵਿਜੇ ਧਵਨ, ਸ਼੍ਰੀ ਰਾਮ ਲੀਲਾ ਕਲੱਬ ਦੇ ਡਾਇਰੈਕਟਰ ਲੱਕੀ ਪਾਸੀ, ਹੈਪੀ ਮਦਾਨ, ਮੋਹਨ ਅਨੇਜਾ ਆਦਿ ਤੋਂ ਇਲਾਵਾ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂ ਹਾਜ਼ਰ ਸਨ ।
Posted By:

Leave a Reply