ਦਸੰਬਰ 16 ਨੂੰ ਸ਼ੁਰੂ ਹੋ ਰਹੇ ਪੀਡੀਐਫਏ ਦੁੱਧ ਚੁਆਈ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਮੁਕੰਮਲ
- ਪੰਜਾਬ
- 14 Dec,2024

ਜਗਰਾਓਂ : ਗਰੈਸਿਵ ਡੇਅਰੀ ਫਾਰਮਰਜ ਐਸੋਸੀਏਸ਼ਨ (ਪੀਡੀਐਫਏ) ਵੱਲੋਂ ਜਗਰਾਓ ਦੀ ਪਸ਼ੂ ਮੰਡੀ ਵਿਖੇ 16, 17 ਅਤੇ 18 ਦਸੰਬਰ ਨੂੰ ਕਰਵਾਈ ਜਾ ਰਹੀ ਤੀਜੀ ਦੁੱਧ ਚੋਆਈ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਕੌਮੀ ਚੈਂਪੀਅਨਸ਼ਿਪ ਦੇ ਅਖੀਰਲੇ ਦਿਨ 18 ਦਸੰਬਰ ਨੂੰ ਡੇਅਰੀ ਕਿੱਤੇ ਵਿੱਚ ਦੇਸ਼ ਦੁਨੀਆਂ ਦੀ ਡੇਅਰੀ ਤਕਨੀਕ ਅਤੇ ਡੈਅਰੀ ਕਿੱਤੇ ਨੂੰ ਲਾਹੇਵੰਦ ਬਣਾਉਣ ਸਬੰਧੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਸੈਮੀਨਾਰ ਵਿੱਚ ਚੋਟੀ ਦੇ ਮਾਹਰ ਪਸ਼ੂ ਪਾਲਕਾਂ ਅਤੇ ਕਿਸਾਨਾਂ ਨੂੰ ਡੇਅਰੀ ਕਿੱਤੇ ਨੂੰ ਸਫਲਤਾ ਤੇ ਪਹੁੰਚਾਉਣ, ਡੇਅਰੀ ਕਿੱਤੇ ਦੇਸ਼ ਦੁਨੀਆਂ ਦੀ ਤਕਨੀਕ ਨੂੰ ਅਪਣਾਉਣ, ਦੁਧਾਰੂ ਪਸ਼ੂਆਂ ਲਈ ਚੰਗੀ ਖੁਰਾਕ ਦੀ ਪਹਿਚਾਣ ਅਤੇ ਇਸ ਦੀ ਵਰਤੋਂ, ਦੁਧਾਰੂ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ, ਅਤੇ ਹੋਰਾਂ ਵਿਸ਼ਿਆਂ ਤੇ ਜਾਣਕਾਰੀ ਸਾਂਝੀ ਕਰਨਗੇ। ਸ਼ਨੀਵਾਰ ਨੂੰ ਪੀਡੀਐਫਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ ਹੇਠ ਸਮੂਹ ਪ੍ਰਬੰਧਕੀ ਕਮੇਟੀ ਅਤੇ ਮੈਂਬਰਾਂ ਨੇ ਦੁੱਧ ਚੋਆਈ ਚੈਂਪੀਅਨਸ਼ਿਪ ਦੀ ਤਿਆਰੀਆਂ ਨੂੰ ਮੁਕੰਮਲ ਰੂਪ ਦਿੰਦਿਆਂ ਇਸ ਦੀ ਸਫਲਤਾ ਲਈ ਡਿਊਟੀਆਂ ਵੰਡੀਆਂ ਗਈਆਂ। ਦੁੱਧ ਚੁਆਈ ਚੈਂਪੀਅਨਸ਼ਿਪ ਲਈ ਇਕ ਦਿਨ ਲਈ ਖੋਲੀ ਗਈ ਰਜਿਸਟਰੇਸ਼ਨ ਫੁੱਲ ਹੋ ਗਈ। ਜਿਸ ਦੇ ਚਲਦਿਆਂ ਇਸ ਦੁੱਧ ਚੂਆਈ ਚੈਂਪੀਅਨਸ਼ਿਪ ਵਿੱਚ ਇਕੱਲੇ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਹੋਰਾਂ ਕਈ ਸੂਬਿਆਂ ਤੋਂ ਵੀ ਪਸ਼ੂ ਪਾਲਕ ਆਪਣੀਆਂ ਮੱਝਾਂ ਅਤੇ ਗਾਵਾਂ ਲੈ ਕੇ ਪੁੱਜ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਡੀਐਫਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਦੱਸਿਆ ਕਿ ਪੀਡੀਐਫਏ ਵੱਲੋਂ ਹਰ ਇੱਕ ਚੈਂਪੀਅਨਸ਼ਿਪ ਅਤੇ ਹਰ ਇੱਕ ਮੁਕਾਬਲਾ ਪੂਰੀ ਤਰਹਾਂ ਪਾਰਦਰਸ਼ੀ ਢੰਗ ਨਾਲ ਕਰਵਾਇਆ ਜਾਂਦਾ ਹੈ। ਇਸ ਵਾਰ ਵੀ ਇਸੇ ਮਕਸਦ ਮੁੱਖ ਰੱਖਦਿਆਂ ਪੂਰੀ ਚੈਂਪੀਅਨਸ਼ਿਪ ਤੀਜੀ ਅੱਖ ਦੀ ਨਜ਼ਰ ਵਿੱਚ ਹੋਵੇਗੀ, ਜਿਸ ਦੇ ਲਈ ਜਿੱਨਾ ਸ਼ੈਡਾ ਥੱਲੇ ਪਸ਼ੂਆਂ ਨੂੰ ਰੱਖਿਆ ਗਿਆ ਹੈ ਉਨਾਂ ਸ਼ੈਡਾ ਤੋਂ ਲੈ ਕੇ ਦੁੱਧ ਚੁਆਈ ਰਿੰਗ ਨੂੰ ਵੀ ਪੂਰੀ ਤਰ੍ਹਾਂ ਸੀਸੀਟੀਵੀ ਕੈਮਰਿਆਂ ਨਾਲ ਲੈਸ਼ ਕੀਤਾ ਗਿਆ ਹੈ, ਤਾਂ ਕਿ ਕੋਈ ਵੀ ਵਿਅਕਤੀ ਮੱਝਾ, ਗਾਵਾਂ ਦਾ ਦੁੱਧ ਵਧਾਉਣ ਲਈ ਕਿਸੇ ਤਰ੍ਹਾਂ ਦੀ ਦਵਾਈ ਜਾਂ ਇੰਜੈਕਸ਼ਨ ਨਾ ਲਗਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੈਸ ਸਕੱਤਰ ਰੇਸ਼ਮ ਸਿੰਘ ਭੁੱਲਰ ਨੇ ਦੱਸਿਆ ਕਿ ਤਿੰਨ ਰੋਜ਼ਾ ਪੀਡੀਐਫਏ ਦੁੱਧ ਚੁਆਈ ਕੌਮੀ ਚੈਂਪੀਅਨਸ਼ਿਪ ਦਾ 16 ਦਸੰਬਰ ਨੂੰ ਸਵੇਰੇ 10 ਵਜੇ ਅੰਗਾਜ਼ ਹੋਵੇਗਾ। ਇਨਾ ਮੁਕਾਬਲਿਆਂ ਵਿੱਚ 50 ਕਿਲੋ ਤੋਂ ਵੱਧ ਦੁੱਧ ਦੇਣ ਵਾਲੀਆਂ ਐਚ ਐਫ ਗਾਵਾਂ, ਐਚ ਐਫ ਦੋ ਦੰਦ ਗਾਵਾ , ਜਰਸੀ ਗਾਵਾਂ , ਮੁਰਹਾ ਮੱਝਾਂ ਅਤੇ ਨੀਲੀ ਰਾਵੀ ਮੱਝਾਂ ਦੇ ਦੁੱਧ ਚੋਆਈ ਮੁਕਾਬਲੇ ਹੋਣਗੇ। ਇਹਨਾਂ ਮੁਕਾਬਲਿਆ ਸਬੰਧੀ ਪਸ਼ੂ ਪਾਲਕਾਂ ਨੂੰ ਸਾਰੇ ਦਿਸ਼ਾ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਇਹਨਾਂ ਨਿਯਮਾਂ ਤਹਿਤ ਹੀ ਇਹ ਦੁੱਧ ਚੁਆਈ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਬਲਵੀਰ ਸਿੰਘ ਨਵਾਂ ਸ਼ਹਿਰ, ਰਾਜਪਾਲ ਸਿੰਘ ਕੁਲਾਰ, ਰਣਜੀਤ ਸਿੰਘ ਲੰਘੇਆਣਾ, ਰੇਸ਼ਮ ਸਿੰਘ ਜੀਰਾ, ਪਰਮਿੰਦਰ ਸਿੰਘ ਘੁਡਾਣੀ ਅਤੇ ਸੁਖਦੇਵ ਸਿੰਘ ਬਰੌਲੀ ਨੇ ਇਸ ਮੌਕੇ ਬਲਜਿੰਦਰ ਸਿੰਘ ਸਠਿਆਲਾ, ਸੁਖਜਿੰਦਰ ਸਿੰਘ ਘੁੰਮਣ, ਗੁਰਮੀਤ ਸਿੰਘ ਰੋਡੇ, ਕੁਲਦੀਪ ਸਿੰਘ ਸੇਰੋਂ, ਅਵਤਾਰ ਸਿੰਘ ਥਾਬਲਾ, ਸੁਖਪਾਲ ਸਿੰਘ ਵਰਪਾਲ, ਬਲਵਿੰਦਰ ਸਿੰਘ ਚੌਤਰਾ, ਸੁਖਰਾਜ ਸਿੰਘ ਗੁੜੇ, ਮਨਜੀਤ ਸਿੰਘ ਮੋਹੀ, ਗੁਰਬਖਸ਼ ਸਿੰਘ ਬਾਜੇਕੇ, ਕੁਲਦੀਪ ਸਿੰਘ ਪਟਿਆਲਾ, ਨਿਰਮਲ ਸਿੰਘ ਫੂਲ, ਸਿਕੰਦਰ ਸਿੰਘ ਪਟਿਆਲਾ, ਅਮਰਿੰਦਰ ਸਿੰਘ ਬੱਲ, ਸੁਖਦੀਪ ਸਿੰਘ ਫਾਜਿਲਕਾ, ਦਰਸ਼ਨ ਸਿੰਘ ਸੋਂਡਾ, ਗੁਰਪ੍ਰੀਤ ਸਿੰਘ ਤਰਨ ਤਾਰਨ, ਜਰਨੈਲ ਸਿੰਘ ਛਿਨੀਵਾਲ, ਬਲਵਿੰਦਰ ਸਿੰਘ ਰਾਣਵਾ, ਗੀਤ ਇੰਦਰ ਸਿੰਘ ਭੁੱਲਰ, ਸਤਇੰਦਰ ਸਿੰਘ ਰੋਪੜ, ਬਲਿਹਾਰ ਸਿੰਘ ਟਾਂਡਾ, ਗੁਰਸ਼ਰਨ ਸਿੰਘ, ਹਰਦੀਪ ਸਿੰਘ ਹੁਸ਼ਿਆਰਪੁਰ, ਕਰਮਜੀਤ ਸਿੰਘ ਮਲੇਰਕੋਟਲਾ, ਅਮਨਦੀਪ ਸਿੰਘ ਅਤੇ ਜਸਵਿੰਦਰ ਸਿੰਘ ਨਵਾਂ ਸ਼ਹਿਰ ਆਦਿ ਹਾਜ਼ਰ ਸਨ।
Posted By:

Leave a Reply