ਸਟੇਟ ਤੇ ਓਪਨ ਇੰਟਰਨੈਸ਼ਨਲ ਤਾਇਕਵਾਂਡੋ ’ਚੋਂ ਮੈਡਲ ਜਿੱਤਿਆ
- ਪੰਜਾਬ
- 21 Jan,2025

ਬਠਿੰਡਾ : ਐੱਸਐੱਸਡੀ ਗਰਲਜ਼ ਕਾਲਜ ਬਠਿੰਡਾ ਦੀ ਬੀਏ ਭਾਗ ਤੀਜਾ ਦੀ ਵਿਦਿਆਰਥਣ ਖੁਸ਼ੀ ਲਖੇਰਾ ਨੇ ਸਟੇਟ ਚੈਂਪੀਅਨਸ਼ਿਪ ਤਾਇਕਵਾਂਡੋ (ਅੰਮ੍ਰਿਤਸਰ) ਖੇਡ ਮੁਕਾਬਲਿਆਂ ਵਿੱਚੋ ਗੋਲਡ ਮੈਡਲ ਹਾਸਿਲ ਕੀਤਾ ਅਤੇ ਓਪਨ ਇੰਟਰਨੈਸ਼ਨਲ ਚੈਂਪੀਅਨਸ਼ਿਪ ਤਾਇਕਵਾਂਡੋ ਗੇਮਜ਼ (ਚੰਡੀਗੜ੍ਹ) ਵਿਚ ਹੋਏ ਖੇਡ ਮੁਕਾਬਲਿਆਂ ਵਿੱਚੋਂ ਸਿਲਵਰ ਮੈਡਲ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਖੁਸ਼ੀ ਲਖੇਰਾ ਦੀ ਇਸ ਪ੍ਰਾਪਤੀ ’ਤੇ ਕਾਲਜ ਦੇ ਪ੍ਰਧਾਨ ਸੰਜੈ ਗੋਇਲ, ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਵਿਦਿਆਰਥਣ ਅਤੇ ਅਧਿਆਪਕ ਪ੍ਰੋ. ਰਾਜਪਾਲ ਕੌਰ ਨੂੰ ਵਧਾਈ ਦਿੱਤੀ।
Posted By:

Leave a Reply