ਬੰਗਾ - ਰੋਟਰੀ ਕਲੱਬ ਬੰਗਾ ਵੱਲੋਂ ਚਾਰੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਸ਼ਹੀਦੀ ਨੂੰ ਸਮਰਪਿਤ ਦੁੱਧ ਅਤੇ ਬਿਸਕੁਟ ਦਾ ਲੰਗਰ ਸੁਰਿੰਦਰ ਪਾਲ ਦੀ ਅਗਵਾਈ ਵਿਚ ਰੋਟਰੀ ਕਲੱਬ ਬੰਗਾ ਦੇ ਮੈਂਬਰਾਂ ਵੱਲੋਂ ਰਾਜ ਵਰਲਡ ਟਰੈਵਲ ਬੰਗਾ ਦੇ ਦਫ਼ਤਰ ਦੇ ਮੋਹਰੇ ਲਾਇਆ ਗਿਆ। ਇਸ ਪ੍ਰੋਜੈਕਟ ਦੇ ਚੇਅਰਮੈਨ ਰਾਜ ਕੁਮਾਰ ਬਜਾੜ ਸਨ। ਇਸ ਮੌਕੇ ਰੋਟਰੀ ਕਲੱਬ ਬੰਗਾ ਦੀ ਟੀਮ ਵੱਲੋਂ ਚਾਰ ਸਾਹਿਬਜਾਦਿਆਂ, ਮਾਤਾ ਗੁਜਰ ਕੌਰ ਅਤੇ ਹੋਰਨਾਂ ਸਿੰਘਾਂ ਦੀ ਸ਼ਹੀਦੀ ਨੂੰ ਯਾਦ ਕੀਤਾ ਅਤੇ ਗੁਰੂਆਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਲਈ ਕਿਹਾ। ਇਸ ਸਮੇਂ ਸੁਰਿੰਦਰ ਪਾਲ ਪ੍ਰਧਾਨ, ਸਰਨਜੀਤ ਸਿੰਘ ਸੈਕਟਰੀ, ਨਿਤਿਨ ਦੁੱਗਲ ਵਿਤ ਸੈਕਟਰ, ਰਾਜ ਕੁਮਾਰ ਬਜਾੜ, ਅਸਿਸਟੈਂਟ ਗਵਰਨਰ, ਸੰਜੀਵ ਕੁਮਾਰ ਹੈਪੀ, ਇੰਦਰਜੀਤ ਸਿੰਘ, ਇਕਬਾਲ ਸਿੰਘ ਬਾਜਵਾ, ਜਸਵਿੰਦਰ ਸਿੰਘ ਮਾਨ, ਹਿੰਮਤ ਤੇਜਪਾਲ, ਹਰਜਿੰਦਰ ਸਿੰਘ, ਧਰਮਪਾਲ, ਗੁਰਜੀਤ ਸਿੰਘ, ਪ੍ਰਵੀਨ ਚੋਪੜਾ, ਵਿਸ਼ਾਲ ਚੋਪੜਾ, ਪੁਸ਼ਪ ਚੌਧਰੀ, ਕਮਲਪ੍ਰੀਤ, ਸਤਵਿੰਦਰ ਸਿੰਘ ਆਦਿ ਹਾਜ਼ਰ ਸਨ।
Leave a Reply