ਆਜ਼ਾਦ ਤੌਰ ’ਤੇ ਜਿੱਤੇ ਦੋ ਨਗਰ ਕੌਂਸਲਰ ਆਪ ’ਚ ਸ਼ਾਮਿਲ
- ਪੰਜਾਬ
- 16 Jan,2025

ਸੰਗਰੂਰ : ਨਗਰ ਕੌਂਸਲ ਸੰਗਰੂਰ ਦੇ ਦੋ ਆਜ਼ਾਦ ਤੌਰ ’ਤੇ ਜਿੱਤੇ ਨਗਰ ਕੌਂਸਲਰ ਅੱਜ ਵਿਧਾਇਕਾ ਨਰਿੰਦਰ ਕੌਰ ਭਰਾਜ ਦੀ ਮੌਜੂਦਗੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਵਾਰਡ ਨੰਬਰ 10 ਤੋਂ ਆਜ਼ਾਦ ਤੌਰ ’ਤੇ ਜਿੱਤੇ ਪ੍ਰਦੀਪ ਕੁਮਾਰ ਪੱਪੂ ਅਤੇ ਵਾਰਡ ਨੰਬਰ 22 ਤੋਂ ਆਜ਼ਾਦ ਤੌਰ ’ਤੇ ਜਿੱਤੇ ਅਵਤਾਰ ਸਿੰਘ ਤਾਰਾ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਇਸ ਮੌਕੇ ਕਿਹਾ ਕਿ ਇਨ੍ਹਾਂ ਨਗਰ ਕੌਂਸਲਰਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਨਮਾਨ ਮਿਲੇਗਾ ।
Posted By:

Leave a Reply