ਮੱਸਿਆ ਦੇ ਦਿਹਾੜੇ ਮੌਕੇ ਚਾਹ ਪਕੌੜਿਆਂ ਦਾ ਲੰਗਰ ਲਗਾਇਆ

ਮੱਸਿਆ ਦੇ ਦਿਹਾੜੇ ਮੌਕੇ ਚਾਹ ਪਕੌੜਿਆਂ ਦਾ ਲੰਗਰ ਲਗਾਇਆ

 ਵਲਟੋਹਾ : ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਵਲਟੋਹਾ ਖੁਰਦ ਵਿਖੇ ਪੋਹ ਮਹੀਨੇ ਦੀ ਮੱਸਿਆ ਮੌਕੇ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੇਵਾਦਾਰਾਂ ਨੇ ਬੜੇ ਆਦਰ ਅਤੇ ਸਤਿਕਾਰ ਨਾਲ ਆਉਂਦੀਆਂ ਜਾਂਦੀਆਂ ਸੰਗਤਾਂ ਨੂੰ ਲੰਗਰ ਛਕਾਇਆ। ਇਸ ਮੌਕੇ ਸਰਪੰਚ ਦਲਜੀਤ ਸਿੰਘ ਮੰਡ, ਗੁਰਭੇਜ ਸਿੰਘ, ਕੁਲਦੀਪ ਸਿੰਘ, ਸਤਿੰਦਰਪਾਲ ਸਿੰਘ, ਪਰਮਿੰਦਰਪਾਲ ਮੰਡ, ਸਰਤਾਜ, ਗੁਰਪ੍ਰੀਤ, ਹੈਪੀ, ਤਲਵਿੰਦਰ ਸਿੰਘ, ਗੁਰਭੇਜ ਸਿੰਘ ਫੌਜੀ, ਗੁਰਜੰਟ ਸਿੰਘ ਆਦਿ ਹਾਜ਼ਰ ਸਨ।