ਭਾਰਤੀ ਘੱਟ ਗਿਣਤੀ ਫ਼ੈਡਰੇਸ਼ਨ ਨੇ ਦੁਬਈ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ’ਚ ਮਨਾਇਆ ਵੀਰ ਬਾਲ ਦਿਵਸ
- ਪੰਜਾਬ
- 27 Dec,2024

ਦੁਬਈ (ਯੂਏਈ) : ਵੀਰਵਾਰ ਨੂੰ ਵੀਰ ਬਾਲ ਦਿਵਸ ’ਤੇ ਭਾਰਤੀ ਘੱਟ ਗਿਣਤੀ ਫੈਡਰੇਸ਼ਨ (ਆਈਐੱਮਐੱਫ) ਨੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ, ਦੁਬਈ, ਸੰਯੁਕਤ ਅਰਬ ਅਮੀਰਾਤ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਸਾਹਿਬਜ਼ਾਦੇ ਬਾਬਾ ਫ਼ਤਹਿ ਸਿੰਘ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਦੁਨੀਆ ਭਰ ਦੇ ਨੌਜਵਾਨਾਂ ਨੂੰ ਛੋਟੇ ਸਾਹਿਬਜ਼ਾਦਿਆਂ ਨੇ ਜਦੋਂ ਇਹ ਲਾਸਾਨੀ ਸ਼ਹਾਦਤ ਦਿਤੀ ਤਾਂ ਬਾਬਾ ਜੋਰਾਵਰ ਸਿੰਘ ਦੀ ਉਮਰ 9 ਸਾਲ ਤੇ ਬਾਬਾ ਫ਼ਤਹਿ ਸਿੰਘ ਦੀ ਉਮਰ 7 ਸਾਲ ਸੀ। ਸਮਾਗਮ ਦੌਰਾਨ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਤੇ ਚੜ੍ਹਦੀਕਲਾ ਲਈ ਅਰਦਾਸ ਵੀ ਕੀਤੀ। ਇਸ ਉਪਰੰਤ ਰਾਗੀ ਜਥਿਆਂ ਵੱਲੋਂ ਸੰਗਤਾਂ ਨੂੰ ਸ਼ਬਦ ਕੀਰਤਨ ਰਾਹੀਂ ਨਿਹਾਲ ਕੀਤਾ ਤੇ ਗੁਰੂ ਦਾ ਲੰਗਰ ਅਟੁੱਟ ਵਰਤਾਇਆ ਗਿਆ। ਇਸ ਸਮਾਗਮ ਵਿੱਚ ਸਿੱਖ ਧਾਰਮਿਕ ਆਗੂ, ਸੱਭਿਆਚਾਰਕ ਅਤੇ ਸੰਯੁਕਤ ਅਰਬ ਅਮੀਰਾਤ ਦੇ ਭਾਰਤੀ ਅਤੇ ਅੰਤਰਰਾਸ਼ਟਰੀ ਭਾਈਚਾਰਿਆਂ ਦੇ ਆਗੂ ਅਤੇ ਵੱਡੀ ਗਿਣਤੀ ਵਿੱਚ ਪ੍ਰਵਾਸੀ ਭਾਰਤੀ ਸ਼ਾਮਲ ਹੋਏ। ਸੰਸਦ ਮੈਂਬਰ (ਰਾਜ ਸਭਾ) ਅਤੇ ਭਾਰਤੀ ਘੱਟ ਗਿਣਤੀ ਫ਼ੈਡਰੇਸ਼ਨ ਦੇ ਕਨਵੀਨਰ ਸਤਨਾਮ ਸਿੰਘ ਸੰਧੂ ਤੋਂ ਇਲਾਵਾ ਕੌਂਸਲ (ਪਾਸਪੋਰਟ, ਪ੍ਰਮਾਣਨ ਅਤੇ ਪ੍ਰੈੱਸ, ਸੂਚਨਾ ਅਤੇ ਸੱਭਿਆਚਾਰ) ਅਤੇ ਅਪੀਲ ਅਥਾਰਟੀ (ਆਰ. ਟੀ. ਆਈ.) ਦੇ ਡਿਪਟੀ ਕੌਂਸਲ ਜਨਰਲ ਯਤੀਨ ਪਟੇਲ, ਸੁਰਿੰਦਰ ਸਿੰਘ ਕੰਧਾਰੀ, ਗੁਰੂ ਨਾਨਕ ਦਰਬਾਰ, ਗੁਰਦੁਆਰਾ, ਦੁਬਈ (ਯੂਏਈ) ਦੇ ਚੇਅਰਮੈਨ ਤੇ ਬੱਬਲ ਕੰਧਾਰੀ, ਚੇਅਰਪਰਸਨ ਆਫ ਯੰਗ ਹਾਰਟਸ ਗਰੁੱਪ ਦੁਬਈ ਅਤੇ ਡਾਇਰੈਕਟਰ ਆਫ ਏਆਈ-ਡੋਬੋਵੀ ਗਰੁੱਪ ਦੁਬਈ ਸ਼ਾਮਲ ਹੋਏ। ਇਸ ਮੌਕੇ ਆਈਐੱਮਐੱਫ ਵੱਲੋਂ ਯੂਏਈ `ਚ ਵੱਖ-ਵੱਖ ਭਾਈਚਾਰਿਆਂ ਤੇ ਧਰਮਾਂ ਨਾਲ ਸਬੰਧਤ ਪ੍ਰਵਾਸੀ ਭਾਰਤੀਆਂ ਦੇ 15 ਹੋਣਹਾਰ ਬੱਚਿਆਂ ਨੂੰ ਵੀਰ ਬਾਲ ਦਿਵਸ `ਤੇ ਵੀਰਤਾ ਪੁਰਸਕਾਰ ਵੀ ਪ੍ਰਦਾਨ ਕੀਤੇ ਗਏ ਤਾਂ ਜੋ ਨੌਜਵਾਨਾਂ ਨੂੰ ਭਾਈਚਾਰਕ ਸਾਂਝ ਤੇ ਏਕਤਾ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕਰ ਕੇ ਛੋਟੇ ਸਾਹਿਬਜਾਦੇ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ ਜਿਨ੍ਹਾਂ ਦੀ ਬੇਮਿਸਾਲ ਹਿੰਮਤ, ਅਦੁੱਤੀ ਸ਼ਹਾਦਤ ਤੇ ਵਿਰਾਸਤ ਦੁਨਿਆਵੀ ਪੱਧਰ `ਤੇ ਪਹੁੰਚਾਇਆ ਜਾ ਸਕੇ। ਪੁਰਸਕਾਰ ਜੇਤੂਆਂ ਵਿੱਚ ਵੱਖ-ਵੱਖ ਧਾਰਮਿਕ ਵਾਲੇ 9 ਲੜਕੇ ਅਤੇ 6 ਲੜਕੀਆਂ ਸ਼ਾਮਲ ਸਨ, ਜੋ ਇੱਕਜੁੱਟਤਾ ਅਤੇ ਭਲਾਈ ਦੀ ਭਾਵਨਾ ਨੂੰ ਉਜਾਗਰ ਕਰਦੇ ਹਨ ਜੋ ਸੱਭਿਆਚਾਰਕ ਤੇ ਧਾਰਮਿਕ ਸੀਮਾਵਾਂ ਤੋਂ ਪਰੇ ਹੈ। ਇਨ੍ਹਾਂ 15 ਪੁਰਸਕਾਰ ਜੇਤੂਆਂ `ਚੋਂ 10 ਹਿੰਦੂ, ਤਿੰਨ ਸਿੱਖ, ਇੱਕ ਮੁਸਲਮਾਨ ਅਤੇ ਇੱਕ ਜੈਨ ਧਰਮ ਨਾਲ ਸਬੰਧਤ ਸੀ। ਵੀਰ ਬਾਲ ਦਿਵਸ ਪੁਰਸਕਾਰ ਜੇਤੂਆਂ ਵਿੱਚ ਤਕਸ਼ ਜੈਨ, ਵਿਦਯੁੱਥ ਬਾਲਾਜੀ, ਜੈਵਰਧਨ ਨਵਾਨੀ, ਅਭਿਰਾਜ ਮਨੀਕੋਥ, ਆਰਾਧਿਆ ਰਾਏ, ਵਿਵਾਨ ਬਾਂਸਲ, ਅਨਾਹਦ ਸਿੰਘ, ਅਵੀ ਪੁਰੀ, ਗੋਪੀਖਾ ਸ਼ਿਵਕੁਮਾਰ, ਕਿਆਰਾ ਕੌਰ, ਅਦੇਲ ਈਸ਼ਾਨ ਅਬਦੁਲ ਰਹਿਮਾਨ, ਅਨੰਨਿਆ ਮਣੀਕੰਦਨ, ਗੁਰਕਮਲ ਸਿੰਘ, ਅਕਸ਼ਰਾ ਰਾਏ ਅਤੇ ਸਿੰਜਨੀ ਦੇਬਨਾਥ ਸ਼ਾਮਲ ਸਨ। ਇਸ ਮੌਕੇ ਪ੍ਰਵਾਸੀ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਕਿਹਾ ਕਿ `ਵੀਰ ਬਾਲ ਦਿਵਸ` ਮਨਾਉਣ ਦੇ ਨਾਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗੁਵਾਈ ਹੇਠ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕਰਨ ਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੋਂ ਹਿੰਮਤ ਤੇ ਦਲੇਰੀ ਦੀ ਪ੍ਰੇਰਣਾ ਲੈਣ ਦੀ ਨਵੀਂ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ `ਵੀਰ ਬਾਲ ਦਿਵਸ` ਨੌਜਵਾਨ ਪੀੜ੍ਹੀ ਨੂੰ ਰਾਸ਼ਟਰ ਦੇ ਨਿਰਮਾਣ ਵਿਚ ਆਪਣੀ ਭੂਮਿਕਾ ਨੂੰ ਨਿਭਾਉਣ ਲਈ ਪ੍ਰੇਰਿਤ ਕਰਦਾ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਅਗੁਵਾਈ ਹੇਠ ਅੱਜ ਦੇ ਨੌਜਵਾਨ ਭਾਰਤ ਨੂੰ ਉਸੇ ਜਜ਼ਬੇ ਨਾਲ ਅੱਗੇ ਲੈ ਜਾ ਰਹੇ ਹਨ। ਵੀਰ ਬਾਲ ਦਿਵਸ ਵੀਰਤਾ ਅਵਾਰਡ` ਪ੍ਰਾਪਤ ਕਰਨ ਵਾਲੇ ਬੱਚਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਟ ਨਾਲ, 2047 ਤੱਕ ਮੋਦੀ ਦੇਸ਼ ਦੇ ਨੌਜਵਾਨਾਂ ਲਈ ਧਰਮ ਜਾਂ ਜਾਤ ਪਾਤ ਦੇ ਲਈ ਬਿਨ੍ਹਾਂ ਕਿਸੇ ਭੇਦ-ਭਾਵ ਤੋਂ ਨਵੇਂ ਮੌਕੇ ਪ੍ਰਦਾਨ ਕਰ ਰਹੇ ਹਨ। ਉਹ 21ਵੀਂ ਸਦੀ ਦੇ ਨੌਜਵਾਨਾਂ ਲਈ ਵਿਕਸਿਤ ਭਾਰਤ ਦੇ ਨਿਰਮਾਣ ਲਈ ਇੱਕ ਸਪਸ਼ਟ ਰੋਡਮੈਪ ਤਿਆਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਰਾਸ਼ਟਰ ਪ੍ਰਤੀ ਸਮਰਪਣ ਦੀ ਭਾਵਨਾ ਉਨ੍ਹਾਂ ਨੂੰ ਭਾਰਤ ਦੀ ਵਿਕਾਸ ਯਾਤਰਾ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੀ ਹੈ ਅਤੇ `ਸਭਕਾ ਸਾਥ, ਸਭਕਾ ਵਿਕਾਸ, ਸਭਕਾ ਵਿਸ਼ਵਾਸ, ਸਭਕਾ ਪ੍ਰਯਾਸ` ਦੇ ਮੰਤਰ ਨਾਲ ਭਾਰਤ ਨੂੰ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਟੀਚੇ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰਦਾ ਹੈ। ਪ੍ਰਵਾਸੀ ਭਾਰਤੀਆਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਨੌਜਵਾਨਾਂ `ਤੇ ਅਧਾਰਿਤ ਨੀਤੀਆਂ ਬਣਾਉਣ ਅਤੇ ਰਾਸ਼ਟਰ ਨਿਰਮਾਣ ਦੇ ਸਾਰੇ ਖੇਤਰਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੇ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ। ਮੈਂਬਰਾਂ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਨੌਜਵਾਨਾਂ ਨੂੰ ਵਿਕਸਿਤ ਭਾਰਤ ਦਾ ਮਜ਼ਬੂਤ ਥੰਮ੍ਹ ਬਣਾਉਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਸਰਕਾਰ ਦੁਆਰਾ ਸਟਾਰਟ-ਅੱਪ ਇੰਡੀਆ, ਇੰਟਰਨਸਿ਼ਪ ਦੀ ਪੇਸ਼ਕਸ਼, ਹੁਨਰ ਵਿਕਾਸ, ਖੋਜ ਅਤੇ ਨਵੀਨਤਾ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਵਰਗੀਆਂ ਵੱਖ-ਵੱਖ ਪਹਿਲਕਦਮੀਆਂ ਰਾਹੀਂ ਸਰਕਾਰ ਅੱਜ ਦੇ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਕੋਸਿ਼ਸ਼ ਕਰ ਰਹੀ ਹੈ। ਦੁਬਈ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਸਿੱਖ ਗੁਰੂਆਂ ਦੀ ਵਿਰਾਸਤ ਅਤੇ ਭਾਰਤੀ ਸੱਭਿਚਾਰ ਦੀ ਰੱਖਿਆ ਲਈ ਕਦੇ ਨਾ ਹਾਰਨ ਵਾਲੇ ਰਵੱਈਏ ਦੇ ਪ੍ਰਤੀਕ ਵਜੋਂ ਵਿਸ਼ਵ ਭਰ ਵਿੱਚ ਵੀਰ ਬਾਲ ਦਿਵਸ ਮਨਾਉਣ ਲਈ ਇਤਿਹਾਸਕ ਕਦਮ ਚੁੱਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਨੇ ਦੇਸ਼ ਤੇ ਕੌਮ ਦੀ ਰੱਖਿਆ ਲਈ ਆਪਣੀ ਲਾਸਾਨੀ ਸ਼ਹਾਦਤ ਦਿੱਤੀ ਸੀ ਅਤੇ ਪ੍ਰਧਾਨ ਮੰਤਰੀ ਮੋਦੀ ਨੇ 26 ਦਸੰਬਰ ਨੂੰ ਵੀਰ ਬਾਲ ਦਿਵਸ ਐਲਾਨ ਕੇ ਉਨ੍ਹਾਂ ਦੀ ਅਦੁੱਤੀ ਕੁਰਬਾਨੀ ਨੂੰ ਸਹੀ ਸ਼ਰਧਾਂਜਲੀ ਦਿੱਤੀ ਹੈ। ਵੱਖ-ਵੱਖ ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਤ ਇੰਡੋ-ਯੂਏਈ ਪ੍ਰਵਾਸੀ ਭਾਰਤੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ `ਚ ਭਾਰਤ ਨੇ ਇੱਕ ਵਿਸ਼ਵ ਪੱਧਰੀ ਪਛਾਣ ਬਣਾਈ ਹੈ ਅਤੇ ਇਸ ਨੇ ਪ੍ਰਵਾਸੀ ਭਾਰਤੀਆਂ `ਚ ਭਾਰਤੀ ਸੱਭਿਆਚਾਰ ਪ੍ਰਤੀ ਮਾਣ ਦੀ ਭਾਵਨਾ ਪੈਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਭਾਰਤ-ਯੂਏਈ ਦੁਵੱਲੇ ਸਬੰਧਾਂ ਨੇ ਫਿਨਟੈੱਕ, ਸਵੱਛ ਊਰਜਾ ਅਤੇ ਜਲਵਾਯੂ ਕਾਰਵਾਈ, ਖੁਰਾਕ ਸੁਰੱਖਿਆ, ਡਿਜੀਟਲ ਭੁਗਤਾਨ, ਨਿਵੇਸ਼, ਰੱਖਿਆ ਅਤੇ ਸਾਈਬਰ ਸੁਰੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿੱਚ ਮਜ਼ਬੂਤ ਸਬੰਧ ਹੋਰ ਉਚਾਈਆਂ ਨੂੰ ਛੂਹ ਰਹੇ ਹਨ।
Posted By:

Leave a Reply