ਖਨੌਰੀ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ, ਅੱਠ ਕਿੱਲੋ ਭਾਰ ਘਟਿਆ, ਸਿਹਤ ’ਤੇ ਪੈਣ ਲੱਗਾ ਅਸਰ
- ਪੰਜਾਬ
- 06 Dec,2024

ਖਨੌਰੀ : ਖਨੌਰੀ ਬਾਰਡਰ ’ਤੇ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਦਾ ਮਰਨ ਵਰਤ ਜਾਰੀ ਹੈ ਅਤੇ ਸ਼ੁੱਕਰਵਾਰ ਨੂੰ ਇਹ ਮਰਨਵਰਤ 11ਵੇ ਦਿਨ ਵਿਚ ਦਾਖ਼ਲ ਹੋ ਗਿਆ ਹੈ। ਪਿਛਲੇ ਦਸ ਦਿਨਾਂ ਤੋ ਲਗਾਤਾਰ ਮਰਨ ਵਰਤ ਕਾਰਨ ਡੱਲੇਵਾਲ ਦਾ ਕਰੀਬ 8 ਕਿੱਲੋ ਵਜ਼ਨ ਘੱਟ ਗਿਆ ਤੇ ਉਨ੍ਹਾਂ ਦੇ ਰੋਜ਼ਾਨਾ ਕੀਤੇ ਜਾ ਰਹੇ ਟੈਸਟਾਂ ਵਿਚ ਉਨ੍ਹਾਂ ਦੀ ਸਿਹਤ ਤੇ ਵੀ ਅਸਰ ਪੈਣ ਦਾ ਖੁਲਾਸਾ ਹੋਇਆ ਹੈ। ਦੁਪਹਿਰ ਦੇ ਸਮੇ ਕੀਤੇ ਟੈਸਟਾਂ ਵਿਚ ਉਨ੍ਹਾਂ ਦਾ ਬਲੱਡ ਪ੍ਰੈੱਸ਼ਰ 145.83, ਸ਼ੂਗਰ 102, ਨਬਜ਼ 98 ਅਤੇ ਤਾਪਮਾਨ 98.3 ਹਲਕਾ ਬੁਖਾਰ ਹੈ। ਬਾਵਜੂਦ ਇਸਦੇ ਕਿਸਾਨ ਆਗੂ ਡੱਲੇਵਾਲ ਦਾ ਹੌਸਲਾ ਪੂਰੀ ਤਰ੍ਹਾਂ ਬੁਲੰਦ ਹੈ ਅਤੇ ਉਹ ਮੋਰਚੇ ਤੇ ਪੂਰੀ ਸ਼ਿੱਦਤ ਨਾਲ ਡਟੇ ਹੋਏ ਹਨ। ਇਸ ਮੌਕੇ ਗੱਲਬਾਤ ਕਰਦਿਆਂ ਡੱਲੇਵਾਲ ਨੇ ਕਿਹਾ ਕਿ ਸ਼ੰਭੂ ਬਾਰਡਰ ਤੋਂ ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਰੋਕਣਾ ਅਤੇ ਉਨ੍ਹਾਂ ਉੱਤੇ ਅੱਥਰੂ ਗੈਸ ਦੇ ਗੋਲੇ ਸੁੱਟਣੇ ਬੇਹੱਦ ਨਿੰਦਣਯੋਗ ਹੈ। ਅਜਿਹਾ ਕਰਕੇ ਸਰਕਾਰ ਨੇ ਆਪਣੀ ਨੀਅਤ ਸਪੱਸ਼ਟ ਕਰ ਦਿੱਤੀ ਹੈ। ਸਰਕਾਰ ਦੀ ਕਹਿਣੀ ਅਤੇ ਕਥਨੀ ਵਿਚ ਫ਼ਰਕ ਹੈ। ਪਿਛਲੇ ਸਮੇ ਤੋ ਸਰਕਾਰ ਅਤੇ ਹਰਿਆਣਾ ਦੇ ਉਚ ਅਧਿਕਾਰੀਆਂ ਵਲੋ ਇਹ ਕਿਹਾ ਜਾ ਰਿਹਾ ਸੀ ਕਿ ਕਿਸਾਨ ਪੈਦਲ ਦਿੱਲੀ ਜਾ ਸਕਦੇ ਹਨ। ਕਿਸਾਨ ਨਾ ਤਾਂ ਕੋਈ ਟਰੈਕਟਰ ਟਰਾਲੀ ਜਾ ਹੋਰ ਸਾਜੋ ਸਮਾਨ ਨਹੀਂ ਲੈ ਕੇ ਜਾ ਸਕਦੇ। ਹੁਣ ਜਦੋਂ 101 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਪੈਦਲ ਸਿਰਫ ਆਪਣੇ ਝੰਡਿਆਂ ਅਤੇ ਛੋਟੇ ਸਮਾਨ ਨਾਲ ਜਾਣ ਲਈ ਅੱਗੇ ਵਧ ਰਹੇ ਹਨ ਤਾਂ ਉਨ੍ਹਾਂ ਨੂੰ ਜਾਣ ਤੋਂ ਰੋਕਿਆ ਜਾ ਰਿਹਾ ਹੈ। ਇਸਤੋਂ ਇਲਾਵਾ 4 ਦਸੰਬਰ ਨੂੰ ਸੁਪਰੀਮ ਕੋਰਟ ਦੀ ਕਮੇਟੀ ਨੇ ਵੀ ਕਿਹਾ ਸੀ ਕਿ ਕਿਸਾਨ ਦਿੱਲੀ ਪੈਦਲ ਜਾ ਸਕਦੇ ਹਨ।
Posted By:

Leave a Reply