‘ਆਪ’ ਆਗੂ ਬੂਟਾ ਜਲਾਲ ਨੇ ਨਵੀਂ ਪਾਈਪਲਾਈਨ ਦਾ ਕੀਤਾ ਉਦਘਾਟਨ
- ਪੰਜਾਬ
- 10 Dec,2024

ਭਗਤਾ ਭਾਈ : ਪਿੰਡ ਜਲਾਲ ਵਿਖੇ ਰਜਵਾਹਾ ਭਦੌੜ ’ਚੋਂ ਮੋਘਾ ਨੰਬਰ. 84030 ਐਲ ਦੀ ਨਵੀਂ ਪਾਈਪਲਾਈਨ ਦਾ ਸ਼ੁੱਭ ਉਦਘਾਟਨ ਬੂਟਾ ਸਿੰਘ ਆੜ੍ਹਤੀਆ ਜਲਾਲ ਕੋਆਰਡੀਨੇਟਰ ਆਮ ਆਦਮੀ ਪਾਰਟੀ ਹਲਕਾ ਰਾਮਪੁਰਾ ਫੂਲ, ਗ੍ਰਾਮ ਪੰਚਾਇਤ ਜਲਾਲ ਤੇ ਮੋਘਾ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ‘ਆਪ’ ਆਗੂ ਬੂਟਾ ਸਿੰਘ ਜਲਾਲ ਨੇ ਦੱਸਿਆ ਕਿ ਇਸ ਮੋਘੇ ਦੀ ਮੇਨ ਸਾਖ ਦੀ ਪਾਈਪ ਲਾਈਨ ਜਿਸ ਦੀ ਲੰਬਾਈ ਸਾਢੇ ਚਾਰ ਕਿਲੋਮੀਟਰ ਹੈ ਤੇ ਇਸ ਪਾਈਪ ਲਾਈਨ ’ਤੇ ਕਰੀਬ ਖਰਚਾ 90 ਲੱਖ ਰੁਪਏ ਖਰਚ ਆਇਆ ਹੈ। ਉਨ੍ਹਾਂ ਦੱਸਿਆ ਕਿ ਇਹ ਪਾਈਪ ਲਾਈਨ ਦਾ ਕੰਮ ਮੁਕੰਮਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੋਘੇ ਤੋਂ 880 ਏਕੜ ਰਕਬੇ ਨੂੰ ਪਾਣੀ ਲੱਗੇਗਾ। ਇਹ ਪਾਈਪ ਲਾਈਨ ਪੈਣ ਨਾਲ ਅਜਿਹੇ ਖੇਤਾਂ ਨੂੰ ਵੀ ਪਾਣੀ ਲੱਗੇਗਾ, ਜਿਸ ਖੇਤਾਂ ਨੂੰ ਮੋਘੇ ਦਾ ਪਾਣੀ ਕਦੇ ਨਸੀਬ ਨਹੀਂ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪਿੰਡ ਜਲਾਲ ਦੀਆਂ 9 ਸਾਖਾਂ ਹਨ। ਉਨ੍ਹਾਂ ਸਾਖਾਂ ਦਾ ਵੀ ਜਲਦੀ ਤੋਂ ਜਲਦੀ ਕੰਮ ਮੁਕੰਮਲ ਕੀਤਾ ਜਾਵੇਗਾ। ਮੋਘਾ ਕਮੇਟੀ, ਸਮੂਹ ਕਿਸਾਨਾਂ, ਗ੍ਰਾਮ ਪੰਚਾਇਤ ਜਲਾਲ ਅਤੇ ਬੂਟਾ ਸਿੰਘ ਆੜ੍ਹਤੀਆ ਜਲਾਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਮੋਘਾ ਕਮੇਟੀ ਵੱਲੋਂ ਬੂਟਾ ਸਿੰਘ ਆੜ੍ਹਤੀਆ, ਗ੍ਰਾਮ ਪੰਚਾਇਤ ਜਲਾਲ ਦਾ ਵਿਸ਼ੇਸ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪੰਚ ਸਿੰਦਰਪਾਲ ਸਿੰਘ, ਗੁਰਮੀਤ ਸਿੰਘ ਮੈਂਬਰ, ਸੋਹਣ ਸਿੰਘ ਚੇਅਰਮੈਨ, ਜਸਵੀਰ ਸਿੰਘ ਭੋਲੂ ਮੈਂਬਰ, ਗੋਰਾ ਮੈਂਬਰ, ਸੁਰਜੀਤ ਸਿੰਘ ਸੀਤਾ ਮੈਂਬਰ, ਸੰਦੀਪ ਸਿੰਘ ਸਨੀ ਮੈਂਬਰ, ਨਿਰਮਲ ਸਿੰਘ ਨਿੰਮਾ ਮੈਂਬਰ, ਜੱਸਾ ਸੰਧੂ ਮੈਂਬਰ, ਮਹਿੰਦਰ ਸਿੰਘ ਮੈਂਬਰ, ਮੋਘਾ ਕਮੇਟੀ ਨੇਕ ਸਿੰਘ ਪ੍ਰਧਾਨ, ਨਛੱਤਰ ਸਿੰਘ ਪੱਪੂ, ਜਗਸੀਰ ਸਿੰਘ ਸੀਰਾ, ਗੁਰਨੈਬ ਸਿੰਘ ਮੈਂਗਲ, ਸੁਖਬੀਰ ਸਿੰਘ ਸੋਨਾ, ਪਰਮਜੀਤ ਸਿੰਘ, ਗੁਰਪ੍ਰੀਤ ਸੰਧੂ, ਨਿੱਕਾ ਜਲਾਲ ਆਦਿ ਮੌਜੂਦ ਸਨ।
Posted By:

Leave a Reply