ਟਰਾਂਸਪੋਰਟ ਨਗਰ ’ਚ ਕਰਵਾਏ ਵਿਕਾਸ ਕਾਰਜਾਂ ਦਾ ਭੱਲਾ ਨੇ ਕੀਤਾ ਉਦਘਾਟਨ
- ਪੰਜਾਬ
- 08 Jan,2025

ਬਠਿੰਡਾ : ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਅੱਜ ਟਰਾਂਸਪੋਰਟ ਨਗਰ ਵਿਚ ਕਰਵਾਏ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਟਰਾਂਸਪੋਰਟ ਨਗਰ ਦੀ ਸੁੰਦਰਤਾ ਦੇ ਨਾਲ ਨਾਲ ਟਰੱਕ ਚਾਲਕਾਂ ਲਈ ਲੱਖਾਂ ਰੁਪਏ ਖਰਚ ਕੇ ਆਧੁਨਿਕ ਬਾਥਰੂਮ ਬਣਾਏ ਗਏ ਹਨ। ਇਸ ਤੋਂ ਇਲਾਵਾ ਇੰਟਰਲਾਕਿੰਗ ਟਾਈਲਾਂ ਲਾ ਕੇ ਨਗਰ ਦੀ ਸੁੰਦਰਤਾ ’ਚ ਵਾਧਾ ਕੀਤਾ ਗਿਆ ਹੈ ਅਤੇ ਪਾਰਕਿੰਗ ਨੂੰ ਵੀ ਸੁੰਦਰ ਬਣਾਇਆ ਗਿਆ ਹੈ। ਨਗਰ ਨਿਗਮ ਵੱਲੋਂ ਟਰੱਕ ਚਾਲਕਾਂ ਦੀ ਸਹੂਲਤ ਲਈ 30 ਲੱਖ ਰੁਪਏ ਦੀ ਲਾਗਤ ਨਾਲ ਬਾਥਰੂਮ ਬਣਾਏ ਗਏ ਹਨ। ਇਨ੍ਹਾਂ ਸਾਰੇ ਵਿਕਾਸ ਕੰਮਾਂ ਦਾ ਉਦਘਾਟਨ ਕਰਦਿਆਂ ਚੇਅਰਮੈਨ ਜਤਿੰਦਰ ਭੱਲਾ ਨੇ ਆਖਿਆ ਕਿ ਟਰੱਕ ਚਾਲਕ ਹਰ ਕਿਸੇ ਵੱਲੋਂ ਅਣਗੌਲਿਆ ਵਰਗ ਹੈ। ਟਰਾਂਸਪੋਰਟ ਨਗਰ ਵਿਚ ਟਰੱਕ ਚਾਲਕਾਂ ਲਈ ਕੋਈ ਸਹੂਲਤ ਨਹੀਂ ਸੀ, ਇਥੋਂ ਤੱਕ ਕਿ ਇੱਥੇ ਬਣੇ ਹੋਏ ਪਖਾਨੇ ਖਸਤਾ ਹਾਲਤ ’ਚ ਪੁੱਜ ਚੁੱਕੇ ਸਨ। ਟਰੱਕ ਚਾਲਕਾਂ ਦੇ ਨਹਾਉਣ ਧੋਣ ਲਈ ਵੀ ਕੋਈ ਬਾਥਰੂਮ ਵਗੈਰਾ ਨਹੀਂ ਸਨ। ਉਨ੍ਹਾਂ ਦੱਸਿਆ ਕਿ ਟਰੱਕ ਚਾਲਕ ਭਰਾਵਾਂ ਦੀ ਇਸ ਮੁਸ਼ਕਿਲ ਨੂੰ ਦੇਖਦਿਆਂ ਨਗਰ ਸੁਧਾਰ ਟਰੱਸਟ ਵੱਲੋਂ ਟਰਾਂਸਪੋਰਟ ਨਗਰ ਵਿਚ ਬਾਥਰੂਮ ਬਣਾਉਣ ਦੀ ਯੋਜਨਾ ਬਣਾਈ ਸੀ।
Posted By:

Leave a Reply