ਪੰਚਾਂ-ਸਰਪੰਚਾਂ ਦੀ ਟ੍ਰੇਨਿੰਗ ’ਚ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪਹੁੰਚੇ ਵਿਧਾਇਕ ਦਹੀਆ
- ਪੰਜਾਬ
- 13 Dec,2024

ਮਮਦੋਟ: ਬਲਾਕ ਮਮਦੋਟ ਦੇ ਪਿੰਡਾਂ ਦੇ ਨਵੇਂ ਚੁਣੇ ਗਏ ਸਰਪੰਚਾਂ ਅਤੇ ਪੰਚਾਂ ਦੀ ਟ੍ਰੇਨਿੰਗ ਬਲਾਕ ਮਮਦੋਟ ਵਿਖੇ ਪ੍ਰਦੇਸ਼ਿਕ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ ਮੋਹਾਲੀ ਵੱਲੋਂ ਲਗਾਈ ਜਾ ਰਹੀ ਹੈ। ਹਰੇਕ ਪੰਚਾਇਤ ਨੂੰ ਤਿੰਨ ਦਿਨ ਟ੍ਰੇਨਿੰਗ ਕਰਨਾ ਜ਼ਰੂਰੀ ਹੈ। ਇਸ ਟ੍ਰੇਨਿੰਗ ਕੈਂਪ ਦਾ ਮੁੱਖ ਉਦੇਸ਼ ਪੰਚਾਇਤਾਂ ਨੂੰ ਪੰਜਾਬ ਪੰਚਾਇਤੀ ਰਾਜ ਐਕਟ 1994 ਤਹਿਤ ਗ੍ਰਾਮ ਸਭਾ, ਗ੍ਰਾਮ ਪੰਚਾਇਤ ਦੀ ਬਣਤਰ, ਮੀਟਿੰਗ ਕਰਨ ਸਬੰਧੀ ਜਾਣਕਾਰੀ ਦੇਣਾ ਹੈ। ਇਸ ਤੋਂ ਇਲਾਵਾ ਇਸ ਦਾ ਉਦੇਸ਼ 9 ਥੀਮਾਂ ਤੇ ਥੀਮੈਟਿਕ ਜੀਪੀਡੀਪੀ (ਗ੍ਰਾਮ ਪੰਚਾਇਤ ਵਿਕਾਸ ਯੋਜਨਾ) ਬਣਾਉਣ ਸਬੰਧੀ ਜਾਣਕਾਰੀ ਦੇਣਾ ਹੈ । ਇਨ੍ਹਾਂ ਟ੍ਰੇਨਿੰਗ ਕੈਂਪਾਂ ਵੱਲੋਂ ਪੰਜਾਬ ਸਰਕਾਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਟ੍ਰੇਨਿੰਗ ਸਬੰਧੀ ਪ੍ਰਦੇਸ਼ਿਕ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ ਨੂੰ ਇਹ ਹਦਾਇਤ ਕੀਤੀ ਗਈ ਸੀ ਕਿ ਬਲਾਕ ਪੱਧਰੀ ਟ੍ਰੇਨਿੰਗਾਂ ਸਬੰਧੀ ਹਲਕੇ ਦੇ ਐੱਮਐੱਲਏ ਨੂੰ ਸੂਚਿਤ ਕੀਤਾ ਜਾਵੇ। ਅੱਜ ਤੀਜੇ ਟ੍ਰੇਨਿੰਗ ਕੈਂਪ ਵਿੱਚ ਫਿਰੋਜ਼ਪੁਰ ਦਿਹਾਤੀ ਦੇ ਐੱਮਐੱਲਏ ਰਜ਼ਨੀਸ਼ ਦਹੀਆ ਇਸ ਟ੍ਰੇਨਿੰਗ ਕੈਂਪ ਤੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪਹੁੰਚੇ। ਸਭ ਤੋਂ ਪਹਿਲਾਂ ਮਾਸਟਰ ਟ੍ਰੇਨਰ ਗੁਰਦੇਵ ਸਿੰਘ ਖਾਲਸਾ ਅਤੇ ਬਲਰਾਜ ਸਿੰਘ ਵੱਲੋਂ ਐੱਮਐੱਲਏ ਨੂੰ ਜੀ ਆਇਆਂ ਕਿਹਾ ਗਿਆ । ਇਸ ਟ੍ਰੇਨਿੰਗ ਕੈਂਪ ਦੌਰਾਨ ਐੱਮਐੱਲਏ ਰਜ਼ਨੀਸ਼ ਕੁਮਾਰ ਦਹੀਆ ਨੇ ਸਾਰੇ ਨਵੇਂ ਚੁਣੇ ਗਏ ਸਰਪੰਚਾਂ ਅਤੇ ਪੰਚਾਂ ਨੂੰ ਵਧਾਈ ਦਿੱਤੀ। ਸਭ ਨੂੰ ਪੰਚਾਇਤੀ ਰਾਜ ਐਕਟ 1994 ਤਹਿਤ ਕੰਮ ਕਰਨ, ਹਰੇਕ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਕਿਹਾ। ਐੱਮਐੱਲਏ ਵੱਲੋਂ ਇਹ ਦੱਸਿਆ ਕਿ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕੰਮ ਕਰਨਾ ਹੈ। ਤੁਸੀਂ ਸਾਰੇ ਪਿੰਡ ਦੇ ਸਾਂਝੇ ਨੁਮਾਇੰਦੇ ਹੋ, ਸਾਰੇ ਪਿੰਡ ਦੇ ਲੋਕਾਂ ਨੂੰ ਬਰਾਬਰ ਸਮਝਣਾ ਹੈ।ਪੰਚਾਇਤ ਦੀ ਮੀਟਿੰਗ ਵਿੱਚ ਮਤਾ ਪੜ ਕੇ ਹੀ ਹਸਤਾਖਰ ਕਰਨੇ ਹਨ ਜੇਕਰ ਕੋਈ ਪੰਚ ਨਹੀਂ ਪੜ੍ਹਿਆ ਤਾਂ ਕਿਸੇ ਹੋਰ ਤੋਂ ਪੜਵਾ ਸਕਦਾ ਹੈ। ਮੀਟਿੰਗ ਵਿਚ ਮਾਸਟਰ ਟ੍ਰੇਨਰ ਗੁਰਦੇਵ ਸਿੰਘ ਖਾਲਸਾ, ਟ੍ਰੇਨਰ ਬਲਰਾਜ ਸਿੰਘ ਲੱਖਾ ਹਾਜੀ, ਅਮਰ ਸਿੰਘ ਆਪ ਆਗੂ ਤੇ ਹਲਕਾ ਕਮੇਟੀ ਮੈਂਬਰ ਡਾ. ਨਿਰਵੈਰ ਸਿੰਘ ਸਿੰਧੀ, ਉਪਿੰਦਰ ਸਿੰਘ ਸਿੰਧੀ ਪ੍ਰਧਾਨ ਨਗਰ ਪੰਚਾਇਤ ਮਮਦੋਟ, ਮੇਜਰ ਸਿੰਘ ਬੁਰਜੀ ਹਲਕਾ ਕਮੇਟੀ ਮੈਂਬਰ, ਬਲਾਕ ਪ੍ਰਧਾਨ ਸਰਪੰਚ ਬਲਵਿੰਦਰ ਸਿੰਘ ਰਾਉਕੇ, ਬਲਾਕ ਪ੍ਰਧਾਨ ਸਰਪੰਚ ਗੁਰਨਾਮ ਸਿੰਘ ਹਜ਼ਾਰਾ ਸਿੰਘ ਵਾਲਾ, ਬਲਾਕ ਮੀਡੀਆ ਇੰਚਾਰਜ਼ ਸਰਪੰਚ ਬਲਵਿੰਦਰ ਸਿੰਘ ਲੱਡੂ ਹਜ਼ਾਰਾ ਸਿੰਘ ਵਾਲਾ ਹਿਠਾੜ, ਬਲਰਾਜ ਸਿੰਘ ਸੰਧੂ, ਬਲਾਕ ਪ੍ਰਧਾਨ ਬਗੀਚਾ ਸਿੰਘ ਕਾਲੂ ਅਰਾਈ ਹਿਠਾੜ, ਬਲਾਕ ਪ੍ਰਧਾਨ ਬਲਵੀਰ ਸਿੰਘ ਫੱਤੇਵਾਲਾ ਹਿਠਾੜ, ਸਰਪੰਚ ਸੁਰਜੀਤ ਸਿੰਘ ਘੋੜੇਚੱਕ, ਸਰਪੰਚ ਸੁਰਜੀਤ ਸਿੰਘ ਮਸਤਾ ਗੱਟੀ ਨੰਬਰ 2, ਸਰਪੰਚ ਸਜਵਾਰ ਸਿੰਘ ਚੱਕ ਖੁੰਦਰ ਆਦਿ ਹਾਜ਼ਰ ਸਨ।
Posted By:

Leave a Reply