ਯੁਜਵੇਂਦਰ ਚਾਹਲ ਨੂੰ ਮਿਲ ਗਿਆ ਦੂਸਰਾ ਪਿਆਰ ! ਤਲਾਕ ਦੀਆਂ ਖਬਰਾਂ ਵਿਚਾਲੇ ਮਿਸਟਰੀ ਗਰਲ ਨਾਲ ਨਜ਼ਰ ਆਏ ਭਾਰਤੀ ਕ੍ਰਿਕਟਰ
- ਮਨੋਰੰਜਨ
- 07 Jan,2025

ਨਵੀਂ ਦਿੱਲੀ : ਭਾਰਤੀ ਟੀਮ ਦੇ ਕ੍ਰਿਕਟਰ ਯੁਜਵੇਂਦਰ ਚਾਹਲ (Crickter Yuzvendra Chahal) ਤੇ ਉਨ੍ਹਾਂ ਦੀ ਪਤਨੀ ਧਨਸ਼੍ਰੀ (Dhanshree) ਵਿਚਾਲੇ ਤਲਾਕ ਦੀਆਂ ਖਬਰਾਂ ਜ਼ੋਰਾਂ 'ਤੇ ਹਨ। ਦੋਵਾਂ ਨੇ ਇਕ ਦੂਜੇ ਨੂੰ ਇੰਸਟਾਗ੍ਰਾਮ ਤੋਂ ਅਨਫਾਲੋ ਕਰ ਦਿੱਤਾ ਹੈ। ਇਸ ਤੋਂ ਇਲਾਵਾ ਦੋਵਾਂ ਨੇ ਇੰਸਟਾਗ੍ਰਾਮ ਤੋਂ ਇਕ-ਦੂਜੇ ਦੀਆਂ ਤਸਵੀਰਾਂ ਵੀ ਹਟਾ ਦਿੱਤੀਆਂ ਹਨ। ਹਾਲਾਂਕਿ ਇਸ ਦਾ ਅਧਿਕਾਰਤ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ ਹੈ। ਤਲਾਕ ਦੇ ਕਾਰਨ ਬਾਰੇ ਅਜੇ ਕੋਈ ਖ਼ਬਰ ਨਹੀਂ ਹੈ ਪਰ ਇਸ ਦੌਰਾਨ ਚਾਹਲ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਇੱਕ ਕੁੜੀ ਨਾਲ ਘੁੰਮਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਚਾਹਲ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਇਸ ਵੀਡੀਓ 'ਚ ਉਹ ਚਿੱਟੇ ਰੰਗ ਦੀ ਸ਼ਰਟ 'ਚ ਨਜ਼ਰ ਆ ਰਹੇ ਹਨ। ਇਹ ਲੜਕੀ ਕੌਣ ਹੈ, ਇਸ ਬਾਰੇ ਸਥਿਤੀ ਸਪੱਸ਼ਟ ਨਹੀਂ ਹੈ ਪਰ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਕੁਝ ਇਸ ਲੜਕੀ ਨੂੰ ਤਲਾਕ ਦਾ ਕਾਰਨ ਦੱਸ ਰਹੇ ਹਨ ਤੇ ਕੁਝ ਇਸ ਨੂੰ ਚਾਹਲ ਦਾ ਨਵਾਂ ਪਿਆਰ ਦੱਸ ਰਹੇ ਹਨ। ਅਸਲੀਅਤ ਕੀ ਹੈ, ਇਸ ਬਾਰੇ ਅਜੇ ਤਕ ਕੋਈ ਪਤਾ ਨਹੀਂ ਲੱਗ ਸਕਿਆ ਹੈ। ਚਾਹਲ ਤੇ ਧਨਸ਼੍ਰੀ ਚਾਰ ਸਾਲਾਂ ਤੋਂ ਇਕ ਦੂਜੇ ਦੇ ਨਾਲ ਸਨ। ਦੋਵਾਂ ਦੀ ਕੋਵਿਡ-19 ਦੌਰਾਨ ਆਨਲਾਈਨ ਮੁਲਾਕਾਤ ਹੋਈ ਸੀ। ਧਨਸ਼੍ਰੀ ਇਕ ਕੋਰੀਓਗ੍ਰਾਫਰ ਹੈ। ਚਾਹਲ ਨੇ ਕੋਵਿਡ ਦੌਰਾਨ ਲੱਗੇ ਲੌਕਡਾਊਨ 'ਚ ਧਨਸ਼੍ਰੀ ਤੋਂ ਆਨਲਾਈਨ ਡਾਂਸ ਕਲਾਸਾਂ ਲਈਆਂ ਸਨ। ਇਸ ਦੌਰਾਨ ਦੋਹਾਂ ਨੂੰ ਪਿਆਰ ਹੋ ਗਿਆ ਤੇ ਫਿਰ ਵਿਆਹ ਕਰਨ ਦਾ ਫੈਸਲਾ ਕੀਤਾ। ਦੋਹਾਂ ਦਾ ਵਿਆਹ 22 ਦਸੰਬਰ 2020 ਨੂੰ ਹੋਇਆ ਸੀ। 2023 ਦੀ ਸ਼ੁਰੂਆਤ 'ਚ ਉਨ੍ਹਾਂ ਦੇ ਤਲਾਕ ਦੀਆਂ ਖਬਰਾਂ ਆਈਆਂ ਸਨ ਪਰ ਫਿਰ ਇਨ੍ਹਾਂ ਗੱਲਾਂ ਨੂੰ ਦਬਾ ਦਿੱਤਾ ਗਿਆ। ਕੁਝ ਦਿਨ ਪਹਿਲਾਂ ਦੋਹਾਂ ਨੇ ਅਚਾਨਕ ਸੋਸ਼ਲ ਮੀਡੀਆ 'ਤੇ ਇਕ-ਦੂਜੇ ਨੂੰ ਅਨਫਾਲੋ ਕਰ ਦਿੱਤਾ ਤੇ ਇਕੱਠੇ ਖਿੱਚੀਆਂ ਗਈਆਂ ਤਸਵੀਰਾਂ ਨੂੰ ਵੀ ਹਟਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੇ ਤਲਾਕ ਦੀਆਂ ਖਬਰਾਂ ਤੇਜ਼ ਹੋ ਗਈਆਂ। ਫਿਲਹਾਲ ਚਾਹਲ ਲਈ ਸਮਾਂ ਠੀਕ ਨਹੀਂ ਚੱਲ ਰਿਹਾ ਹੈ। ਉਹ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਨ। ਆਪਣੀ ਫਿਰਕੀ ਨਾਲ ਬਿਹਤਰੀਨ ਬੱਲੇਬਾਜ਼ਾਂ ਨੂੰ ਵੀ ਨਾਕਾਮ ਕਰਨ ਦੇਣ ਵਾਲੇ ਚਾਹਲ ਵਾਪਸੀ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕਾਮਯਾਬ ਨਹੀਂ ਹੋ ਰਹੇ। ਹਾਲ ਹੀ 'ਚ ਆਈਪੀਐੱਲ ਦੀ ਨਿਲਾਮੀ 'ਚ ਉਨ੍ਹਾਂ ਨੂੰ ਖੁਸ਼ੀ ਮਿਲੀ। ਚਾਹਲ ਨੂੰ IPL-2025 ਦੀ ਮੈਗਾ ਨਿਲਾਮੀ 'ਚ ਪੰਜਾਬ ਕਿੰਗਜ਼ ਨੇ 18 ਕਰੋੜ ਰੁਪਏ 'ਚ ਖਰੀਦਿਆ ਸੀ। ਇਸ ਤੋਂ ਪਹਿਲਾਂ ਚਾਹਲ ਰਾਜਸਥਾਨ ਰਾਇਲਜ਼ ਦਾ ਹਿੱਸਾ ਸਨ ਤੇ ਉਸ ਤੋਂ ਪਹਿਲਾਂ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਖੇਡਦੇ ਸਨ।
Posted By:

Leave a Reply