ਪ੍ਰੀਤਾ ਲੀ ਲੈਸਨ ਸਕੂਲ ਦਾ 55ਵਾਂ ਸਾਲਾਨਾ ਖੇਡ ‘ਸਪਰਧਾ’ ਧੂਮਧਾਮ ਨਾਲ ਮਨਾਇਆ

ਪ੍ਰੀਤਾ ਲੀ ਲੈਸਨ ਸਕੂਲ ਦਾ 55ਵਾਂ ਸਾਲਾਨਾ ਖੇਡ ‘ਸਪਰਧਾ’ ਧੂਮਧਾਮ ਨਾਲ ਮਨਾਇਆ

ਕਪੂਰਥਲਾ: ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿੱਚ ਪ੍ਰੀਤਾ ਲੀ ਲੈਸਨ ਸਕੂਲ ਦਾ 55ਵਾਂ ਸਾਲਾਨਾ ਖੇਡ ਦਿਵਸ, ‘ਸਪਰਧਾ’ ਧੂਮ ਧਾਮ ਨਾਲ ਮਨਾਇਆ ਗਿਆ। ਮੁੱਖ ਮਹਿਮਾਨ ਨਵਨੀਤ ਕੌਰ ਬਲ ਏ.ਡੀ.ਸੀ. ਜਨਰਲ, ਮੈਨੇਜਿੰਗ ਡਾਇਰੈਕਟਰ ਡੌਲੀ ਸਿੰਘ ਤੇ ਹੋਰ ਵਿਸ਼ੇਸ਼ ਮਹਿਮਾਨਾਂ ਨੇ ਹਾਜ਼ਰੀ ਲਗਵਾਈ। ਸਮਾਗਮ ਦੀ ਸ਼ੁਰੂਆਤ ਝੰਡਾ ਲਹਿਰਾਉਣ, ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਤੇ ਸੰਹੁ ਚੁੱਕ ਸਮਾਰੋਹ ਨਾਲ ਕੀਤੀ ਗਈ। ਮੁੱਖ ਮਹਿਮਾਨ ਨਵਨੀਤ ਕੌਰ ਬੱਲ ਨੇ ਖੇਡਾਂ ਵਿਚ ਭਾਗ ਲੈਣ ਵਾਲਿਆਂ ਨੂੰ ਵਧਾਈ ਦਿੰਦਿਆਂ ਹੌਸਲਾ ਅਫਜ਼ਾਈ ਕੀਤੀ। ਉਹਨਾਂ ਨੇ ਵਿਦਿਆਰਥੀ ਦੇ ਸੰਪੂਰਨ ਵਿਕਾਸ ’ਚ ਸਰੀਰਕ ਤੰਦਰੁਸਤੀ ਤੇ ਸੰਤੁਲਿਤ ਜੀਵਨ ਸ਼ੈਲੀ ਦੀ ਮਹੱਤਤਾ ਤੇ ਜ਼ੋਰ ਦਿੱਤਾ। ਟਰੈਕ ਤੇ ਫੀਲਡ ਮੁਕਾਬਲੇ ਦਰਸ਼ਕਾਂ ਲਈ ਖਾਸ ਆਕਰਸ਼ਨ ਰਹੇ। ਦਿਨ ਦੇ ਮੁੱਖ ਆਕਰਸ਼ਨਾਂ ’ਚ ਕੇ.ਜੀ. ਵਿਦਿਆਰਥੀਆਂ ਵੱਲੋਂ ਪ੍ਰਸਿੱਧ ਖਿਡਾਰੀਆਂ ਦੀ ਪੇਸ਼ਕਸ਼, ਰਿਦਮਿਕ ਯੋਗਾ, ਚੀਅਰ ਡਾਂਸ, ਤੇ ਭੰਗੜਾ ਸ਼ਾਮਲ ਸਨ। ਇਸ ਮੌਕੇ ਯਸ਼ਦੀਪ ਘਾਰੂ ਨੂੰ ਸਾਲ ਦਾ ਸਰਬੋਤਮ ਅਥਲੀਟ ਐਲਾਨਿਆ ਗਿਆ। ਪ੍ਰਿੰਸੀਪਲ ਸਿਮਰਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ, ਖੇਡਾਂ ਵਿੱਚ ਜਿੱਤ ਜਾਂ ਹਾਰ ਮਹੱਤਵਪੂਰਨ ਨਹੀਂ ਹੁੰਦੀ, ਸਹਿਭਾਗੀ ਹੋਣਾ ਹੀ ਅਸਲ ਜਿੱਤ ਹੈ।