ਜਸਕੀਰਤ ਨੇ ਵੋਟਰਾਂ ਦਾ ਕੀਤਾ ਧੰਨਵਾਦ

ਜਸਕੀਰਤ ਨੇ ਵੋਟਰਾਂ ਦਾ ਕੀਤਾ ਧੰਨਵਾਦ

ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੌਂਸਲਰ ਜਸਕੀਰਤ ਸਿੰਘ ਸੁਲਤਾਨਵਿੰਡ ਨੇ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿਚ ਦਿੱਤੇ ਸਹਿਯੋਗ ਲਈ ਇਲਾਕਾ ਵਾਸੀਆਂ ਤੇ ਵੋਟਰਾਂ ਸਪੋਟਰਾਂ ਦਾ ਧੰਨਵਾਦ ਕੀਤਾ। ਜਸਕੀਰਤ ਸਿੰਘ ਸੁਲਤਾਨਵਿੰਡ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਗਰ ਨਿਗਮ ਦੀਆਂ ਚੋਣਾਂ ਵਿਚ ਵੋਟਰਾਂ, ਸਪੋਟਰਾਂ ਨੇ ਸਾਥ ਦਿੱਤਾ, ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਿਛਲੇ ਸਮੇਂ ਦੌਰਾਨ ਲੋਕਾਂ ਦੇ ਵਿਚ ਵਿਚਰਦੇ ਰਹੇ ਹਨ ਤੇ ਸੇਵਾ ਕਰਦੇ ਰਹੇ ਹਨ, ਉਸੇ ਹੀ ਤਰ੍ਹਾਂ ਕਰਨ ਲਈ ਹਮੇਸ਼ਾਂ ਤਤਪਰ ਰਹਿਣਗੇ। ਵਾਰਡ ਵਾਸੀਆਂ ਦੇ ਕੰਮ ਕਰਾਉਣ ਲਈ ਆਪਣੀ ਟੀਮ ਨੂੰ ਨਾਲ ਲੈ ਕੇ ਹਰੇਕ ਕੰਮ ਪਹਿਲ ਦੇ ਆਧਾਰ ’ਤੇ ਕਰਵਾਏ ਜਾਣਗੇ। ਇਸ ਮੌਕੇ ਅਜਮੇਰ ਸਿੰਘ, ਅਰਜਿੰਦਰ ਸਿੰਘ ਲਾਡੀ, ਹਰਜਿੰਦਰ ਸਿੰਘ ਰਾਜਾ, ਜਸਪਾਲ ਸਿੰਘ ਵਿਰਦੀ, ਅਤਿੰਦਰ ਸਿੰਘ ਸੈ਼ਰੀ, ਸੁਰਜੀਤ ਰੂਬੀ, ਅਵਤਾਰ ਸਿੰਘ ਰਾਜੂ, ਅਮਰਪਾਲ ਸਿੰਘ, ਜਸਬੀਰ ਸਿੰਘ ਆਰਟੀਟੈਕਟ, ਮਾਸਟਰ ਹਰਪਾਲ ਸਿੰਘ, ਮਨਿੰਦਰ ਸਿੰਘ, ਗੁਰਚਰਨ ਸਿੰਘ ਬਿੱਟੂ, ਕੁਲਦੀਪ ਸਿੰਘ ਕੰਡਾ, ਗੁਰਮੁਖ ਸਿੰਘ ਬਿੱਟੂ, ਜਗਜੀਤ ਸਿੰਘ ਜੋਹਲ, ਬਲਬੀਰ ਸਿੰਘ ਬੀਰਾ, ਰਾਜਬੀਰ ਸਿੰਘ, ਭੁਪਿੰਦਰ ਸਿੰਘ ਸੋਢੀ, ਸਰਬਜੀਤ ਸਿੰਘ ਭਾਗੋਵਾਲ, ਤਜਿੰਦਰ ਸਿੰਘ ਸੋਨੂ, ਹਰਜੀਤ ਸਿੰਘ ਲਵਲੀ ਫੈਨ ਵਾਲੇ, ਆਦਬੀਰ ਸਿੰਘ, ਜੁਗਾਦਬੀਰ ਸਿੰਘ, ਸਵਿੰਦਰ ਸਿੰਘ ਠੇਕੇਦਾਰ, ਤਜਿੰਦਰ ਸਿੰਘ ਗਿੰਨੀ, ਮਨਦੀਪ ਸਿੰਘ ਮੰਨੂ, ਲਵਜੀਤ ਸਿੰਘ ਲਵ, ਕੁਲਦੀਪ ਸਿੰਘ ਭੋਮਾ, ਸ਼ਮਸ਼ੇਰ ਸਿੰਘ ਸ਼ੇਰਾ, ਹਰਪ੍ਰੀਤ ਕੌਰ, ਹਰਜੀਤ ਕੌਰ ਚੁੰਨੀਆ ਵਾਲੀ ਆਦਿ ਮੌਜੂਦ ਸਨ।