ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਕਿਸਾਨਾਂ ਦੀ ਭਰਵੀਂ ਹਮਾਇਤ

ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਕਿਸਾਨਾਂ ਦੀ ਭਰਵੀਂ ਹਮਾਇਤ

ਫਿਰੋਜ਼ਪੁਰ : ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂ ਕਿਸਾਨ ਜਥੇਬੰਦੀਆਂ ਵਲੋਂ ਕਿਲੇਵਾਲਾ ਚੌਕ ਵਿੱਚ ਲਾਏ ਧਰਨੇ ਵਿੱਚ ਸ਼ਾਮਲ ਹੋਏ। ਇਸ ਸਮੇਂ ਬੋਲਦਿਆਂ ਸੁਭਾਸ਼ ਸ਼ਰਮਾ, ਸੁਰਿੰਦਰ ਸਿੰਘ, ਨਰੇਸ਼ ਸੈਣੀ, ਕਿਸ਼ਨ ਚੰਦ ਜਾਗੋਵਾਲੀਆ ਡਾਕਟਰ ਪ੍ਰਦੀਪ ਰਾਣਾ ਨੇ ਬੋਲਦਿਆਂ ਬੰਦ ਦਾ ਪੂਰਨ ਸਮਰਥਨ ਕੀਤਾ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਹੱਲ ਕਰੇ, ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਈਂ ਜਾਵੇ । ਜਿਨ੍ਹਾਂ ਜਲਦੀ ਹੋ ਸਕੇ ਐੱਮਐੱਸਪੀ ਤੇ ਕਾਨੂੰਨ ਬਣਾਏ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਵੇ, ਮਗਨਰੇਗਾ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਕੀਤੀ ਜਾਵੇ, ਨਿੱਜੀਕਰਨ ਦੀਆਂ ਨੀਤੀਆਂ ਰੱਦ ਕੀਤੀਆਂ ਜਾਣ, ਖ਼ੇਤੀ ਜਿਣਸੀ ਦਾ ਲਾਹੇਵੰਦ ਭਾਅ ਦਿੱਤਾ ਜਾਵੇ, ਸਿਹਤ ਤੇ ਸਿੱਖਿਆ ਸਹੂਲਤਾਂ ਦਿਤੀਆਂ ਜਾਣ, ਸਰਕਾਰੀ ਪਈਆ ਬਾਰਡਰ ਬੈਲਟ ਦੀਆਂ ਜ਼ਮੀਨਾਂ ਹਲਵਾਹਕਾਂ ਨੂੰ ਦਿੱਤੀਆਂ ਜਾਣ। ਇਸ ਧਰਨੇ ਪ੍ਰਤਾਪ ਸਿੰਘ ਢਿੱਲੋਂ, ਮਿਹਰ ਸਿੰਘ, ਗੁਰਮੀਤ ਸਿਘ, ਤਿਰਲੋਕ ਸਿੰਘ, ਰਮੇਸ਼ ਭੱਟੀ, ਪ੍ਰੀਤਮ ਸਿੰਘ ਜੋਸਨ, ਰਮੇਸ਼ ਕੁਮਾਰ ਕੰਡਿਆਲਾ, ਮਲਕੀਤ ਸਿਘ ਭੱਖੜਾ, ਹਰਨਾਮ ਸਿੰਘ, ਰਮੇਸ਼ ਕੁਮਾਰ, ਵਿਨੋਦ ਬਿੱਟਾ, ਦੁਰਗਾ ਦਾਸ, ਰਘਬੀਰ ਸ਼ਰਮਾ, ਪ੍ਰਿਤਪਾਲ ਸਿੰਘ, ਅਰਜਨ ਪਾਸੀਂ, ਰਾਜਬੀਰ ਸਿੰਘ, ਬਜਰੰਗੀ ਰਾਮ, ਸ਼ੇਰ, ਰਵੀ ਚੌਪੜਾ, ਗਗਨਦੀਪ ਸਾਂਘਾ ਆਦਿ ਸ਼ਾਮਲ ਹੋਏ।