ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ

ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ

ਕਾਲਾ ਸੰਘਿਆਂ - ਕਿਸਾਨਾਂ ਵਲੋਂ ਆਪਣੀਆਂ ਮੰਗਾਂ ਮਨਵਾਉਣ ਅਤੇ ਜਗਜੀਤ ਸਿੰਘ ਡੱਲੇਵਾਲ ਵਲੋਂ ਜਾਰੀ ਭੁੱਖ ਹੜਤਾਲ ਦੇ ਸਮਰਥਨ 'ਚ ਅੱਜ ਦੇ ਦਿੱਤੇ ਪੰਜਾਬ ਬੰਦ ਦੇ ਸੱਦੇ ਦੌਰਾਨ ਕਾਲਾ ਸੰਘਿਆਂ ਕਸਬਾ ਬੰਦ ਰਿਹਾ। ਸਵੇਰ ਦੇ ਸਮੇਂ ਤੋਂ ਹੀ ਬਹੁ-ਗਿਣਤੀ ਦੁਕਾਨਾਂ ਅਤੇ ਅਦਾਰੇ ਬੰਦ ਪਾਏ ਗਏ। ਪੁਲਿਸ ਵਲੋਂ ਵੀ ਥਾਂ-ਥਾਂ ਉਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹੋਏ ਸਨ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਡੀ. ਐਸ. ਪੀ. (ਸਦਰ) ਦੀਪ ਕਰਨ ਸਿੰਘ ਵਲੋਂ ਪੁਲਿਸ ਪਾਰਟੀ ਨਾਲ ਦੌਰਾ ਕੀਤਾ ਗਿਆ।