ਐੱਸਐੱਨ ਕਾਲਜ ਦਾ ਐੱਨਐੱਸਐੱਸ ਕੈਂਪ ਯਾਦਗਾਰੀ ਪੈੜਾਂ ਛੱਡਦਾ ਸੰਪੰਨ

ਐੱਸਐੱਨ ਕਾਲਜ ਦਾ ਐੱਨਐੱਸਐੱਸ ਕੈਂਪ ਯਾਦਗਾਰੀ ਪੈੜਾਂ ਛੱਡਦਾ ਸੰਪੰਨ

ਬੰਗਾ - ਸਿੱਖ ਨੈਸ਼ਨਲ ਕਾਲਜ ਬੰਗਾ ਦੇ ਐੱਨਐੱਸਐੱਸ ਵਿਭਾਗ ਵੱਲੋਂ ਆਯੋਜਿਤ ਸੱਤ ਰੋਜ਼ਾ ਕੈਂਪ ਸਫਲਤਾਪੂਰਵਕ ਸੰਪੰਨ ਹੋਇਆ। ਕੈਂਪ ਦੇ ਆਖ਼ਰੀ ਸੈਸ਼ਨ ਵਿਚ ਬਤੌਰ ਮੁੱਖ ਮਹਿਮਾਨ ਡਾ. ਬਖਸ਼ੀਸ਼ ਸਿੰਘ ਹਾਜ਼ਰ ਹੋਏ। ਇਸ ਸੈਸ਼ਨ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਕੀਤੀ। ਇਸ ਮੌਕੇ ਵਿਦਿਆਰਥੀਆਂ ਨੂੰ ਪਿਛਲੇ ਦਿਨੀਂ ਕੈਂਪ ਦੌਰਾਨ ਪਿੰਡ ਗੁਣਾਚੌਰ ਵਿਚ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਐੱਨਐੱਸਐੱਸ ਵਿਭਾਗ ਵੱਲੋਂ ਪ੍ਰਦਾਨ ਕੀਤੇ ਜਾਂਦੇ ਮੌਕਿਆਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਤਾਂ ਜੋ ਵਿਦਿਆਰਥੀ ਵੱਧ ਤੋਂ ਵੱਧ ਨਰੋਏ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾ ਸਕਣ। ਡਾ. ਬਖਸ਼ੀਸ਼ ਸਿੰਘ ਨੇ ਵਲੰਟੀਅਰਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਆਪਣੇ ਅਤੇ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਪਹਿਲ ਦੇ ਆਧਾਰ ’ਤੇ ਤਰਜੀਹ ਦੇ ਕੇ ਸਾਫ਼ ਰੱਖਣ ਦਾ ਸੰਕਲਪ ਦ੍ਰਿੜ੍ਹ ਕਰਵਾਇਆ ਅਤੇ ਨੇਕ ਨੀਅਤੀ ਤਹਿਤ ਵੱਧ ਤੋਂ ਵੱਧ ਅਜਿਹੇ ਯਤਨ ਕਰਦੇ ਰਹਿਣ ਲਈ ਪ੍ਰੇਰਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਵੰਨਗੀਆਂ ਦੀਆਂ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ ਅਤੇ ਪ੍ਰਵੀਨ, ਗੁਰਪ੍ਰੀਤ ਸਿੰਘ, ਰਾਹੁਲ ਸ਼ਰਮਾ, ਸਮਰੱਥਜੀਤ ਸਿੰਘ, ਅਮਰਦੀਪ ਸਿੰਘ, ਸੁਖਨੀਤ ਕੌਰ ਵੱਲੋਂ ਆਪਣੇ ਤਜਰਬੇ ਸਾਂਝੇ ਕੀਤੇ ਗਏ। ਪ੍ਰੋਗਰਾਮ ਅਫਸਰ ਪ੍ਰੋ. ਵਿਪਨ ਜੀ ਵੱਲੋਂ ਕੈਂਪ ਦੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਵਿਦਿਆਰਥੀਆਂ ਹੰਸ਼ਵੀਰ, ਰਾਹੁਲ ਸ਼ਰਮਾ, ਸੁਖਨੀਤ ਕੌਰ ਨੂੰ ਸਨਮਾਨਿਤ ਕੀਤਾ। ਜਦਕਿ ਪੋਸਟਰ ਮੁਕਾਬਲੇ ਵਿੱਚੋਂ ਸਿਧਾਰਥ, ਕਿਰਨ, ਕਰਿਤਿਕਾ ਨੂੰ ਸਨਮਾਨਿਤ ਕੀਤਾ। ਸਲੋਗਨ ਮੁਕਾਬਲੇ ਵਿੱਚੋਂ ਸੁਖਮਨਵੀਰ ਸਿੰਘ, ਮੁਸਕਾਨ ਅਤੇ ਸਮਰੱਥਜੀਤ ਸਿੰਘ ਨੂੰ ਸਨਮਾਨਿਤ ਕੀਤਾ।।ਸਰਵੋਤਮ ਵਲੰਟੀਅਰ ਦਾ ਸਨਮਾਨ ਪ੍ਰਵੀਨ ਰੱਲ ਅਤੇ ਸਿਮਰਨ ਨੂੰ ਦਿੱਤਾ। ਗੁਰਪ੍ਰੀਤ ਸਿੰਘ ਅਤੇ ਮਾਈਕਲ ਨੂੰ ਸਮੁੱਚੇ ਕੈਂਪ ਦੀ ਅਗਵਾਈ ਕਰਨ ਵਾਲੇ ਆਗੂ ਵਲੰਟੀਅਰਾਂ ਵਜੋਂ ਸਨਮਾਨਿਤ ਕੀਤਾ। ਜਦਕਿ ਗੀਤ ਸੰਗੀਤ ਵਿਚ ਹਰਮਨ ਕਵਿਤਾ ਵਿਚ ਸੁਖਮਨ ਅਤੇ ਦਰਪਣ ਨੂੰ ਸਨਮਾਨਿਆ ਗਿਆ।।ਪ੍ਰੋਗਰਾਮ ਅਫ਼ਸਰ ਡਾ. ਨਿਰਮਲਜੀਤ ਕੌਰ ਨੇ ਕੈਂਪ ਦੌਰਾਨ ਹੋਏ ਅਨੁਭਵਾਂ ਨੂੰ ਸਾਂਝੇ ਕਰਨ ਦੇ ਨਾਲ ਨਾਲ ਮੰਚ ਸੰਚਾਲਨ ਕੀਤਾ।।ਪ੍ਰੋਗਰਾਮ ਦੇ ਆਖਰ ਵਿਚ ਪ੍ਰੋ. ਵਿਪਨ ਵੱਲੋਂ ਕੈਂਪ ਨਾਲ ਜੁੜੇ ਹਰ ਵਿਅਕਤੀ ਦਾ ਧੰਨਵਾਦ ਕੀਤਾ ਗਿਆ।