ਮਨਪ੍ਰੀਤ ਕੌਰ ਨੇ ਜਿੱਤਿਆ ਸਿਲਵਰ ਮੈਡਲ
- ਖੇਡਾਂ
- 20 Dec,2024

ਭੁੱਚੋਂ ਮੰਡੀ : 68ਵੀਆਂ ਨੈਸ਼ਨਲ ਸਕੂਲ ਖੇਡਾਂ 2024 ਕਬੱਡੀ ਨੈਸ਼ਨਲ ਅੰਡਰ-19 ਵਿੱਚੋਂ ਪੰਜਾਬ ਦੀ ਟੀਮ ਨੇ ਸਿਲਵਰ ਮੈਡਲ ਜਿੱਤਿਆ। ਜਾਣਕਾਰੀ ਦਿੰਦਿਆਂ ਜਗਦੀਸ਼ ਕੁਮਾਰ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਤੁੰਗਵਾਲੀ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਦੀ ਬਾਰਵ੍ਹੀਂ ਜਮਾਤ ਦੀ ਵਿਦਿਆਰਥਣ ਮਨਪ੍ਰੀਤ ਕੌਰ ਮਨੀ 68ਵੀਆਂ ਨੈਸ਼ਨਲ ਖੇਡਾਂ ਕਬੱਡੀ ਨੈਸ਼ਨਲ ਅੰਡਰ-19, ਜੋ ਕਿ ਪਿਛਲੇ ਦਿਨੀਂ ਹਰਿਆਣਾ ਦੇ ਭਵਨੀ ਵਿਖੇ ਹੋਈਆਂ ਵਿਚ ਪੰਜਾਬ ਦੀ ਟੀਮ ਨੇ ਦੇਸ਼ ਭਰ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਮਨਪ੍ਰੀਤ ਕੌਰ ਮਨੀ ਦੀ ਇਸ ਪ੍ਰਾਪਤੀ ’ਤੇ ਸਮੂਹ ਸਕੂਲ ਸਟਾਫ ਅਤੇ ਪਿੰਡ ਵਿਚ ਖੁਸ਼ੀ ਦੀ ਲਹਿਰ ਹੈ। ਸਕੂਲ ਪੁੱਜਣ ’ਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਫੁੱਲਾਂ ਦੇ ਹਾਰ ਪਾਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਪੁੱਜੇ ਮੈਡਮ ਪੂਨਮ ਸਿੰਘ ਏਡੀਸੀ ਬਠਿੰਡਾ ਅਤੇ ਵਿਸ਼ੇਸ ਮਹਿਮਾਨ ਬਲਜਿੰਦਰ ਕੌਰ ਜੁਆਇੰਟ ਸਕੱਤਰ ਆਮ ਆਦਮੀ ਪਾਰਟੀ ਪੰਜਾਬ, ਰਘਵੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਠਿੰਡਾ, ਜੋਗਿੰਦਰ ਸਿੰਘ ਬਰਾੜ ਸਰਪੰਚ ਤੁੰਗਵਾਲੀ, ਸਕੂਲ ਇੰਚਾਰਜ ਰਾਖੀ ਅਗਰਵਾਲ, ਰਾਜਿੰਦਰ ਕੁਮਾਰ ਪੀਟੀਆਈ ਅਤੇ ਜਗਦੀਸ਼ ਕੁਮਾਰ ਲੈਕਚਰਾਰ ਫਿਜ਼ੀਕਲ ਐਜ਼ੂਕੇਸ਼ਨ ਨੇ ਮਨਪ੍ਰੀਤ ਕੌਰ ਦੀ ਇਸ ਪ੍ਰਾਪਤੀ ਤੇ ਮੈਡਲ, ਟਰਾਫੀ ਅਤੇ 3100 ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜੈਲੋਰ ਸਿੰਘ ਤੁੰਗਵਾਲੀ ਦੀ ਪੋਤੀ ਅਮਨਦੀਪ ਕੌਰ ਸਿੱਧੂ ਵੱਲੋਂ ਅੰਡਰ-17 ਦੇ 10 ਹੋਣਹਾਰ ਖਿਡਾਰੀਆਂ ਨੂੰ ਟਰੈਕ ਸੂਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦਾਸ ਸਿੰਘ ਡੀਪੀਆਰਓ ਬਠਿੰਡਾ, ਵਰਿੰਦਰ ਸਿੰਘ ਪੰਚਾਇਤ ਸਕੱਤਰ, ਹਰਦੀਪ ਸਿੰਘ ਮਾਹਲ, ਗੁਰਜੀਤ ਸਿੰਘ ਮਾਨ, ਬਲਵਿੰਦਰ ਸਿੰਘ ਮਾਨ ਮੱਖੀ ਫਾਰਮ, ਸੁਖਵਿੰਦਰ ਸਿੰਘ ਸੁੱਖਾ, ਬਿੰਦਰ ਸਿੰਘ, ਯਾਦਵਿੰਦਰ ਸ਼ਰਮਾ ਆਮ ਆਦਮੀ ਪਾਰਟੀ, ਲੈਕਚਰਾਰ ਸ਼ੀਤੂ ਭਾਟੀਆਂ, ਲੈਕਚਰਾਰ ਸੰਦੀਪ ਕੁਮਾਰ, ਲੈਕਚਰਾਰ ਵਿਜੈ ਭੁਸ਼ਣ, ਰੁਪਿੰਦਰ ਕੌਰ ਐੱਸਐੱਸ ਮਿਸਟ੍ਰੈਸ, ਮਨਦੀਪ ਕੌਰ ਅੰਗਰੇਜੀ ਮਿਸਟ੍ਰੈਸ, ਲਵਲੀ ਗਰਗ ਮੈਥ ਮਿਸਟ੍ਰੈਸ, ਸੁਖਦੀਪ ਕੌਰ ਐੱਸਐੱਸ ਮਿਸਟ੍ਰੈਸ, ਪਰਮਜੀਤ ਕੌਰ ਸਾਇੰਸ ਮਿਸਟ੍ਰੈਸ ਸਮੇਤ ਸਮੂਹ ਸਟਾਫ ਮੌਜੂਦ ਰਿਹਾ।
Posted By:

Leave a Reply