ਹਿੰਦੂ ਏਕਤਾ ਸੰਗਠਨ ਤਾਰਾਗੜ੍ਹ ਨੇ ਲਾਇਆ ਖੂਨਦਾਨ ਕੈਂਪ

ਹਿੰਦੂ ਏਕਤਾ ਸੰਗਠਨ ਤਾਰਾਗੜ੍ਹ ਨੇ ਲਾਇਆ ਖੂਨਦਾਨ ਕੈਂਪ

ਤਾਰਾਗੜ੍ਹ: ਹਿੰਦੂ ਏਕਤਾ ਸੰਗਠਨ ਤਾਰਾਗੜ੍ਹ ਵੱਲੋਂ ਪ੍ਰਧਾਨ ਅਰੁਣ ਠਾਕੁਰ ਸੋਨੂੰ ਅਤੇ ਮਣਦੇਵ ਠਾਕੁਰ ਦੀ ਅਗਵਾਈ ਹੇਠ ਪਹਿਲਾ ਖੂਨਦਾਨ ਕੈਂਪ ਆਮ ਆਦਮੀ ਕਲੀਨਿਕ ਤਾਰਾਗੜ੍ਹ ਦੀ ਡਾਕਟਰ ਅਨੁਭਵ ਭਾਰਦਵਾਜ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪ੍ਰਿਅੰਕਾ ਬਾਬਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀ ਰਾਮ ਮੰਦਰ ਦੇ ਮਹੰਤ ਰਾਮ ਪ੍ਰਕਾਸ਼ ਅਤੇ ਸਮਾਜ ਸੇਵੀ ਡਾਕਟਰ ਰਾਕੇਸ਼ ਸੈਣੀ ਨੇ ਹਾਜ਼ਰ ਹੋ ਕੇ ਖੂਨਦਾਨ ਕੈਂਪ ਦੀ ਸ਼ੁਰੂਆਤ ਕੀਤੀ। ਇਸ ਖੂਨਦਾਨ ਕੈਂਪ ਵਿੱਚ ਹਿੰਦੂ ਏਕਤਾ ਸੰਗਠਨ ਦੇ ਕਾਰਕੁੰਨਾਂ ਤੇ ਨੌਜਵਾਨਾਂ ਨੇ 100 ਤੋਂ ਵੱਧ ਯੂਨਿਟ ਖੂਨਦਾਨ ਕਰ ਕੇ ਮਿਸਾਲ ਕਾਇਮ ਕੀਤੀ। ਇਸ ਮੌਕੇ ਹਾਜ਼ਰ ਹੋਏ ਮੁੱਖ ਮਹਿਮਾਨ ਪ੍ਰਿਅੰਕਾ ਬਾਬਾ ਨੇ ਕਿਹਾ ਕਿ ਖੂਨਦਾਨ ਕਰਨਾ ਇੱਕ ਬਹੁਤ ਹੀ ਮਹੱਤਵਪੂਰਨ ਦਾਨ ਹੈ ਕਿਉਂਕਿ ਇਸ ਨਾਲ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿਚ ਸਾਰੇ ਵਰਗਾਂ ਦੇ ਲੋਕਾਂ ਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਤੇ ਹਾਜ਼ਰ ਹੋਏ ਵਿਸ਼ੇਸ਼ ਮਹਿਮਾਨ ਮਹੰਤ ਰਾਮ ਪ੍ਰਕਾਸ਼ ਅਤੇ ਡਾਕਟਰ ਰਾਕੇਸ਼ ਸੈਣੀ ਨੇ ਵੀ ਇਸ ਖੂਨਦਾਨ ਕੈਂਪ ਲਗਾਉਣ ਲਈ ਹਿੰਦੂ ਏਕਤਾ ਸੰਗਠਨ ਦੇ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਇਸ ਉਪਰਾਲੇ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਉਪਰਾਲੇ ਨੂੰ ਸਮਾਜ ਸੇਵਾ ਦਾ ਇੱਕ ਵਧੀਆ ਉਪਰਾਲਾ ਦੱਸਿਆ। ਇਸ ਮੌਕੇ ਨੰਬਰਦਾਰ ਯੁਵਰਾਜ ਸਿੰਘ ਡਿੰਪਲ, ਸੁਧੀਰ ਸਿੰਘ,ਮਾਸਟਰ ਅਜੇ ਮਹਾਜਨ,ਮਲਕੀਤ ਸਿੰਘ ਸ਼ੈਲਾ, ਹਰਮੇਸ਼ ਠਾਕੁਰ,ਰੋਵਿਨ ਸੈਣੀ, ਪਟਵਾਰੀ ਅਨਿਲ ਠਾਕੁਰ,ਸਰਪੰਚ ਰਿੰਕੂ ਸੈਣੀ, ਸਰਪੰਚ ਮੁੰਨਾ ਠਾਕੁਰ,ਸਰਪੰਚ ਮਨਜੀਤ ਸਿੰਘ ਬਾਲ ਕਿਸ਼ਨ, ਮਦਨ ਲਾਲ ਮੱਦੀ, ਭਾਜਪਾ ਆਗੂ ਰਾਜੇਸ਼ ਕੁਮਾਰ,ਸੁਭਾਸ਼,ਬਲਵਿੰਦਰ ਸਿੰਘ ਬਿੰਦਾ,ਮਨੂੰ ਸਲਾਰੀਆ,ਸਾਬੂ ਸਰਪੰਚ ਝੇਲਾ,ਪੱਪੀ ਠਾਕੁਰ, ਅੱਜਰ ਸਿੰਘ ਹਾਜ਼ਰ ਸਨ।