ਅਮਨ ਅਰੋੜਾ ਨੇ ਬਠਿੰਡਾ ਪੁੱਜ ਕੇ ਨਵੇਂ ਮੇਅਰ ਨੂੰ ਦਿੱਤੀ ਵਧਾਈ
- ਰਾਜਨੀਤੀ
- 05 Feb,2025

ਬਠਿੰਡਾ : ਨਗਰ ਨਿਗਮ ਬਠਿੰਡਾ ਦੇ ਨਵੇਂ ਮੇਅਰ ਦੀ ਚੋਣ ਹੋਣ ਦੇ ਕੁਝ ਸਮੇਂ ਦੌਰਾਨ ਹੀ ਸੂਬੇ ਦੇ ਕੈਬਨਿਟ ਮੰਤਰੀ ਤੇ 'ਆਪ' ਦੇ ਸੂਬਾ ਪ੍ਰਧਾਨ ਅਮਨ ਅਰੋੜਾ ਬਠਿੰਡਾ ਪੁੱਜੇ, ਜਿੰਨਾ ਨੇ ਆਪ ਦੋ ਨਵੇਂ ਚੁਣੇ ਗਏ ਮੇਅਰ ਪਦਮਜੀਤ ਮਹਿਤਾ ਨੂੰ ਵਧਾਈ ਦਿੱਤੀ ਤੇ ਸਾਥ ਦੇਣ ਲਈ ਸਮੁੱਚੇ ਕੌਂਸਲਰਾਂ ਦਾ ਧੰਨਵਾਦ ਕੀਤਾ।
ਅਰੋੜਾ ਨੇ ਕਿਹਾ ਕਿ ਹੁਣ ਤੱਕ ਆਪ ਸੂਬੇ ਦੇ ਕੁਲ 37 ਸ਼ਹਿਰਾਂ ਵਿੱਚ ਹੋਈਆਂ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਵਿੱਚ ਜਿੱਤ ਦਰਜ ਕਰਕੇ 35 ਸ਼ਹਿਰਾਂ ਵਿੱਚ ਆਪਣੇ ਮੇਅਰ ਅਤੇ ਪ੍ਰਧਾਨ ਬਣਾ ਚੁੱਕੀ ਹੈ ਤੇ ਲੋਕ ਪੂਰੀ ਤਰ੍ਹਾਂ ਆਪ ਨਾਲ ਖੜੇ ਹਨ।
ਉਨ੍ਹਾਂ ਨਾਲ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਆਪ ਦੇ ਉੱਪ- ਪ੍ਰਧਾਨ ਵਿਧਾਇਕ ਸੈਰੀ ਕਲਸੀ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ, ਚੇਅਰਮੈਨ ਸਵਿੰਦਰ ਸਿੰਘ ਖਿੰਡਾਂ, ਜਸਬੀਰ ਦਈਆ ਵਿਧਾਇਕ ਫਿਰੋਜ਼ਪੁਰ ਆਦਿ ਮੌਜੂਦ ਸਨ।
Posted By:

Leave a Reply