ਟੈਕਨੀਕਲ ਸਰਵਿਸਜ਼ ਯੂਨਿਅਨ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

ਟੈਕਨੀਕਲ ਸਰਵਿਸਜ਼ ਯੂਨਿਅਨ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

 ਕਾਦੀਆਂ : ਕਾਦੀਆਂ ਵਿੱਖੇ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸੱਦੇ ’ਤੇ ਬਿਜਲੀ ਕਾਮਿਆਂ ਵੱਲੋਂ ਚੰਡੀਗੜ੍ਹ ਦੇ ਬਿਜਲੀ ਵਿਭਾਗ ਨੂੰ ਪ੍ਰਾਈਵੇਟ ਕੰਪਨੀ ਨੂੰ ਸੌਂਪਣ ਦੇ ਲੋਕ ਵਿਰੋਧੀ ਕਦਮਾਂ ਵਿਰੁੱਧ ਰੋਸ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਦੀ ਅਰਥੀ ਸਾੜੀ ਗਈ, ਜਿਸ ਦੀ ਪ੍ਰਧਾਨਗੀ ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ ਸਬ ਡਵੀਜ਼ਨ ਕਾਦੀਆਂ ਦੇ ਪ੍ਰਧਾਨ ਸੁਖਦੇਵ ਸਿੰਘ ਸੇਖਵਾਂ ਨੇ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਮੰਗ ਕੀਤੀ ਕਿ ਚੰਡੀਗੜ੍ਹ ਬਿਜਲੀ ਵਿਭਾਗ ਦਾ ਨਿਜੀਕਰਨ ਰੱਦ ਕੀਤਾ ਜਾਵੇ, ਬਿਜਲੀ ਐਕਟ 2003 ਅਤੇ ਬਿਜਲੀ ਸੋਧ ਬਿੱਲ 2022 ਰੱਦ ਕੀਤਾ ਜਾਵੇ, ਜਨਤਕ ਅਦਾਰਿਆਂ ਨੂੰ ਨਿਜੀ ਕੰਪਨੀਆਂ ਦੇ ਹਵਾਲੇ ਕਰਨ ਦਾ ਫੈਸਲਾ ਰੱਦ ਕੀਤਾ ਜਾਵੇ, ਆਊਟਸੋਰਸ ਨਿੱਜੀ ਕੰਪਨੀਆਂ ਨੂੰ ਜਨਤਕ ਅਦਾਰਿਆਂ ਤੋਂ ਬਾਹਰ ਕੱਢ ਕੇ ਸਾਰੇ ਕੰਮ ਮਹਿਕਮਾਨਾ ਤੌਰ ’ਤੇ ਕਰਵਾਏ ਜਾਣ, ਨਵੇਂ ਲੇਬਰ ਕੋਡ ਰੱਦ ਕਰਕੇ ਪਹਿਲਾਂ ਤੈਅ ਲੇਬਰ ਕੋਡ ਬਹਾਲ ਕੀਤੇ ਜਾਣ, 8 ਘੰਟੇ ਦੀ ਕੰਮ ਦਿਹਾੜੀ ਨੂੰ 12 ਘੰਟੇ ਕਰਨ ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ, ਪ੍ਰਬੋਸਨ ਪੀਰਡ ਪਹਿਲਾਂ ਦੀ ਤਰ੍ਹਾਂ ਛੇ ਮਹੀਨੇ ਦਾ ਪੂਰੀ ਤਨਖਾਹ ਸਕੇਲ ਤੇ ਜਾਰੀ ਕੀਤਾ ਜਾਵੇ, ਪੂਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਟੀਐੱਸਯੂ ਵੱਲੋਂ ਜਗਤਾਰ ਸਿੰਘ ਖੁੰਡਾ, ਸੁਰਜੀਤ ਸਿੰਘ ਗੁਰਾਇਆ, ਪ੍ਰੇਮ ਕੁਮਾਰ , ਏਟਕ ਫੈਡਰੇਸ਼ਨ ਵੱਲੋਂ ਦਲਜੀਤ ਸਿੰਘ, ਯਾਦਵਿੰਦਰ ਸਿੰਘ, ਐੱਮਯੂਓ ਵੱਲੋਂ ਜਸਵੀਰ ਸਿੰਘ ਜੱਸੀ, ਕਰਮਚਾਰੀ ਦੱਲ ਵਲੋਂ ਬਲਜਿੰਦਰ ਸਿੰਘ ਸ਼ਾਮਲ ਹੋਏ।