ਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਨੇ ਕਿਸਾਨੀ ਅੰਦੋਲਨ ਬਾਰੇ ਆਖੀ ਵੱਡੀ ਗੱਲ
- ਪੰਜਾਬ
- 17 Dec,2024

ਅੰਮ੍ਰਿਤਸਰ – ਖਨੌਰੀ ਬਾਰਡਰ 'ਤੇ ਸੰਘਰਸ਼ਸ਼ੀਲ ਕਿਸਾਨਾਂ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ਨੂੰ ਲੈ ਕੇ ਅੱਜ ਸ੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਨੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਡੱਲੇਵਾਲ ਵਰਗੇ ਕਿਸਾਨ ਆਗੂਆਂ ਦੇ ਹੱਕ ਵਿੱਚ ਨਿਰਣੇ ਦੀ ਅੱਜ ਲੋੜ ਹੈ, ਨਾ ਕਿ ਜਦੋਂ ਉਹ ਜਿੰਦਗੀ ਦੀ ਜੰਗ ਹਾਰ ਜਾਣ। ਭਾਈ ਮਨਜੀਤ ਸਿੰਘ ਨੇ ਕਿਹਾ ਕਿ ਜੇਕਰ ਅਸੀਂ ਸਹੀ ਮਾਹਿਨੇ ਵਿੱਚ ਕਿਸਾਨ ਹਿਤੈਸ਼ੀ ਹਾਂ, ਤਾਂ ਸਾਨੂੰ ਨਿਸੰਕੋਚ ਖਨੌਰੀ ਬਾਰਡਰ ਤੋਂ ਇਲਾਵਾ ਦੂਜੇ ਰਸਤੇ ਅਖਤਿਆਰ ਕਰ ਦਿੱਲੀ ਵੱਲ ਕੂਚ ਕਰਕੇ ਆਪਣਾ ਰੋਸ ਜਾਹਿਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਵੀ ਫਰਜ ਬਣਦਾ ਹੈ ਕਿ ਉਹ ਜਲਦ ਤੋਂ ਜਲਦ ਇਸ ਮਸਲੇ ਦਾ ਬੈਠ ਕੇ ਹੱਲ ਕਰਨ।
Posted By:

Leave a Reply