ਐੱਨਐੱਸਐੱਸ ਦਾ ਉਦੇਸ਼ ਨਿੱਜ ਤਿਆਗਣਾ : ਪ੍ਰੈਟੀ ਸੋਢੀ

ਐੱਨਐੱਸਐੱਸ ਦਾ ਉਦੇਸ਼ ਨਿੱਜ ਤਿਆਗਣਾ : ਪ੍ਰੈਟੀ ਸੋਢੀ

ਕਰਤਾਰਪੁਰ : ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਦੇ ਐੱਨਐੱਸਐੱਸ ਵਿੰਗ ਵੱਲੋਂ ਸੱਤ ਰੋਜ਼ਾ ਕੈਪ ਲਗਾਇਆ। ਇਹ ਕੈਂਪ 20 ਤੋਂ 26 ਦਸੰਬਰ ਨੂੰ ਰੰਗਾਰੰਗ ਪ੍ਰੋਗਰਾਮ ਨਾਲ ਸੰਪੰਨ ਕੀਤਾ ਗਿਆ। ਕੈਂਪ ਦੇ ਪਹਿਲੇ ਦਿਨ ਡਾ. ਸਾਕਸ਼ੀ ਕਸ਼ੱਅਪ ਨੇ ਐਨਐਸਐਸ ਦੇ ਮੁੱਖ ਮਕਸਦ ਬਾਰੇ ਵਲੰਟੀਅਰ ਨੂੰ ਜਾਣਕਾਰੀ ਦਿੱਤੀ। ਸ਼ਾਮ ਦੇ ਸੈਸ਼ਨ ’ਚ ਕੈਂਪਸ ਦੀ ਸਾਫ਼ ਸਫ਼ਾਈ ਕੀਤੀ ਗਈ। 21 ਨੂੰ ਸਵੇਰ ਦੇ ਸੈਸ਼ਨ ’ਚ ਡਾ. ਗੁਲਜ਼ਾਰ ਸਿੰਘ ਨੇ ਪੰਜਾਬੀ ਦੀ ਉਪਭਾਸ਼ਾ ਮਲਵਈ ਦੇ ਪਛਾਣ ਚਿੰਨ੍ਹ ਬਾਰੇ ਵਲੰਟੀਅਰ ਨੂੰ ਜਾਟਕਾਰੀ ਦਿੱਤੀ। ਸ਼ਾਮ ਨੂੰ ਕੈਂਪਸ ਦੇ ਦਰੱਖਤਾਂ ਦੀ ਸਾਂਭ ਸੰਭਾਲ ਕੀਤੀ। 22 ਨੂੰ ਸਵੇਰੇ ਪ੍ਰੋ. ਕੁਲਵਿੰਦਰ ਕੌਰ ਨੇ ਯੋਗਾ ਬਾਰੇ ਲੈਕਚਰ ਦਿੱਤਾ ਤੇ ਸ਼ਾਮ ਈਕੋ ਫਰੈਂਡਲੀ ਪ੍ਰੋਜੈਕਟ ਬਣਾਏ। 23 ਵਲੰਟੀਅਰ ਨੂੰ ਪਿੰਡ ਟਾਹਲੀ ਸਾਹਿਬ ਵਿਖੇ ਗਏ ਤੇ ਨਸ਼ਿਆ ਵਿਰੁੱਧ ਰੈਲੀ ਕੱਢੀ। 24 ਨੂੰ ਗੁਰਦੁਆਰਾ ਥੰਮ੍ਹ ਜੀ ਤੇ ਗੁਰਦੁਆਰਾ ਗੰਗਸਰ ਸਾਹਿਬ ਦੀ ਯਾਤਰਾ ਕਰਵਾਈ ਗਈ। 25 ਨੂੰ ਸਵੇਰੇ ਡਾ. ਮਨੀਸ਼ਾ ਨੇ ਵਲੰਟੀਅਰਾਂ ਨੂੰ ਸੰਤੁਲਿਤ ਖ਼ੁਰਾਕ ਬਾਰੇ ਜਾਣਕਾਰੀ ਦਿੱਤੀ। ਸ਼ਾਮ ਨੂੰ ਵਲੰਟੀਅਰਾਂ ਨੇ 'ਧਰਮ ਤੇ ਮਨੁੱਖਤਾ ' ਵਿਸ਼ੇ ਤੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ। 26 ਦਸੰਬਰ ਨੂੰ ਕੈਂਪ ਦੇ ਆਖਰੀ ਦਿਨ ਰੰਗਾਰੰਗ ਪ੍ਰੋਗਰਾਮ ਕੀਤਾ ਗਿਆ। ਮੈਨੇਜਿੰਗ ਕਮੇਟੀ ਦੇ ਪ੍ਰਧਾਨ ਚੌਧਰੀ ਸੁਰਿੰਦਰ ਸਿੰਘ, ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ, ਸਕੱਤਰ ਹਰੀਪਾਲ, ਖਜ਼ਾਨਚੀ ਸ਼ਾਮ ਸੁੰਦਰ ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਨੇ ਪ੍ਰੋਗਰਾਮ ਅਫ਼ਸਰ ਡਾ. ਗੁਲਜ਼ਾਰ ਸਿੰਘ ਡਾ. ਸਾਕਸ਼ੀ ਕਸ਼ੱਅਪ, ਪ੍ਰੋ. ਕੁਲਵਿੰਦਰ ਕੌਰ ਤੇ ਪ੍ਰੋਫੈਸਰ ਅਲਕਾ ਤੇ ਵਲੰਟੀਅਰ ਨੂੰ ਮੁਬਾਰਕ ਦਿੱਤੀ। ਉਨ੍ਹਾਂ ਦਿੰਦਿਆ ਕਿਹਾ ਕਿ ਐਨਐਸਐਸ ਦਾ ਮੁੱਖ ਉਦੇਸ਼ ਦੇਸ਼ ਹਰ ਨਾਗਰਿਕ ਨੂੰ ਆਪਣੇ ਹੱਕਾਂ ਤੇ ਫ਼ਰਜ਼ਾਂ ਲਈ ਜਾਗਰੂਕ ਕਰਨ ਦੇ ਨਾਲ-ਨਾਲ ਵਾਤਾਵਰਣ ਪ੍ਰਤੀ ਹਰ ਇੱਕ ਨੂੰ ਸੁਚੇਤ ਕਰਨਾ ਹੈ ਤੇ ਆਪਣਾ ਨਿੱਜ ਤਿਆਗ ਕੇ ਦੂਸਰੇ ਬਾਰੇ ਸੋਚਣ ਦੀ ਸਿੱਖਿਆ ਦੇਣਾ ਹੁੰਦਾ ਹੈ। ਪ੍ਰਧਾਨ ਚੌਧਰੀ ਸੁਰਿੰਦਰ ਸਿੰਘ ਤੇ ਸਕੱਤਰ ਹਰੀਪਾਲ ਨੇ ਇਸ ਸੱਤ ਰੋਜ਼ਾ ਕੈਂਪ ਨੂੰ ਕੁਝ ਨਵਾਂ ਸਿੱਖਣ ਦਾ ਵਧੀਆ ਮਾਧਿਅਮ ਦੱਸਿਆ ਤੇ ਬੈਸਟ ਗਰੁੱਪ (ਸ਼ਹੀਦ ਭਗਤ ਸਿੰਘ), ਬੈਸਟ ਵਲੰਟੀਅਰ (ਲੜਕਾ) ਅੰਮ੍ਰਿਤਪਾਲ ਸਿੰਘ ਤੇ ਬੈਸਟ ਵਲੰਟੀਅਰ (ਲੜਕੀ) ਨਤਾਸ਼ਾ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ। ਵਲੰਟੀਅਰ ਕਰਨ ਤੇ ਰਿਤਿਕਾ ਨੂੰ ਹੌਸਲਾ ਅਫਜ਼ਾਈ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਸਭ ਵਲੰਟੀਅਰ ਨੂੰ ਸਰਟੀਫਿਕੇਟ ਦੇ ਦਿੱਤੇ ਗਏ।