ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦਿਆਰਥੀ ਕੀਰਤਨ ਦਰਬਾਰ ਦਾ ਆਯੋਜਨ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦਿਆਰਥੀ ਕੀਰਤਨ ਦਰਬਾਰ ਦਾ ਆਯੋਜਨ
ਸੰਗਰੂਰ : ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿੱਚ ਵਿਦਿਆਰਥੀ ਕੀਰਤਨ ਦਰਬਾਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵੱਲੋਂ  ਬਿਨਾਂ ਮੁਕਾਬਲੇ ਤੋਂ ਕਰਵਾਇਆ ਗਿਆ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ, ਗੁਰਵਿੰਦਰ ਸਿੰਘ ਸਰਨਾ, ਪਰਮਿੰਦਰ ਸਿੰਘ ਸੋਬਤੀ , ਸੁਰਿੰਦਰ ਪਾਲ ਸਿੰਘ ਸਿਦਕੀ  ਸਟੱਡੀ ਸਰਕਲ ਦੇ ਡਿਪਟੀ ਚੀਫ਼ ਆਰਗੇਨਾਈਜ਼ਰ   ਅਜਮੇਰ ਸਿੰਘ ਫਤਿਹਗੜ੍ਹ ਛੰਨਾ ਡਿਪਟੀ ਡਾਇਰੈਕਟਰ, ਹਰਵਿੰਦਰ ਕੌਰ ਅਤੇ ਅਮਨਦੀਪ ਕੌਰ ਇਸਤਰੀ ਕੌਂਸਲ, ਹਰਪ੍ਰੀਤ ਕੌਰ ਪ੍ਰਧਾਨ ਬੇਬੇ ਨਾਨਕੀ ਸਿਲਾਈ ਕੇਂਦਰ ਦੀ ਦੇਖ ਰੇਖ ਹੇਠ ਹੋਏ ਇਸ ਸਮਾਗਮ ਵਿੱਚ ਜਿਥੇ ਸੰਗਰੂਰ ਸ਼ਹਿਰ ਦੇ  ਕੈਂਬਰਿਜ ਇੰਟਰਨੈਸ਼ਨਲ ਸਕੂਲ, ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ, ਆਦਰਸ਼ ਮਾਡਲ ਸਕੂਲ, ਹੋਲੀ ਹਾਰਟ ਕਾਨਵੈਂਟ ਸਕੂਲ  ਬਚਪਨ ਇੰਗਲਿਸ਼ ਸਕੂਲ, ਐਗਜੀ਼ਲਮ ਇੰਟਰਨੈਸ਼ਨਲ ਬੱਗੂਆਣਾ, ਲਾ ਫਾਊਂਡੇਸ਼ਨ ਸਕੂਲ, ਦਿੱਲੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ ਉਥੇ ਅਕਾਲ ਅਕੈਡਮੀ ਬੇਨੜਾ, ਫਤਿਹਗੜ੍ਹ ਛੰਨਾ , ਸਪਤ ਸੁਰ  ਸੰਗੀਤ ਅਕੈਡਮੀ ਸੁਨਾਮ , ਜੀਸਸ ਸੈਕਰਟ ਹਾਰਟ ਸਕੂਲ ਲੁਧਿਆਣਾ, ਗੁਰਸਾਗਰ ਚੈਰੀਟੇਬਲ ਟਰੱਸਟ ਧੂਰੀ, ਗੁਰਮਤਿ ਸੰਗੀਤ ਵਿਦਿਆਲਾ ਠੀਕਰੀਵਾਲਾ - ਬਰਨਾਲਾ, ਦਿਆ ਨੰਦ ਪਬਲਿਕ ਸਕੂਲ ਨਾਭਾ ਤੋਂ ਇਲਾਵਾ ਬਿ੍ਸਬੇਨ ਆਸਟ੍ਰੇਲੀਆ ਦੇ ਬੱਚੇ ਹਰਜਪਨੂਰ ਸਿੰਘ ਅਤੇ ਭਾਈ ਬਾਬਕ ਸੰਗੀਤ ਅਕੈਡਮੀ ਚੀਮਾ ਸਾਹਿਬ ਆਦਿ ਦੇ ਸਿਖਿਆਰਥੀਆਂ ਨੇ ਭਾਗ ਲੈ ਕੇ ਇਸ ਨੂੰ ਵਿਸ਼ਾਲ ਬਣਾ ਦਿੱਤਾ। ਗੁਰਦੁਆਰਾ ਸਾਹਿਬ ਦੀ ਇਸਤਰੀ ਸਤਿਸੰਗ ਸਭਾ ਦੇ  ਵਿਸ਼ੇਸ਼ ਸਹਿਯੋਗ ਨਾਲ ਹੋਏ ਇਸ ਸਮਾਗਮ ਦੀ  ਆਰੰਭਤਾ ਬੱਚਿਆਂ ਵੱਲੋਂ  ਮੂਲ ਮੰਤਰ ਅਤੇ ਗੁਰਮੰਤਰ ਦਾ ਜਾਪ ਕਰਕੇ ਕੀਤੀ। ਅਜਮੇਰ ਸਿੰਘ  ਨੇ ਸਵਾਗਤੀ ਸ਼ਬਦ ਕਹੇ ਅਤੇ ਸਟੱਡੀ ਸਰਕਲ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਣ ਅਤੇ "ਆਪ ਕੀਰਤਨ ਕਰਨ ਦੀ ਲਹਿਰ" ਅਧੀਨ ਕਰਵਾਏ ਇਸ ਸਮਾਗਮ ਦੇ ਮੰਤਵ ਬਾਰੇ ਦੱਸਿਆ। ਇਸ ਮੌਕੇ ਤੇ ਨਵੇਂ ਬਣੇ ਨਗਰ ਕੌਂਸਲਰ ਰਿਤੂ ਕੰਡਾ ਅਤੇ ਹੈਪੀ ਕੰਡਾ, ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਬੱਚਿਆਂ ਦਾ ਉਤਸ਼ਾਹ ਵਧਾਇਆ।ਇਸ ਕੀਰਤਨ ਦਰਬਾਰ ਦੌਰਾਨ ਗਰੁੱਪ ਰੂਪ ਵਿੱਚ ਅਤੇ ਵਿਅਕਤਗਤ ਰੂਪ ਵੀਰ ਨੰਨੇ-ਮੁੰਨੇ ਬਾਲਾਂ ਅਤੇ ਸਕੂਲ, ਕਾਲਜ ਦੇ ਵਿਦਿਆਰਥੀਆਂ ਨੇ ਨਿਰਧਾਰਤ ਰਾਗ ਵਿੱਚ ਸੁਰ ਤਾਲ , ਲੈਅ ਬੱਧ ਢੰਗ ਨਾਲ ਗੁਰਬਾਣੀ ਗਾਇਨ ਕਰਦਿਆਂ ਸੰਗਤਾਂ ਨੂੰ ਕੀਲ ਲਿਆ। ਵਿਸ਼ੇਸ਼ ਕਰਕੇ ਭਾਈ ਬਾਬਕ ਸੰਗੀਤ ਅਕੈਡਮੀ ਚੀਮਾ ਸਾਹਿਬ ਦੇ ਵਿਦਿਆਰਥੀਆਂ ਨੇ  ਮੈਡਮ ਮਨਪੀ੍ਤ ਕੌਰ ਦੀ ਅਗਵਾਈ ਵਿੱਚ ਤੰਤੀ ਸਾਜਾਂ ਦੁਆਰਾ ਨਿਰਧਾਰਿਤ ਰਾਗਾਂ ਵਿੱਚ ਕੀਰਤਨ ਕਰਕੇ ਅਨਹਦ ਮਾਹੌਲ ਸਿਰਜ ਦਿੱਤਾ। ਕਰਮ ਸਿੰਘ ਨਮੋਲ, 
 ਦਲਵੀਰ ਸਿੰਘ ਬਾਬਾ ਸਰਪ੍ਰਸਤ ਸੀ੍ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਪ੍ਰਭਜੋਤ ਸਿੰਘ ਖਾਲਸਾ, ਰਾਵਿੰਦਰ ਸਿੰਘ, ਹਤਿੰਦਰ ਕੌਰ, ਜਗਜੀਤ ਕੌਰ ਅਤੇ ਇਸਤਰੀ ਸਤਿਸੰਗ ਸਭਾ ਦੇ ਰੇਖਾ ਕਾਲੜਾ, ਕਿਰਨ ਦੂਆ ਸਮੇਤ ਸੰਗਤਾਂ ਨੇ ਇਸ ਸਮਾਗਮ ਦਾ ਆਨੰਦ ਮਾਣਿਆ। ਭਾਗ ਲੈਣ ਵਾਲੇ ਸਾਰੇ ਬਾਲ ਕੀਰਤਨੀਆਂ ਨੂੰ  ਸਟੇਸ਼ਨਰੀ ਅਤੇ ਤੋਹਫ਼ੇ ਵਜੋਂ ਸ਼ਾਨਦਾਰ ਇਨਾਮ ਦਿੱਤੇ ਗਏ। ਜਿਸ ਵਿੱਚ ਮਾਸਟਰ ਪੀ੍ਤਮ ਸਿੰਘ, ਮਹਿਕਪ੍ਰੀਤ ਕੌਰ ਮੋਨਾ, ਗੁਰਿੰਦਰ ਸਿੰਘ ਗੁਜਰਾਲ ਸੀ ਏ ਦਾ ਸਹਿਯੋਗ ਰਿਹਾ। ਸੁਰਿੰਦਰ ਪਾਲ ਸਿੰਘ ਸਿਦਕੀ ਦੇ ਸਟੇਜ ਸੰਚਾਲਨ ਅਧੀਨ  ਇਨਾਮ ਦੇਣ ਦੀ ਰਸਮ ਰਿਤੂ ਕੰਡਾ, ਹੈਪੀ ਕੰਡਾ , ਜਸਵਿੰਦਰ ਸਿੰਘ ਪਿ੍ੰਸ, ਗੁਰਵਿੰਦਰ ਸਿੰਘ ਸਰਨਾ, ਪਰਮਿੰਦਰ ਸਿੰਘ ਸੋਬਤੀ, ਗੁਰਮੇਲ ਸਿੰਘ ਵਿੱਤ ਸਕੱਤਰ ਸਟੱਡੀ ਸਰਕਲ, ਅਜਮੇਰ ਸਿੰਘ, ਹਰਵਿੰਦਰ ਕੌਰ, ਅਮਨਦੀਪ ਕੌਰ ਆਦਿ ਨੇ ਨਿਭਾਈ। ਗੁਰਮੀਤ ਸਿੰਘ ਸਾਹਨੀ ਜਨਰਲ ਸਕੱਤਰ ਗੁਰਦੁਆਰਾ ਸਾਹਿਬ  ਅਤੇ ਸਵਰਨ ਕੌਰ ਪ੍ਧਾਨ ਇਸਤਰੀ ਸਤਿਸੰਗ ਸਭਾ ਨੇ ਸਟੱਡੀ ਸਰਕਲ ਵੱਲੋਂ ਵਿਦਿਆਰਥੀਆਂ ਨੂੰ ਗੁਰਬਾਣੀ ਕੀਰਤਨ ਕਰਨ ਲਈ ਉਤਸ਼ਾਹਿਤ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਹਰਵਿੰਦਰ ਕੌਰ ਨੇ ਧੰਨਵਾਦੀ ਸ਼ਬਦ ਕਹੇ।ਇਸ ਸਮਾਗਮ ਲਈ ਗੁਰਲੀਨ ਕੌਰ, ਮਨਪ੍ਰੀਤ ਕੌਰ ਚੀਮਾ ਸਾਹਿਬ, ਹਰਪ੍ਰੀਤ ਕੌਰ ਬੇਨੜਾ,ਖੁਸ਼ਹਾਲ ਸਿੰਘ ਸੁਨਾਮ, ਪਰਮਿੰਦਰ ਕੌਰ, ਅਵਤਾਰ ਸਿੰਘ ਧਨੌਲਾ, ਪਿ੍ੰਸੀਪਲ ਰਾਵਿੰਦਰ ਕੌਰ, ਸੁਖਵੀਰ ਕੌਰ ਫਤਿਹਗੜ੍ਹ ਛੰਨਾ , ਗੁਰਵਿੰਦਰ ਕੌਰ,  ਮੈਡਮ ਸ਼ੈਫੀ, ਸਮਰਪੀ੍ਤ ਸਿੰਘ, ਮਨਜਿੰਦਰ ਸਿੰਘ, ਡਾ ਹਰਮਿੰਦਰ ਸਿੰਘ ਉਭਾਵਾਲ, ਜਗਦੀਪ ਕੌਰ ਧੂਰੀ, ਜਸਵਿੰਦਰ ਸਿੰਘ ਸਨੀ, ਦਲਜੀਤ ਸਿੰਘ ਸਰਨਾ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਹਿਯੋਗੀਆਂ, ਅਧਿਆਪਕ ਸਾਹਿਬਾਨ ਨੂੰ ਸਟੱਡੀ ਸਰਕਲ ਅਤੇ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਗੁਰ ਕੇ ਲੰਗਰ ਅਤੁੱਟ ਵਰਤਾਏ ਗਏ।