ਸ਼੍ਰੀ ਗੁਰੂ ਰਵਿਦਾਸ ਸਭਾ ਵੱਲੋਂ ਫਗਵਾੜਾ ਵਿਖੇ ਗਣਤੰਤਰ ਦਿਵਸ ਸਮਾਰੋਹ
- ਰਾਸ਼ਟਰੀ
- 27 Jan,2025

ਫਗਵਾੜਾ: ਸ਼੍ਰੀ ਗੁਰੂ ਰਵਿਦਾਸ ਸਭਾ ਵੱਲੋਂ ਗਣਤੰਤਰ ਦਿਵਸ ਮੌਕੇ ਡਾ. ਅੰਬੇਡਕਰ ਭਵਨ, ਅਰਬਨ ਅਸਟੇਟ, ਫਗਵਾੜਾ ਵਿਖੇ ਕੌਮੀ ਝੰਡਾ ਲਹਿਰਾ ਕੇ ਗਣਤੰਤਰ ਦੀ ਮਹਾਨਤਾ ਦਾ ਜਸ਼ਨ ਮਨਾਇਆ ਗਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਅਤੇ ਸਭਾ ਦੇ ਫਾਊਂਡਰ ਜਨਰਲ ਸਕੱਤਰ ਪ੍ਰੇਮ ਨਾਥ ਸਰੋਏ ਨੇ ਕੌਮੀ ਝੰਡਾ ਲਹਿਰਾਇਆ। ਇਸ ਮੌਕੇ ਤੇ ਉਨ੍ਹਾਂ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਅਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਅੰਬੇਡਕਰ ਦੇ ਯੋਗਦਾਨ ਦੀ ਸ੍ਰਮਨਾਜਲੀ ਦਿੱਤੀ।
ਪ੍ਰੇਮ ਨਾਥ ਸਰੋਏ ਦੇ ਪੁੱਤਰ ਅਤੇ ਸੀਨੀਅਰ ਸਾਫਟਵੇਅਰ ਇੰਜੀਨੀਅਰ, ਦੀਪਕ ਸਰੋਏ, ਜੋ ਇਸ ਸਮੇਂ ਯੂਐਸਏ ਵਿਚ ਸਥਿਤ ਹਨ, ਨੇ ਸ਼੍ਰੀ ਗੁਰੂ ਰਵਿਦਾਸ ਸਭਾ ਨੂੰ 51,000 ਰੁਪਏ ਦਾ ਆਰਥਿਕ ਯੋਗਦਾਨ ਦਿੱਤਾ। ਉਨ੍ਹਾਂ ਨੇ ਪਿਛਲੇ ਸਾਲ ਭਵਨ ਵਿਚ ਅਸ਼ੋਕ ਸਤੰਭ ਲਗਵਾਉਣ ਲਈ ਵੀ 51,000 ਰੁਪਏ ਦਾ ਯੋਗਦਾਨ ਦਿੱਤਾ ਸੀ।
ਇਸ ਮੌਕੇ ਤੇ ਦਲਿਤ ਸਾਹਿਤਕਾਰ ਸੋਹਣ ਸਹਿਜਲ ਵੱਲੋਂ ਗਣਤੰਤਰ ਦਿਵਸ ਸਬੰਧੀ ਕਵਿਤਾ ਪੇਸ਼ ਕੀਤੀ ਗਈ, ਜਿਸ ਨੇ ਸਾਰੇ ਪ੍ਰੋਗਰਾਮ ਵਿੱਚ ਇਕ ਵੱਖਰਾ ਰੰਗ ਭਰ ਦਿੱਤਾ। ਪ੍ਰੋਗਰਾਮ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਘਨਸ਼ਾਮ ਵੱਲੋਂ ਕੀਤਾ ਗਿਆ।
ਸਭਾ ਦੇ ਪ੍ਰਧਾਨ ਜਗਨਨਾਥ ਬਾਂਸਲ ਨੇ ਪ੍ਰੋਗਰਾਮ ਵਿਚ ਸ਼ਾਮਿਲ ਸਾਰੇ ਮੈਂਬਰਾਂ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸੀਨੀਅਰ ਉਪ ਪ੍ਰਧਾਨ ਅਵਤਾਰ ਸਿੰਘ ਦਰਦੀ, ਗੁਰਦਾਵਰ ਰਾਮ, ਸ਼ੰਗਾਰਾ ਰਾਮ ਬਿਰਦੀ, ਡਾ. ਅਨਿਲ ਸੀਮਰ, ਅਤੇ ਹੋਰ ਅਨੇਕ ਸਤਿਕਾਰਯੋਗ ਮੈਂਬਰ ਸ਼ਾਮਲ ਹੋਏ। ਸਾਰੇ ਹਾਜ਼ਰ ਮੈਂਬਰਾਂ ਨੇ ਗਣਤੰਤਰ ਦੇ ਮਹੱਤਵ ਨੂੰ ਸਮਝਦਿਆਂ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਦੀ ਸੁਰੱਖਿਆ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਪ੍ਰਣ ਲਿਆ।
#RepublicDayCelebration #DrAmbedkarBhavan #SocialResponsibility #FlagHoisting #CommunityLeadership #DalitEmpowerment #IndiaRepublicDay
Posted By:

Leave a Reply