ਹਰਦੀਪ ਸਿੰਘ ਸੱਗੂ ਨੇ ਐੱਸਡੀਓ ਵਜੋਂ ਚਾਰਜ ਸੰਭਾਲਿਆ
- ਪੰਜਾਬ
- 06 Dec,2024

ਭਗਤਾ ਭਾਈਕਾ : ਪੰਜਾਬ ਰਾਜ ਪਾਵਰਕਾਮ ਲਿਮਟਿਡ ਸਬ ਡਿਵੀਜ਼ਨ ਭਗਤਾ ਭਾਈਕਾ ਵਿਖੇ ਹਰਦੀਪ ਸਿੰਘ ਸੱਗੂ ਨੇ ਐੱਸਡੀਓ ਵਜੋਂ ਚਾਰਜ ਸੰਭਾਲ ਲਿਆ। ਇਸ ਸਮੇਂ ਬਹੁਤ ਸਾਰੇ ਅਧਿਕਾਰੀਆਂ, ਕਰਮਚਾਰੀਆਂ ਅਤੇ ਯੂਨੀਅਨ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ। ਅਹੁਦਾ ਸੰਭਾਲ ਸਮਾਰੋਹ ਵਿਚ ਸਬ ਡਿਵੀਜ਼ਨਲ ਅਫ਼ਸਰ ਹਰਦੀਪ ਸਿੰਘ ਸੱਗੂ ਨੇ ਕਿਹਾ ਕਿ ਉਹ ਸਬ ਡਿਵੀਜਨ ਦੀ ਜ਼ਿੰਮੇਵਾਰੀ ਨੂੰ ਪੂਰੇ ਜ਼ਿਮ੍ਹੇਵਾਰਾਨਾ ਢੰਗ ਨਾਲ ਨਿਭਾਉਣ ਲਈ ਵਚਨਬੱਧ ਹਨ ਅਤੇ ਪਾਵਰ ਸਪਲਾਈ ਅਤੇ ਗਾਹਕਾਂ ਦੇ ਮਸਲਿਆਂ ਨੂੰ ਤੁਰੰਤ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਕਰਮਚਾਰੀਆਂ ਨਾਲ ਮਿਲ ਕੇ ਵਿਭਾਗ ਦੀ ਸ਼ਾਨ ਵਿਚ ਵਧਾਉਣ ਲਈ ਯਤਨ ਕੀਤਾ ਜਾਵੇਗਾ। ਇਸ ਮੌਕੇ ਟੈਕਨੀਕਲ ਸਰਵਿਸਜ ਯੂਨੀਅਨ ਦੇ ਸਰਕਲ ਪ੍ਰਧਾਨ ਬਲਜੀਤ ਸਿੰਘ ਨੇ ਹਰਦੀਪ ਸਿੰਘ ਸੱਗੂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਸਬ ਡਿਵੀਜਨ ਦੇ ਮੁੱਦੇ ਸੁਲਝਾਉਣ ਲਈ ਆਪਣਾ ਪੂਰਾ ਸਹਿਯੋਗ ਦੇਵਾਂਗੇ। ਯੂਨੀਅਨ ਪ੍ਰਤੀਨਿਧ ਬਿਨੋਦ ਸਿੰਘ ਖਾਲਸਾ ਨੇ ਕਿਹਾ ਕਿ ਇਸ ਸਬ ਡਿਵੀਜਨ ਵਿਚ ਕਈ ਮਸਲੇ ਹਨ, ਜਿਨ੍ਹਾਂ ਨੂੰ ਹੱਲ ਕਰਨਾ ਬਹੁਤ ਜ਼ਰੂਰੀ ਹੈ। ਨਵੇਂ ਐੱਸਡੀਓ ਦੇ ਆਉਣ ਨਾਲ ਉਮੀਦ ਹੈ ਕਿ ਕਰਮਚਾਰੀਆਂ ਦੇ ਹੱਕਾਂ ਅਤੇ ਗਾਹਕਾਂ ਦੇ ਮੁੱਦੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਹੋਣਗੇ। ਇਸ ਮੌਕੇ ਐੱਸਡੀਓ ਗੁਰਮੇਲ ਸਿੰਘ, ਐੱਸਡੀਓ ਗੁਰਲਾਲ ਸਿੰਘ, ਐੱਸਡੀਓ ਪੁਸ਼ਪਿੰਦਰ ਸਿੰਘ, ਸੁਪਰਡੈਂਟ ਰਣਜੀਤ ਸਿੰਘ, ਆਤਮਾ ਰਾਮ ਜੇਈ, ਪੁਨੀਤ ਗੋਇਲ ਜੇਈ, ਅਮਨਦੀਪ ਸਿੰਘ ਜੇਈ, ਆਰਏ ਰਜਿੰਦਰ ਕੁਮਾਰ, ਜਸਵਿੰਦਰ ਸਿੰਘ ਜੇਈ, ਮੀਤ ਪ੍ਰਧਾਨ ਗੁਰਮੀਤ ਸਿੰਘ, ਡਿਵੀਜਨ ਪ੍ਰਧਾਨ ਹਰਜਿੰਦਰ ਸਿੰਘ ਅਤੇ ਪ੍ਰੈੱਸ ਸਕੱਤਰ ਮਨੋਜ ਕੁਮਾਰ ਆਦਿ ਮੌਜੂਦ ਸਨ।
Posted By:

Leave a Reply