ਬਟਾਲਾ ਪੁਲਿਸ ਨੇ ਸਰਹੱਦੀ ਖੇਤਰ 'ਚ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਨੂੰ ਕੀਤਾ ਕਾਬੂ
- ਪੰਜਾਬ
- 23 Jan,2025

ਬਟਾਲਾ : ਐੱਸਐੱਸਪੀ ਸੁਹੇਲ ਕਾਸਿਮ ਮੀਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸਪੀ- ਡਿਟੈਕਟਿਵ ਗੁਰਪ੍ਰਤਾਪ ਸਿੰਘ ਸਹੋਤਾ, ਡੀਐਸਪੀ ਫ਼ਤਹਿਗੜ੍ਹ ਚੂੜੀਆਂ ਵਿਪਨ ਕੁਮਾਰ, ਡੀਐਸਪੀ ਡੀ ਰਿਪੂਤਾਪਨ ਸਿੰਘ, ਡੀਐਸਪੀ ਬਟਾਲਾ ਸੰਜੀਵ ਕੁਮਾਰ, ਥਾਣਾ ਸਿਵਲ ਲਾਈਨ, ਫ਼ਤਿਹਗੜ੍ਹ ਚੂੜੀਆਂ ਅਤੇ ਸੀ.ਆਈ.ਏ ਸਟਾਫ਼ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਲੁੱਟਾਂ-ਖੋਹਾਂ ਕਰਨ ਵਾਲੇ (02 ਗਿਰੋਹਾਂ ਦੇ ਅਪਰਾਧੀਆਂ ਨੂੰ ਡ੍ਰੇਸ ਕਰ ਕੇ ਹਥਿਆਰ, ਗੋਲੀ ਸਿੱਕਾ, ਸੋਨਾ, ਕਾਰਾਂ ਆਦਿ ਬ੍ਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ। ਐਸ.ਐਸ.ਪੀ ਬਟਾਲਾ ਜੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਿਤੀ 12.01.2025 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ Flipkart/Amazon ਡਲਿਵਰੀ ਸਟੋਰ, ਗੁਰਦਾਸਪੁਰ ਰੋਡ, ਥਾਣਾ ਸਿਵਲ ਲਾਈਨ ਬਟਾਲਾ ਦੇ ਏਰੀਆ ਵਿੱਚ ਸਟੋਰ ਤੋੜ ਕੇ ਕਰੀਬ 07 ਲੱਖ ਰੁਪਏ ਦੀ ਨਗਦੀ ਆਦਿ ਚੋਰੀ ਕੀਤਾ ਸੀ। ਜਿਸ'ਤੇ ਐਸ.ਪੀ ਡਿਟੈਕਟਿਵ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਵੱਲੋਂ ਸਖ਼ਤ ਮਿਹਨਤ ਕਰਕੇ ਕਰੀਬ 10 ਦਿਨਾਂ ਵਿੱਚ ਜੰਮੂ ਕਸ਼ਮੀਰ ਦੇ ਜ਼ਿਲਾ ਸਾਂਬਾ ਦੇ ਏਰੀਆ ਦੇ 02 ਦੋਸ਼ੀ ਸੁਰੇਸ਼ ਕੁਮਾਰ ਪੁੱਤਰ ਬਰ ਰਾਮ ਵਾਸੀ ਪਿੰਡ ਡੇਰਾ ਬਧੋਰੀ, ਜਿਲਾ ਸਾਂਬਾ, J&K ਅਤੇ ਉਮਰ ਵਸੀਮ ਪੁੱਤਰ ਅਬਦੁਲ ਗਨੀ ਵਾਸੀ ਮੋਰ, ਜ਼ਿਲਾ ਰਿਆਸੀ J&K ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਸ਼ੀਆਂ ਪਾਸੋਂ ਇੱਕ ਕਾਰ ਮਾਰੂਤੀ ECO ਨੰਬਰੀ JK-21-H-6524 ਅਤੇ ਵਾਰਦਾਤ ਦਾਨ ਪਹਿਨੇ ਹੋਏ ਕੱਪੜੇ ਬਰਾਮਦ ਹੋਏ ਹਨ। ਜਦਕਿ ਇਨ੍ਹਾਂ ਦੇ 02 ਹੋਰ ਸਾਥੀ ਅਤੇ ਚੋਰੀ ਕੀਤਾ ਗਿਆ ਸਮਾਨ ਬ੍ਰਾਮਦ ਕਰਨਾ ਅਜੇ ਬਾਕੀ ਹੈ।
Posted By:

Leave a Reply