ਮੰਤਰੀ ਅਨਿਲ ਵਿਜ ਓਪੀ ਧਨਖੜ ਦੇ ਘਰ ਪਹੁੰਚੇ, ਜ਼ਖ਼ਮੀ ਹੋਏ ਆਸ਼ੂਤੋਸ਼ ਧਨਖੜ ਦਾ ਹਾਲ-ਚਾਲ ਪੁੱਛਿਆ
- ਰਾਜਨੀਤੀ
- 19 Dec,2024

ਹਰਿਆਣਾ - ਹਰਿਆਣਾ ਦੇ ਊਰਜਾ, ਟਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ ਅੱਜ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕੱਤਰ ਅਤੇ ਹਰਿਆਣਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਓਪੀ ਧਨਖੜ ਦੇ ਬੇਟੇ ਆਸ਼ੂਤੋਸ਼ ਧਨਖੜ ਦੇ ਘਰ ਜਾ ਕੇ ਜ਼ਖ਼ਮੀ ਆਸ਼ੂਤੋਸ਼ ਧਨਖੜ ਦਾ ਹਾਲ-ਚਾਲ ਪੁੱਛਣ ਲਈ ਉਨ੍ਹਾਂ ਦੇ ਘਰ ਪਹੁੰਚੇ। ਉਨ੍ਹਾਂ ਘਟਨਾ ਦੀ ਜਾਣਕਾਰੀ ਲਈ ਅਤੇ ਆਸ਼ੂਤੋਸ਼ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ। ਦੱਸ ਦਈਏ ਕਿ ਹਮਲੇ ਤੋਂ ਬਾਅਦ ਸੂਬੇ ਦੇ ਟਰਾਂਸਪੋਰਟ ਮੰਤਰੀ ਅਨਿਲ ਵਿੱਜ ਪੰਚਕੂਲਾ ਗਏ ਅਤੇ ਓਪੀ ਧਨਖੜ ਨੂੰ ਮਿਲੇ ਅਤੇ ਉਨ੍ਹਾਂ ਧਨਖੜ ਦੇ ਘਰ ਜਾ ਕੇ ਸਾਰੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ਓਪੀ ਧਨਖੜ ਦੇ ਬੇਟੇ ਆਸ਼ੂਤੋਸ਼ ਧਨਖੜ 'ਤੇ ਬੁੱਧਵਾਰ ਰਾਤ ਪੰਚਕੂਲਾ 'ਚ ਜਾਨਲੇਵਾ ਹਮਲਾ ਹੋਇਆ ਸੀ। ਹਮਲਾਵਰਾਂ ਨੇ ਉਨ੍ਹਾਂ ਨੂੰ ਘਰ ਤੋਂ 200 ਮੀਟਰ ਦੀ ਦੂਰੀ 'ਤੇ ਆਪਣੇ ਵਾਹਨ ਅੱਗੇ ਅਤੇ ਪਿੱਛੇ ਪਾਰਕ ਕਰਕੇ ਰੋਕ ਲਿਆ। ਜਿਸ ਤੋਂ ਬਾਅਦ ਦੋਵੇਂ ਗੱਡੀਆਂ ਤੋਂ ਉਤਰੇ 5-6 ਨੌਜਵਾਨਾਂ ਨੇ ਆਸ਼ੂਤੋਸ਼ ’ਤੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਆਸ਼ੂਤੋਸ਼ ਦੇ ਸਿਰ 'ਤੇ ਬੇਸਬਾਲ ਬੈਟ ਨਾਲ ਵਾਰ ਕੀਤਾ ਗਿਆ ਸੀ। ਜਦੋਂ ਭੀੜ ਇਕੱਠੀ ਹੋ ਗਈ ਤਾਂ ਹਮਲਾਵਰ ਘਟਨਾ ਤੋਂ ਬਾਅਦ ਉਥੋਂ ਫ਼ਰਾਰ ਹੋ ਗਏ। ਹਮਲੇ ਤੋਂ ਬਾਅਦ ਜ਼ਖ਼ਮੀ ਹਾਲਤ 'ਚ ਆਸ਼ੂਤੋਸ਼ ਤੁਰੰਤ ਘਰ ਪਰਤਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਪੰਚਕੂਲਾ ਪੁਲਿਸ ਨੇ ਹਰਿਆਣਾ 'ਚ ਭਾਜਪਾ ਦੇ ਸੀਨੀਅਰ ਨੇਤਾ ਅਤੇ ਰਾਸ਼ਟਰੀ ਜਨਰਲ ਸਕੱਤਰ ਓਪੀ ਧਨਖੜ ਦੇ ਬੇਟੇ ਆਸ਼ੂਤੋਸ਼ ਧਨਖੜ 'ਤੇ ਹਮਲਾ ਕਰਨ ਵਾਲੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Posted By:

Leave a Reply