ਗੋਨਿਆਣਾ : ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਆਸੂ ਸਿੰਘ ਦੀ ਅਗਵਾਈ ਹੇਠ ਪੀਐਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਵਿਖੇ ਛੇਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ’ਚ ਵੱਖ-ਵੱਖ ਵਿਸ਼ਿਆਂ ’ਚ ਰੁਚੀ ਵਧਾਉਣ ਸਬੰਧੀ ਪੰਜਾਬੀ, ਗਣਿਤ, ਅਰਥ ਸ਼ਾਸਤਰ, ਬਾਇਲੋਜੀ, ਫਿਜਿਕਸ, ਕੈਮਿਸਟਰੀ, ਰਾਜਨੀਤੀ ਵਿਗਿਆਨ, ਸਮਾਜਿਕ ਸਿੱਖਿਆ ਆਦਿ ਵਿਸ਼ਿਆਂ ’ਚ ਸਕਰੈਬੁਕ, ਪ੍ਰੋਜੈਕਟ, ਵਰਕਿੰਗ ਮਾਡਲ ਆਦਿ ਬਣਾਉਣ ਸਮੇਤ, ‘ਬੈਸਟ ਆਊਟ ਆਫ ਵੇਸਟ’ ਕਿਰਿਆ ਤਹਿਤ ਗੈਰ ਉਪਯੋਗੀ ਸਮਾਨ ਤੋਂ ਉਪਯੋਗ ਵਿਚ ਆਉਣ ਵਾਲਾ ਸਮਾਨ, ਤਸਵੀਰਾਂ, ਮਾਡਲ, ਫਲਾਵਰ ਮੇਕਿੰਗ, ਸਜਾਵਟੀ ਸਮਾਨ ਤੇ ਹੋਰ ਬਹੁਤ ਰਚਨਾਤਮਕ ਵਸਤਾਂ ਤਿਆਰ ਕੀਤੀਆਂ ਗਈਆਂ। ਇਨ੍ਹਾਂ ਤਿਆਰ ਕੀਤੀਆਂ ਗਈਆਂ ਅਕਾਦਮਿਕ ਅਤੇ ਸਹਿ ਅਕਾਦਮਿਕ ਪ੍ਰੋਜੈਕਟ ਮਾਡਲ ਆਦਿ ਦੀ ਪ੍ਰਦਰਸ਼ਨੀ ਸਕੂਲ ਕੈਂਪਸ ਵਿਚ ਲਗਾਈ ਗਈ, ਜਿਸ ਦਾ ਪ੍ਰਿੰਸੀਪਲ ਆਸ਼ੂ ਸਿੰਘ ਤੇ ਸਮੂਹ ਸਟਾਫ ਵੱਲੋਂ ਨਿਰੀਖਣ ਕੀਤਾ ਗਿਆ। ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਗਈ ਅਤੇ ਭਵਿੱਖ ਵਿਚ ਹੋਰ ਵਧੀਆ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।
Leave a Reply