ਗੁਰਨੇ ਕਲਾਂ ਦੇ ਕਬੱਡੀ ਖਿਡਾਰੀਆਂ ਨੇ ਜਿੱਤਿਆ ਕੱਪ

ਗੁਰਨੇ ਕਲਾਂ ਦੇ ਕਬੱਡੀ ਖਿਡਾਰੀਆਂ ਨੇ ਜਿੱਤਿਆ ਕੱਪ

ਹੀਰੋਂ ਖੁਰਦ : ਗੁਰਨੇ ਵਿਕਾਸ ਮੰਚ ਗੁਰਨੇ ਕਲਾਂ ਵੱਲੋਂ ਚੌਥਾ ਬਾਲ ਖੇਡ ਮੇਲਾ ਕਰਵਾਇਆ ਗਿਆ, ਜਿਸ ਦਾ ਉਦਘਾਟਨ ਜੁਗਰਾਜ ਸਿੰਘ ਸੀਐੱਚਟੀ ਤੇ ਗੁਰਜੀਤ ਸਿੰਘ ਲੈਕਚਰਾਰ ਨੇ ਸਾਂਝੇ ਤੌਰ ਤੇ ਕੀਤਾ। ਇਸ ਮੇਲੇ ਵਿੱਚ ਲਗਪਗ 250 ਬੱਚਿਆਂ ਨੇ ਭਾਗ ਲਿਆ। ਬਾਲ ਮੇਲੇ ਵਿੱਚ ਦੌੜਾਂ, ਲੰਬੀ ਛਾਲ, ਰੱਸਾਕਸੀ ਤੇ ਕਬੱਡੀ 30 ਕਿਲੋ ਦੇ ਮੁਕਾਬਲੇ ਕਰਵਾਏ ਗਏ। ਮੰਚ ਦੇ ਮੈਂਬਰ ਸੰਤੋਖ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੌੜ 100 ਮੀਟਰ ਕੁੜੀਆਂ ਚੋਂ ਤਰਨਦੀਪ ਕੌਰ ਫਫੜੇ ਭਾਈਕੇ ਨੇ ਪਹਿਲਾ, ਹਰਨੂਰ ਕੌਰ ਅਹਿਮਦਪੁਰ ਨੇ ਦੂਜਾ, ਸਤਵੀਰ ਕੌਰ ਅਹਿਮਦਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੌੜ 400 ਮੀਟਰ ਦੌੜ ਵਿੱਚ ਹੁਸਨਪਰੀਤ ਕੌਰ ਚਕੇਰੀਆ ਨੇ ਪਹਿਲਾ,ਮਨਰੀਤ ਕੌਰ ਗੁਰਨੇ ਖੁਰਦ ਨੇ ਦੂਜਾ ਤੇ ਜਸ਼ਨਪਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੌੜ 100 ਮੀਟਰ ਮੁੰਡਿਆਂ ’ਚੋਂ ਸਰਜਾ ਸਿੰਘ ਅਹਿਮਦਪੁਰ ਨੇ ਪਹਿਲਾ, ਹਰਮਨ ਸਿੰਘ ਗੁਰਨੇ ਕਲਾਂ ਨੇ ਦੂਜਾ ਅਗਮ ਬੁਢਲਾਡਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰੱਸਾਕਸ਼ੀ ਵਿੱਚ ਗੁਰਨੇ ਕਲਾਂ ਨੇ ਪਹਿਲਾ ਤੇ ਗੁਰਨੇ ਖੁਰਦ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ 30 ਕਿਲੋ ਵਿੱਚ ਗੁਰਨੇ ਕਲਾਂ ਨੇ ਪਹਿਲਾ ਤੇ ਚਕੇਰੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਦੌੜ 400 ਮੀਟਰ ਮੁੰਡਿਆਂ ’ਚੋਂ ਗੁਰਸ਼ਰਨ ਸਿੰਘ ਹਸਨਪੁਰ ਨੇ ਪਹਿਲਾ, ਹਰਪ੍ਰੀਤ ਸਿੰਘ ਹਸਨਪੁਰ ਦੂਜਾ ਤੇ ਅਜੇ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੰਚ ਦੇ ਸਲਾਹਕਾਰ ਗੁਰਲਾਲ ਗੁਰਨੇ ਨੇ ਦੱਸਿਆ ਕਿ ਇਹ ਬਾਲ ਮੇਲਾ ਹਰ ਸਾਲ ਛੋਟੇ ਬੱਚਿਆਂ ਨੂੰ ਖੇਡ ਮੈਦਾਨ ਨਾਲ ਜੋੜਨ ਦੇ ਮੰਤਵ ਨਾਲ ਕਰਵਾਇਆ ਜਾਂਦਾ ਹੈ। ਪਿੰਡ ਦੇ ਵਧੀਆ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਂਦਾ ਹੈ। ਇਸ ਮੇਲੇ ਦੇ ਇਨਾਮਾਂ ਦੀ ਵੰਡ ਗਰਾਮ ਪੰਚਾਇਤ ਗੁਰਨੇ ਕਲਾਂ ਤੇ ਬਾਬਾ ਹਰਪ੍ਰੀਤ ਸਿੰਘ ਨੇ ਸਾਂਝੇ ਤੌਰ ਤੇ ਕੀਤੀ। ਇਸ ਤੋਂ ਇਲਾਵਾ ਮੇਲੇ ਵਿੱਚ ਰਾਜਪਾਲ ਸਿੰਘ, ਮਲਕੀਤ ਸਿੰਘ, ਸਾਬਕਾ ਸਰਪੰਚ ਜਗਤਾਰ ਸਿੰਘ, ਕੈਪਟਨ ਗੁਰਜੰਟ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਬੀਐੱਸਓ ਗੁਰਦੀਪ ਸਿੰਘ ਫਫੜੇ, ਗੁਰਦਾਸ ਗੁਰਨੇ, ਗੁਰਵਿੰਦਰ ਸਿੰਘ ਪੀਟੀਆਈ, ਗੁਰਪਰੀਤ ਸਿੰਘ ਡੀਪੀਈ, ਨਿਤੇਸ਼, ਨਿੰਮੀ, ਲਖਵਿੰਦਰ ਸਿੰਘ, ਪੰਚ ਗੁਰਲਾਲ ਸਿੰਘ ਦਾ ਅਹਿਮ ਯੋਗਦਾਨ ਰਿਹਾ। ਚੇਅਰਮੈਨ ਗੁਰਪਰੀਤ ਸਿੰਘ ਤੇ ਸਪਿੰਦਰ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ।