ਏਜੀਆਈ ਕ੍ਰਿਕਟ ਅਕੈਡਮੀ ਨੇ 44 ਦੌੜਾਂ ਨਾਲ ਜਿੱਤਿਆ ਦੂਜਾ ਮੈਚ

ਏਜੀਆਈ ਕ੍ਰਿਕਟ ਅਕੈਡਮੀ ਨੇ 44 ਦੌੜਾਂ ਨਾਲ ਜਿੱਤਿਆ ਦੂਜਾ ਮੈਚ

ਜਲੰਧਰ : ਏਜੀਆਈ ਡੇ ਐਂਡ ਨਾਈਟ ਕ੍ਰਿਕਟ ਲੜੀ ਦੇ ਦੂਜੇ ਮੈਚ ਵਿਚ ਸਿਦਕ ਦੀਆਂ 116 ਦੌੜਾਂ ਦੀ ਧਮਾਕੇਦਾਰ ਪਾਰੀ ਦੇ ਦਮ ’ਤੇ ਏਜੀਆਈ ਕ੍ਰਿਕਟ ਅਕੈਡਮੀ ਨੇ 46 ਦੌੜਾਂ ਨਾਲ ਜਿੱਤ ਦਰਜ ਕੀਤੀ। ਟਾਸ ਜਿੱਤਣ ਤੋਂ ਬਾਅਦ ਜਸਟ ਕ੍ਰਿਕਟ ਅਕੈਡਮੀ ਨੇ ਏਜੀਆਈ ਕ੍ਰਿਕਟ ਅਕੈਡਮੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦੀ ਪੇਸ਼ਕਸ਼ ਕੀਤੀ। ਏਜੀਆਈ ਦੇ ਰਿਤਾਂਸ਼ ਨੇ 10 ਗੇਂਦਾਂ ਚ 8 ਦੌੜਾਂ, ਇਤਿਸ਼ ਨੇ 6 ਗੇਂਦਾਂ ਚ ਸਿੰਗਲ, ਅਕਸ਼ਿਤਾ ਨੇ 37 ਗੇਂਦਾਂ ਚ 34 ਦੌੜਾਂ ਅਤੇ ਦਿਵਿਤ ਨੇ 2 ਗੇਂਦਾਂ ਚ 8 ਦੌੜਾਂ ਬਣਾਈਆਂ। ਏਜੀਆਈ ਟੀਮ ਦੇ ਸਿਦਕ ਨੇ ਇਕੱਲੇ ਹੀ 74 ਗੇਂਦਾਂ ਤੇ 12 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 116 ਦੌੜਾਂ ਬਣਾਈਆਂ ਤੇ ਅਜੇਤੂ ਰਿਹਾ। ਜਸਟ ਕ੍ਰਿਕਟ ਅਕੈਡਮੀ ਦੇ ਗੇਂਦਬਾਜ਼ ਸੁਜਲ ਨੇ ਰਿਤਾਂਸ਼ ਤੇ ਆਇਰਿਸ਼ ਦੀਆਂ ਦੋ ਵਿਕਟਾਂ ਲਈਆਂ। ਮਨਵੀਰ ਨੇ ਅਕਸ਼ਿਤ ਦਾ ਵਿਕਟ ਲਿਆ ਅਤੇ ਦਿਵਿਤ ਨਾਟ ਆਊਟ ਰਹੇ। ਇਸ ਤਰ੍ਹਾਂ ਏਜੀਆਈ ਕ੍ਰਿਕਟ ਅਕੈਡਮੀ ਨੇ 20 ਓਵਰਾਂ ’ਚ ਸਿਰਫ਼ 3 ਵਿਕਟਾਂ ਦੇ ਨੁਕਸਾਨ ਨਾਲ 190 ਦੌੜਾਂ ਬਣਾਈਆਂ। ਇਸ ਦੇ ਜਵਾਬ ’ਚ ਜਸਟ ਕ੍ਰਿਕਟ ਅਕੈਡਮੀ ਨੌ ਵਿਕਟਾਂ ਦੇ ਨੁਕਸਾਨ ਤੇ ਸਿਰਫ਼ 146 ਦੌੜਾਂ ਹੀ ਬਣਾ ਸਕੀ। ਉਸ ਬੱਲੇਬਾਜ਼ ਦੇ ਅੰਗਦ ਨੇ 33 ਗੇਂਦਾਂ ਵਿਚ ਸਭ ਤੋਂ ਵੱਧ 48 ਦੌੜਾਂ, ਸੁਜਲ ਨੇ 14 ਗੇਂਦਾਂ ਵਿਚ 25 ਦੌੜਾਂ, ਕ੍ਰਿਸ਼ਿਤ ਨੇ 16 ਗੇਂਦਾਂ ਵਿਚ 16 ਦੌੜਾਂ, ਹਰਿਤਿਸ਼ ਨੇ 19 ਗੇਂਦਾਂ ਵਿਚ 14 ਦੌੜਾਂ, ਜੈਵਿਨ ਨੇ 20 ਗੇਂਦਾਂ ਵਿਚ 12 ਦੌੜਾਂ, ਕਾਰਤਿਕ ਨੇ 3 ਦੌੜਾਂ ਬਣਾਈਆਂ। ਤੇਜਲ, ਅਮਿਤ ਅਤੇ ਗੁਰਸ਼ਨ ਨੇ ਕ੍ਰਮਵਾਰ 4ਵੀਂ, 6ਵੀਂ ਅਤੇ ਦੂਜੀ ਗੇਂਦ ਤੇ 1-1 ਦੌੜਾਂ ਬਣਾਈ। ਏਜੀਆਈ ਦੇਆਕਰਸ਼ ਨੇ ਕਾਰਤਿਕ, ਮਨਵੀਰ ਤੇ ਸੁਜਲ ਦੀਆਂ ਤਿੰਨ ਵਿਕਟਾਂ ਲਈਆਂ। ਅਰਨਵ ਨੇ ਜੈਵਿਨ ਦਾ ਵਿਕਟ ਲਿਆ। ਨੇਵੀਲ ਨੇ ਵੀ ਅੰਗਦ, ਤੇਜਲ ਅਤੇ ਹਰਤੀਸ਼ ਦੀਆਂ ਤਿੰਨ ਵਿਕਟਾਂ ਲਈਆਂ। ਜਸਟ ਕ੍ਰਿਕਟ ਅਕੈਡਮੀ ਦੇ ਕ੍ਰਿਤੀਸ਼ ਤੇ ਗੁਰਸ਼ਨ ਨਾਟ ਆਊਟ ਰਹੇ। ਏਜੀਆਈ ਕ੍ਰਿਕਟ ਅਕੈਡਮੀ ਦੇ ਸਿਦਕ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ।