ਮਹਾਕੁੰਭ 'ਚ ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ ਪੁੱਜੇ
- ਦੇਸ਼
- 21 Feb,2025

ਮਹਾਕੁੰਭ ਨਗਰ (ਉੱਤਰ ਪ੍ਰਦੇਸ਼) : ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ, ਅਧਿਆਤਮਿਕਤਾ, ਸੱਭਿਆਚਾਰ ਅਤੇ ਸਮਰਪਣ ਦੇ ਮਹਾਨ ਸੰਗਮ, ਮਹਾਕੁੰਭ 2025 ਵਿਚ ਸ਼ਾਮਿਲ ਅੱਜ ਪੁੱਜੇ। ਪਾਟਿਲ ਅੱਜ ਤੀਰਥ ਨਗਰੀ ਪ੍ਰਯਾਗਰਾਜ ਪਹੁੰਚੇ। ਉੱਤਰ ਪ੍ਰਦੇਸ਼ ਸਰਕਾਰ ਵਲੋਂ, ਰਾਜ ਦੇ ਜਲ ਸ਼ਕਤੀ ਮੰਤਰੀ ਸਵਤੰਤਰ ਦੇਵ ਸਿੰਘ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਵਧਾਈ ਦਿੱਤੀ।
ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੇ ਆਪਣੇ ਪਰਿਵਾਰ ਸਮੇਤ ਤ੍ਰਿਵੇਣੀ ਸੰਗਮ ਵਿਚ ਪਵਿੱਤਰ ਡੁਬਕੀ ਲਗਾਈ ਅਤੇ ਮਾਂ ਗੰਗਾ, ਯਮੁਨਾ ਅਤੇ ਸਰਸਵਤੀ ਦੀ ਪੂਜਾ ਕਰਕੇ ਦੁਨੀਆ ਦੇ ਕਲਿਆਣ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਕਿਹਾ ਕਿ ਮਹਾਕੁੰਭ ਭਾਰਤ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਚੇਤਨਾ ਦਾ ਪ੍ਰਤੀਕ ਹੈ ਅਤੇ ਇਥੇ ਆ ਕੇ ਕੋਈ ਵੀ ਮਹਾਨਤਾ ਦਾ ਗਵਾਹ ਬਣ ਸਕਦਾ ਹੈ।
Posted By:

Leave a Reply