ਮਾਨਸਾ ਪੁਲਿਸ ਨੇ 60 ਖੋਹੇ ਮੋਬਾਇਲ ਲੱਭ ਕੇ ਕੀਤੇ ਮਾਲਕਾਂ ਹਵਾਲੇ, ਹੁਣ ਤੱਕ ਤਕਰੀਬਨ 463 ਮੋਬਾਇਲ ਫ਼ੋਨ ਕੀਤੇ ਬਰਾਮਦ

ਮਾਨਸਾ ਪੁਲਿਸ ਨੇ 60 ਖੋਹੇ ਮੋਬਾਇਲ ਲੱਭ ਕੇ ਕੀਤੇ ਮਾਲਕਾਂ ਹਵਾਲੇ, ਹੁਣ ਤੱਕ ਤਕਰੀਬਨ 463 ਮੋਬਾਇਲ ਫ਼ੋਨ ਕੀਤੇ ਬਰਾਮਦ

ਮਾਨਸਾ : ਮਾਨਸਾ ਪੁਲਿਸ ਨੇ 60 ਖੋਹੇ ਹੋਏ ਮੋਬਾਇਲ ਲੱਭ ਕੇ ਉਨ੍ਹਾਂ ਦੇ ਮਾਲਕਾਂ ਨੂੰ ਸੌਂਪੇ ਹਨ। ਸੀਈਆਈਆਰ ਪੋਰਟਲ ਦੀ ਮਦਦ ਨਾਲ ਇਸ ਸਾਲ ਹੁਣ ਤੱਕ ਜ਼ਿਲ੍ਹਾ ਪੁਲਿਸ ਨੇ ਕਰੀਬ 463 ਮੋਬਾਇਲ ਫ਼ੋਨ ਲੱਭ ਉਨ੍ਹਾਂ ਦੇ ਮਾਲਕਾਂ ਨੂੰ ਸੌਂਪੇ ਹਨ। ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਸੀਈਆਈਆਰ ਪੋਰਟਲ ਦੀ ਮਦਦ ਨਾਲ ਜ਼ਿਲ੍ਹਾ ਪੁਲਿਸ ਨੇ ਚੋਰੀ ਹੋਏ ਅਤੇ ਖੋਹੇ ਹੋਏ ਮੋਬਾਇਲਾਂ ਦਾ ਪਤਾ ਲਗਾ ਉਨ੍ਹਾਂ ਨੂੰ ਲੱਭ ਮਾਲਕਾਂ ਦੇ ਹਵਾਲੇ ਕਰ ਰਹੀ ਹੈ। ਇਸੇ ਪਹਿਲ ਤਹਿਤ ਜ਼ਿਲ੍ਹਾ ਪੁਲਿਸ ਨੇ ਅੱਜ 60 ਖੋਹੇ ਹੋਏ ਮੋਬਾਇਲ ਫ਼ੋਨ ਬਰਾਮਦ ਕੀਤੇ ਹਨ। ਉਨ੍ਹਾਂ ਨੂੰ ਲੱਭ ਕੇ ਉਨ੍ਹਾਂ ਦੇ ਮਾਲਕਾਂ ਨੂੰ ਦੇ ਦਿੱਤਾ ਹੈੈ, ਜਿੰਨ੍ਹਾਂ ਦੀ ਕੀਮਤ ਤਕਰੀਬਨ 9 ਲੱਖ ਰੁਪਏ ਸੀ। ਉਨ੍ਹਾਂ ਦੱਸਿਆ ਕਿ ਇਸ ਸਾਲ ਹੁਣ ਤੱਕ ਪੁਲਿਸ ਨੇ ਤਕਰੀਬਨ 463 ਮੋਬਾਇਲ ਫ਼ੋਨ ਬਰਾਮਦ ਕਰ ਉਨ੍ਹਾਂ ਦੇ ਮਾਲਕਾਂ ਨੂੰ ਸੌਂਪੇ ਹਨ। ਉਨ੍ਹਾ ਦੱਸਿਆ ਕਿ ਪੁਲਿਸ ਭਵਿੱਖ ਵਿੱਚ ਵੀ ਇਹ ਅਭਿਆਨ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਪੁਲਿਸ ਇਸ ਅਭਿਆਨ ਨੂੰ ਜਾਰੀ ਰੱਖੇਗੀ। ਜੇਕਰ ਉਨ੍ਹਾਂ ਦਾ ਮੋਬਾਇਲ ਫ਼ੋਨ ਕਿਤੇ ਗੁੰਮ ਹੋ ਜਾਵੇ ਜਾਂ ਚੋਰੀ ਹੋ ਜਾਵੇ ਤਾਂ ਇਸ ਦੀ ਜਾਣਕਾਰੀ ਪੁਲਿਸ ਦੀ ਸੀਈਆਈਆਰ ਪੋਰਟਲ ‘ਤੇ ਦਿੱਤੀ ਜਾਵੇ ਤਾਂਕਿ ਪੁਲਿਸ ਚੋਰੀ, ਖੋਹੇ ਹੋਏ ਮੋਬਾਇਲਾਂ ਨੂੰ ਲੱਭ ਕੇ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਸੌਂਪ ਸਕੇ। ਇਸ ਦੌਰਾਨ ਮੋਬਾਇਲ ਮਾਲਕ ਸੰਦੀਪ ਨੇ ਪੁਲਿਸ ਦਾ ਧੰਨਵਾਦਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੋਰਟਲ ‘ਤੇ ਆਪਣੇ ਖੋਹੇ ਹੋਏ ਮੋਬਾਇਲਾਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ, ਜਿਸ ਦੇ ਤਹਿਤ ਪੁਲਿਸ ਨੇ ਮੋਬਾਇਲ ਲੱਭ ਕੇ ਉਨ੍ਹਾਂ ਨੂੰ ਸੌਂਪਿਆ ਹੈ।