ਖ਼ਾਲਿਸਤਾਨੀ ਪੰਨੂ ਨੇ ਫੇਰ ਦਿੱਤੀ ਧਮਕੀ, ਕਿਹਾ-ਸਿੱਖ ਫ਼ੌਜੀ ਜੱਥੇ ਦੇ ਨਿਸ਼ਾਨੇ 'ਤੇ ਮੁੱਖ ਮੰਤਰੀ ਤੇ ਡੀਜੀਪੀ

ਖ਼ਾਲਿਸਤਾਨੀ ਪੰਨੂ ਨੇ ਫੇਰ ਦਿੱਤੀ ਧਮਕੀ, ਕਿਹਾ-ਸਿੱਖ ਫ਼ੌਜੀ ਜੱਥੇ ਦੇ ਨਿਸ਼ਾਨੇ 'ਤੇ ਮੁੱਖ ਮੰਤਰੀ ਤੇ ਡੀਜੀਪੀ

ਪਟਿਆਲਾ : ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਧਮਕੀ ਦਿੱਤੀ ਹੈ। ਪਟਿਆਲਾ ਦੇ ਕੁਝ ਮੀਡੀਆ ਕਰਮੀਆਂ ਨੂੰ ਈਮੇਲ ਰਾਹੀਂ ਭੇਜੇ ਧਮਕੀ ਭਰੇ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਭਗਵੰਤ ਸਿੰਘ ਮਾਨ ਸਿੱਖ ਫੌਜੀ ਜੱਥੇ ਦੇ ਨਿਸ਼ਾਨੇ ਤੇ ਹੈ। ਈਮੇਲ ਪੱਤਰ ਅਨੁਸਾਰ ਸਿੱਖ ਫੋਜੀ ਜੱਥੇ ਦੇ ਮੈਂਬਰ ਪਟਿਆਲਾ ਵਿੱਚ ਮੌਜੂਦ ਹਨ ਅਤੇ 26 ਜਨਵਰੀ ਮੌਕੇ ਖਾਲਿਸਤਾਨ ਦੇ ਪਰਚੇ ਵੀ ਵੰਡਣਗੇ। ਧਮਕੀ ਦਿੰਦਿਆਂ ਦੋ ਸਕੂਲਾਂ ਦੇ ਬੱਚਿਆਂ ਨੂੰ ਇਸ ਸਮਾਗਮ ਵਿੱਚ ਨਾ ਸ਼ਾਮਿਲ ਹੋਣ ਦੀ ਗੱਲ ਵੀ ਕਹੀ ਗਈ ਹੈ। ਪੱਤਰ ਅਨੁਸਾਰ ਡੀਜੀਪੀ ਗੌਰਵ ਯਾਦਵ ਪੰਨੂ ਦੇ ਨਿਸ਼ਾਨੇ ਤੇ ਹੈ।

ਦੱਸਣਾ ਬਣਦਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗਣਤੰਤਰ ਦਿਵਸ ਮੌਕੇ ਫਰੀਦਕੋਟ ਵਿਖੇ ਤਿਰੰਗਾ ਝੰਡਾ ਲਹਿਰਾਇਆ ਜਾਣਾ ਸੀ। ਪਰ ਫਰੀਦਕੋਟ ਵਿੱਚ ਖਾਲਿਸਤਾਨੀ ਨਾਰੇ ਲਿਖੇ ਜਾਣ ਤੋਂ ਬਾਅਦ ਪ੍ਰੋਗਰਾਮ ਵਿੱਚ ਤਬਦੀਲੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਤਿਰੰਗਾ ਲਹਿਰਾਉਨਾ ਤੈਅ ਹੋਇਆ ਹੈ। ਪੰਨੂ ਵੱਲੋਂ ਮੁੜ ਆਈ ਧਮਕੀ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚੋਕਸ ਚੱਲ ਰਹੀ ਪੁਲਿਸ ਤੇ ਪਰੇਸ਼ਾਨੀਆਂ ਹੋਰ ਵੱਧ ਗਈਆਂ ਹਨ।

ਪਟਿਆਲਾ ਐਸਐਸਪੀ ਡਾ. ਨਾਨਕ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਪੁਲਿਸ ਪਹਿਲਾਂ ਹੀ ਹਾਈ ਅਲਰਟ ਤੇ ਹੈ ਅਤੇ ਤੇ ਹੁਣ ਹੋਰ ਵੀ ਚੌਕਸੀ ਰੱਖੀ ਜਾਵੇਗੀ। ਐਸਐਸਪੀ ਨੇ ਕਿਹਾ ਕਿ ਈਮੇਲ ਸਬੰਧੀ ਸਾਈਬਰ ਸੈਲ ਵੱਲੋਂ ਜਾਂਚ ਆਰੰਭੀ ਗਈ ਹੈ। ਪਟਿਆਲਾ ਵਿਖੇ ਗਣਤੰਤਰ ਦਿਵਸ ਸਮਾਗਮ ਪੂਰੇ ਉਤਸਾਹ ਨਾਲ ਮਨਾਇਆ ਜਾਵੇਗਾ ਅਤੇ ਕਿਸੇ ਵੀ ਸ਼ਰਾਰਤੀ ਅੰਸਰਾਂ ਤੇ ਬਾਜ ਅੱਖ ਰੱਖੀ ਜਾਵੇਗੀ।