ਐਨਐੱਸਐੱਸ ਕੈਂਪ ’ਚ ਬਰਜਿੰਦਰ ਸਿੰਘ ਹੁਸੈਨਪੁਰ ਨੂੰ ਕੀਤਾ ਸਨਮਾਨਿਤ

ਐਨਐੱਸਐੱਸ ਕੈਂਪ ’ਚ ਬਰਜਿੰਦਰ ਸਿੰਘ ਹੁਸੈਨਪੁਰ ਨੂੰ ਕੀਤਾ ਸਨਮਾਨਿਤ

ਨਵਾਂਸ਼ਹਿਰ - ਆਰਕੇ ਆਰੀਆ ਕਾਲਜ ਨਵਾਂਸ਼ਹਿਰ ਵਿਚ ਪ੍ਰਿੰਸੀਪਲ ਡਾ. ਪੁਨੀਤ ਅਨੇਜਾ ਦੀ ਅਗਵਾਈ ਵਿਚ ਚੱਲ ਰਹੇ ਐਨਐੱਸਐੱਸ 7 ਰੋਜਾ ਕੈਂਪ ਸਫਲਤਾ ਪੂਰਵਕ ਸੰਪੰਨ ਹੋਇਆ। ਇਸ ਮੌਕੇ ਸ਼ਹਿਰ ਦੇ ਉੱਘੇ ਸਮਾਜ ਸੇਵੀ ਬਰਜਿੰਦਰ ਸਿੰਘ ਹੁਸੈਨਪੁਰੀ ਅਤੇ ਸੰਨੀ ਸਿੰਘ ਜਾਫਰਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪ੍ਰਿੰਸੀਪਲ ਅਨੇਜਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਐਨਐੱਸਐੱਸ ਕੈਂਪ ਵਿਦਿਆਰਥੀਆਂ ਨੂੰ ਸਮਾਜਿਕ ਕੁਰੀਤੀਆਂ ਬਾਰੇ ਜਾਗਰੂਕ ਕਰਦੇ ਹੋਏ ਉਨ੍ਹਾਂ ਵਿਚ ਮਿਲ ਕੇ ਕੰਮ ਕਰਨ ਦੀ ਭਾਵਨਾਵਾਂ ਪੈਦਾ ਕਰਦੇ ਹਨ। ਅਜਿਹੇ ਕੈਂਪ ਸਾਡੇ ਸਮਾਜ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਂਦੇ ਹਨ। ਇਸ ਮੌਕੇ ਕਾਲਜ ਮੈਨੇਜਿੰਗ ਕਮੇਟੀ ਪ੍ਰਧਾਨ ਵਿਨੋਦ ਭਾਰਦਵਾਜ ਨੇ ਵਿਦਿਆਰਥੀਆਂ ਨੂੰ ਆਪਣਾ ਆਸ਼ੀਰਵਾਦ ਦਿੰਦਿਆਂ ਉਨ੍ਹਾਂ ਦੇ ਇਸ ਸ਼ਲਾਘਾਯੋਗ ਕਾਰਜ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਵਿਦਿਆਰਥੀ ਸਮਾਜਿਕ ਖੇਤਰ ਵਿਚ ਜਾ ਕੇ ਲੋਕਾਂ ਨਾਲ ਵਿਚਰਦੇ ਹਨ। ਤਾਂ ਉਨ੍ਹਾਂ ਨੂੰ ਸਮਾਜ ਵਿਚ ਹੋ ਰਹੇ ਚੰਗੇ ਮਾੜੇ ਪਰਿਵਰਤਨ ਦਾ ਪਤਾ ਲੱਗਦਾ ਹੈ। ਮੁੱਖ ਮਹਿਮਾਨ ਬਰਜਿੰਦਰ ਸਿੰਘ ਹੁਸੈਨਪੁਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸਾਨੂੰ ਸਬਰ ਅਤੇ ਸੰਤੋਖ ਵਰਗੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿਚ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਲੜਕੀਆਂ ਨੂੰ ਸਿੱਖਿਆ ਦਿੱਤੀ ਕਿ ਉਹ ਆਪਣੇ ਆਉਣ ਵਾਲੇ ਟਾਈਮ ਵਿਚ ਪਰਿਵਾਰ ਨੂੰ ਜੋੜ ਕੇ ਰੱਖਣ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਛੋਟੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਆਪਣੇ ਸੱਭਿਆਚਾਰ ਅਤੇ ਵਿਰਸੇ ਨਾਲ ਜੁੜੇ ਰਹਿਣਾ ਚਾਹੀਦਾ ਹੈ। ਕੈਂਪ ਦੌਰਾਨ ਵਾਤਾਵਰਨ ਬਚਾਓ ਉੱਪਰ ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ। ਜਿਸ ਵਿਚ ਪੋਸਟਰ ਮੇਕਿੰਗ ਮੁਕਾਬਲੇ ਵਿਚ ਅਨੂਸ਼ਾ ਰਾਜਾਵੰਸੀ ਨੇ ਪਹਿਲਾਂ ਸਥਾਨ, ਰੂਪਾ ਨੇ ਦੂਸਰਾ ਸਥਾਨ ਅਤੇ ਸਿਮਰਨ ਅਤੇ ਜਯਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਲੋਗਨ ਰਾਈਟਿੰਗ ਮੁਕਾਬਲੇ ਵਿਚ ਮੇਗਾ ਜਾਂਗੜਾ ਨੇ ਪਹਿਲਾ ਸਥਾਨ, ਕੁਨਾਲ ਨੇ ਦੂਸਰਾ ਸਥਾਨ, ਸਮੀਰ ਅਤੇ ਸਿਮਰਨ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਕੈਂਪ ਦੌਰਾਨ ਬੈੱਸਟ ਵਲੰਟੀਅਰ ਲੜਕਿਆਂ ਵਿੱਚੋਂ ਰਿਸ਼ੀ ਚੱਡਾ ਅਤੇ ਬੈਸਟ ਵਲੰਟੀਅਰ ਲੜਕੀਆਂ ਵਿੱਚੋਂ ਜਯਾ ਨੂੰ ਚੁਣਿਆ ਗਿਆ। ਗੁਰਦੀਪ ਸਰੋਏ ਨੂੰ ਕੈਂਪ ਦੌਰਾਨ ਲਗਾਏ ਗਏ ਲੰਗਰ ਵਿਚ ਸ਼ਲਾਘਾਯੋਗ ਕੰਮ ਕਰਨ ਲਈ ਅਵਾਰਡ ਆਫ ਐਪਰੀਸੀਏਸ਼ਨ ਦਿੱਤਾ ਗਿਆ। ਐਨਐੱਸਐੱਸ ਪ੍ਰੋਗਰਾਮ ਅਫਸਰ ਪ੍ਰੋ. ਰੋਬਿਨ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਕੈਂਪ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਜੋ ਕੁਝ ਵੀ ਉਨਾਂ ਨੇ ਕੈਂਪ ਦੌਰਾਨ ਸਿੱਖਿਆ ਹੈ ਉਸ ਨੂੰ ਆਪਣੀ ਅਸਲ ਜ਼ਿੰਦਗੀ ਵਿੱਚ ਜਰੂਰ ਅਮਲ ਕਰਨ। ਇਸ ਮੌਕੇ ਡਾ. ਸੰਜੀਵ ਡਾਵਰ, ਡਾ. ਵਿਨੈ ਸੋਫਤ, ਪ੍ਰੋ. ਮਰਿਦੁਲਾ ਕਾਲੀਆ, ਅੰਬਿਕਾ ਸ਼ਰਮਾ, ਡਾ. ਰੇਨੂੰ ਕਾਰਾ, ਨਵਦੀਪ, ਡਾ. ਜਸਵੀਰ ਸਿੰਘ, ਡਾ. ਵਿਸ਼ਾਲ ਪਾਠਕ, ਡਾ. ਨੀਰਜ ਸੱਦੀ, ਪ੍ਰੋ. ਨੀਰਜ ਕਟਾਰੀਆ, ਪ੍ਰੋ. ਨਰੇਸ਼, ਪ੍ਰੋ. ਜਸਵੀਰ ਸਿੰਘ, ਪ੍ਰੋ. ਪਵਨ, ਪ੍ਰੋ. ਅਨਿਕਾ ਤੇ ਪ੍ਰੋ. ਮੋਨਿਕਾ ਹਾਜ਼ਰ ਸਨ