ਹਨੀ ਫੱਤਣਵਾਲਾ ਨੇ ਆਪਣੇ ਜੱਦੀ ਪਿੰਡ ਫੱਤਣਵਾਲਾ ਵਿਖੇ ਪਰਚੀ ਭਰ ਕੇ ਸ਼ੁਰੂ ਕੀਤੀ ਭਰਤੀ ਮੁਹਿੰਮ
- ਪੰਜਾਬ
- 18 Feb,2025

ਸ੍ਰੀ ਮੁਕਤਸਰ ਸਾਹਿਬ : ਸ਼ੋ੍ਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਭਰਤੀ ਮੁਹਿੰਮ ਦੇ ਚਲਦਿਆਂ ਸ਼ੋ੍ਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਆਪਣੇ ਜੱਦੀ ਪਿੰਡ ਫੱਤਣਵਾਲਾ ਵਿਖੇ ਭਰਤੀ ਮੁਹਿੰਮ ਤਹਿਤ ਪਰਚੀ ਭਰ ਕੇ ਸ਼ੋ੍ਮਣੀ ਅਕਾਲੀ ਦਲ ’ਚ ਮੈਂਬਰਸ਼ਿਪ ਹਾਸਲ ਕੀਤੀ।
ਇਸ ਮੌਕੇ ਬੋਲਦਿਆਂ ਹਨੀ ਫੱਤਣਵਾਲਾ ਨੇ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਦੀ ਭਰਤੀ ਲਈ ਵਰਕਰਾਂ ’ਚ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਨੂੰ ਮਜਬੂਤ ਕਰਨਾ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਪੰਜਾਬ ਦੀ ਭਲਾਈ ਖੇਤਰੀ ਪਾਰਟੀ ਸ਼ੋ੍ਮਣੀ ਅਕਾਲੀ ਹੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਸ਼ੋ੍ਮਣੀ ਅਕਾਲੀ ਦਲ ਨੂੰ ਕਮਜੋਰ ਕਰਨਾ ਚਾਹੁੰਦੀਆਂ ਹਨ ਅਤੇ ਤਰ੍ਹਾਂ ਤਰ੍ਹਾਂ ਦੇ ਹੱਥ ਕੰਢੇ ਵਰਤ ਰਹੀਆਂ ਹਨ। ਪਰ ਲੋਕ ਕਿਸੇ ਦੇ ਝਾਂਸੇ ਵਿੱਚ ਨਹੀਂ ਆਉਣਗੇ ਅਤੇ ਦੁਬਾਰਾ ਸ਼ੋ੍ਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਯੋਗਦਾਨ ਪਾਉਣਗੇ।
ਹਨੀ ਫੱਤਣਵਾਲਾ ਨੇ ਕਿਹਾ ਕਿ ਵੱਧ ਤੋਂ ਵੱਧ ਮੈਂਬਰਸ਼ਿਪ ਭਰ ਕੇ ਵਰਕਰਾਂ ਨੂੰ ਸ਼ੋ੍ਮਣੀ ਅਕਾਲੀ ਦਲ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਹੀ ਪੰਜਾਬ ਦਾ ਬਹੁਪੱਖੀ ਵਿਕਾਸ ਹੋਇਆ ਹੈ। ਜਦਕਿ ਕਾਂਗਰਸ ਤੋਂ ਮਗਰੋਂ ਹੁਣ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਵੀ ਵਿਕਾਸ ਦੇ ਕੰਮ ਠੱਪ ਪਏ ਹਨ ਉਹਨਾਂ ਕਿਹਾ ਕਿ ਮੈਂਬਰਸ਼ਿਪ ਮੁਹਿੰਮ ਨੂੰ ਤੇਜੀ ਨਾਲ ਚਲਾਇਆ ਜਾਵੇਗਾ ਅਤੇ ਵਰਕਰ ਇਸ ਪ੍ਰਤੀ ਉਤਸ਼ਾਹਿਤ ਹਨ।
ਇਸ ਮੌਕੇ ਕੰਵਰਜੀਤ ਸਿੰਘ ਰੋਜ ਬਰਕੰਦੀ ਸਾਬਕਾ ਵਿਧਾਇਕ, ਹੀਰਾ ਸਿੰਘ ਚੜ੍ਹੇਵਾਨ ਸਾਬਕਾ ਚੇਅਰਮੈਨ, ਗੁਰਭੇਜ ਸਿੰਘ ਐਮਪੀ, ਗੁਰਬਿੰਦਰ ਸਿੰਘ ਸੰਧੂ, ਉਪਿੰਦਰ ਸਿੰਘ ਬਰਾੜ, ਸ਼ਮਿੰਦਰ ਸਿੰਘ ਸੰਧੂ, ਗੁਰਾਦਿੱਤਾ ਸਿੰਘ, ਗੋਕਲ ਚੰਦ, ਮੰਦਰ ਸਿੰਘ ਬਰਾੜ, ਗੁਰਵਿੰਦਰ ਸਿੰਘ, ਅਮ੍ਰਿਤਪਾਲ ਸਿੰਘ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ ਤੇ ਸੰਗਤ ਹਾਜਰ ਸੀ।
Posted By:

Leave a Reply