ਪਠਾਨਕੋਟ, ਰਾਜਾਸਾਂਸੀ, ਫਿਰੋਜ਼ਪੁਰ ਲਈ ਐਮਰਜੈਂਸੀ ਫਾਇਰ ਮਸ਼ੀਨਰੀ ਲਾਈ
- ਪੰਜਾਬ
- 10 May,2025

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨਿੱਚਵਾਰ ਨੂੰ ਪਠਾਨਕੋਟ, ਰਾਜਾਸਾਂਸੀ, ਫਿਰੋਜ਼ਪੁਰ ਅਤੇ ਹੋਰ ਸੰਵੇਦਨਸ਼ੀਲ ਥਾਵਾਂ ’ਤੇ ਐਮਰਜੈਂਸੀ ਪ੍ਰਤੀਕਿਰਿਆ ਨੂੰ ਮਜ਼ਬੂਤ ਕਰਨ ਲਈ 47 ਕਰੋੜ ਰੁਪਏ ਦੇ ਫਾਇਰ ਉਪਕਰਣ ਸਮਰਪਿਤ ਕੀਤੇ। ਮਾਨ ਨੇ ਕਿਹਾ ਕਿ ਸਰਹੱਦੀ ਖੇਤਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਫਾਇਰ ਉਪਕਰਣ ਜਿਸ ਵਿੱਚ ਛੋਟੇ ਅਤੇ ਦਰਮਿਆਨੇ ਫਾਇਰ ਟੈਂਡਰ ਅਤੇ ਹੋਰ ਜ਼ਰੂਰੀ ਮਸ਼ੀਨਰੀ ਸ਼ਾਮਲ ਹਨ, ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ। ਇਸ ਵਿਚ ਆਫ਼ਤ ਤਾਇਨਾਤੀ ਕਿੱਟ, ਹਾਈਡ੍ਰੌਲਿਕ ਕੌਂਬੀ ਟੂਲ ਕੋਲੈਪਸ ਸਟ੍ਰਕਚਰ ਅਤੇ ਬਚਾਅ ਕਿੱਟ, ਗੈਸ ਡਿਟੈਕਟਰ, ਫਾਇਰ ਐਂਟਰੀ ਸੂਟ, ਬੈਟਰੀ ਬੈਕਅੱਪ ਲਾਈਟਿੰਗ ਟਾਵਰ, ਮਲਟੀਪਰਪਜ਼ ਫਾਇਰ ਟੈਂਡਰ, ਤੇਜ਼ ਪ੍ਰਤੀਕਿਰਿਆ ਵਾਹਨ (ਛੋਟਾ) ਅਤੇ ਹੋਰ ਮਸ਼ੀਨਰੀ ਸ਼ਾਮਲ ਹਨ।
#EmergencyResponse #PunjabSecurity #Pathankot #Ferozepur #Rajasansi #FireSafety #BorderAlert #EmergencyPreparedness
Posted By:

Leave a Reply